अज्ज दर्शन हो गया तेरा

अज्ज दर्शन हो गया तेरा,
दिन चंगा जायेगा मेरा।।
अज्ज चढ़या नवा सवेरा,
अज्ज चढ़या नवा सवेरा,
दिन चंगा जायेगा मेरा,
अज्ज दर्शन हो गया तेरा,
दिन चंगा जायेगा मेरा।।
झंडेवाली माता तेरी सदा ही जय।।

जदो मंदिरा दे बूहे खुल जावंदे,
भागां वाले तेरा दर्शन पावंदे,
दुरो दुरो ए सवाली दर आवंदे,
तैथों मँगिया मुरादा पावंदे,
झंडे वालिये नी सच्चा तेरा डेरा,
दिन चंगा जायेगा मेरा,
अज्ज दर्शन हो.....
झंडेवाली माता तेरी सदा ही जय।।

घर आपने मैं कंजका बुलाईआं ने,
अज्ज पूजा दियां थालियां सजाईआं ने,
नूरों नूर मेरा घर माये हो गया,
जदो घर मैं ज्योता जगाईआं ने,
दूर हो गया दुखा दा हनेरा,
दिन चंगा जायेगा मेरा,
अज्ज दर्शन हो.....
झंडेवाली माता तेरी सदा ही जय।।

कोई रोज़ रोज़ ऐसा दिन आवंदा,
जो भी नित् तेरा दर्शन पावंदा,
झंडेवाली मेरे घर फेरा पायेगी,
दिल चंचल दा बस एहो चाह्वंदा,
मेरे दिल विच माँ दा बसेरा,
दिन चंगा जायेगा मेरा,
अज्ज दर्शन हो.....
झंडेवाली माता तेरी सदा ही जय।।



ਅੱਜ ਦਰਸ਼ਨ ਹੋ ਗਿਆ ਤੇਰਾ,
ਦਿਨ ਚੰਗਾ ਜਾਏਗਾ ਮੇਰਾ ll
ਅੱਜ ਚੜ੍ਹਿਆ ਨਵਾਂ ਸਵੇਰਾ* ll
ਅੱਜ ਚੜ੍ਹਿਆ ਨਵਾਂ ਸਵੇਰਾ,
ਦਿਨ ਚੰਗਾ ਜਾਏਗਾ ਮੇਰਾ,,,
ਅੱਜ ਦਰਸ਼ਨ ਹੋ ਗਿਆ ਤੇਰਾ,
ਦਿਨ ਚੰਗਾ ਜਾਏਗਾ ਮੇਰਾ ll
ਝੰਡੇਵਾਲੀ ਮਾਤਾ ਤੇਰੀ ਸਦਾ ਹੀ ਜੈ* ll

ਜਦੋਂ ਮੰਦਰਾਂ ਦੇ ਬੂਹੇ ਖੁੱਲ ਜਾਂਵਦੇ* l
ਭਾਗਾਂ ਵਾਲੇ ਤੇਰਾ ਦਰਸ਼ਨ ਪਾਂਵਦੇ l
ਦੂਰੋਂ ਦੂਰੋਂ ਏਹ ਸਵਾਲੀ ਦਰ ਆਂਵਦੇ* l
ਤੈਥੋਂ ਮੰਗੀਆਂ ਮੁਰਾਦਾਂ ਪਾਂਵਦੇ l
ਝੰਡੇ ਵਾਲੀਏ ਨੀ ਸੱਚਾ ਤੇਰਾ ਡੇਰਾ ll,
ਦਿਨ ਚੰਗਾ ਜਾਏਗਾ ਮੇਰਾ,,,
ਅੱਜ ਦਰਸ਼ਨ,,,,,,,,,,,,,,,,,,
ਝੰਡੇਵਾਲੀ ਮਾਤਾ ਤੇਰੀ ਸਦਾ ਹੀ ਜੈ* ll

ਘਰ ਆਪਣੇ ਮੈਂ ਕੰਜ਼ਕਾਂ ਬੁਲਾਈਆਂ ਨੇ* l
ਅੱਜ ਪੂਜਾ ਦੀਆਂ ਥਾਲੀਆਂ ਸਜਾਈਆਂ ਨੇ l
ਨੂਰੋ ਨੂਰ ਮੇਰਾ ਘਰ ਮਾਂਏਂ ਹੋ ਗਿਆ* l
ਜਦ ਘਰ ਮੈਂ ਜੋਤਾਂ ਜਗਾਈਆਂ ਨੇ l
ਦੂਰ ਹੋ ਗਿਆ ਦੁੱਖਾਂ ਦਾ ਹਨ੍ਹੇਰਾ ll,
ਦਿਨ ਚੰਗਾ ਜਾਏਗਾ ਮੇਰਾ,,,
ਅੱਜ ਦਰਸ਼ਨ,,,,,,,,,,,,,,,,,,
ਝੰਡੇਵਾਲੀ ਮਾਤਾ ਤੇਰੀ ਸਦਾ ਹੀ ਜੈ* ll

ਕੋਈ ਰੋਜ਼ ਰੋਜ਼ ਐਸਾ ਦਿਨ ਆਂਵਦਾ* l
ਜੋ ਵੀ ਨਿੱਤ ਤੇਰਾ ਦਰਸ਼ਨ ਪਾਂਵਦਾ l
ਝੰਡੇਵਾਲੀ ਮੇਰੇ ਘਰ ਫ਼ੇਰਾ ਪਾਏਗੀ* l
ਦਿਲ ਚੰਚਲ ਦਾ ਬੱਸ ਏਹੋ ਚਾਹਂਵਦਾ l
ਮੇਰੇ ਦਿਲ ਵਿੱਚ ਮਾਂ ਦਾ ਬਸੇਰਾ ll,
ਦਿਨ ਚੰਗਾ ਜਾਏਗਾ ਮੇਰਾ,,,
ਅੱਜ ਦਰਸ਼ਨ,,,,,,,,,,,,,,,,,,
ਝੰਡੇਵਾਲੀ ਮਾਤਾ ਤੇਰੀ ਸਦਾ ਹੀ ਜੈ* ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (467 downloads)