हो जाऊ किरपा बाबे नानक दी

ਉੱਠ ਕੇ ਰੋਜ਼ ਸਵੇਰੇ ਤੜ੍ਹਕੇ,
ਤਨ ਮਨ ਪਾਕ ਪਵਿੱਤਰ ਕਰਕੇ ll,,
*ਨਿੱਤ ਗੁਰੂ ਦਵਾਰੇ ਜਾਇਆ ਕਰ,
"ਹੋ ਜਾਊ ਕਿਰਪਾ ਬਾਬੇ ਨਾਨਕ ਦੀ" l
*ਤੂੰ ਰੱਬ ਦਾ ਨਾਮ ਧਿਆਇਆ ਕਰ,
"ਹੋ ਜਾਊ ਕਿਰਪਾ ਬਾਬੇ ਨਾਨਕ ਦੀ" l

ਭਜਨ ਬੰਦਗੀ ਕਰਕੇ ਤੂੰ,
"ਮੂੰਹੋਂ ਮੰਗੀਆਂ ਮੁਰਾਦਾਂ ਪਾ ਲਏਂਗਾ " l
ਘਰ ਤੇਰੇ ਵਿੱਚ ਰੌਣਕ ਹੋ ਜਾਊ,
"ਜੀਵਨ ਸਫ਼ਲ ਬਣਾ ਲਏਂਗਾ " ll
*ਸ਼ਰਧਾ ਨਾਲ ਸੀਸ ਝੁਕਾਇਆ ਕਰ,
"ਹੋ ਜਾਊ ਕਿਰਪਾ ਬਾਬੇ ਨਾਨਕ ਦੀ" l
*ਤੂੰ ਰੱਬ ਦਾ ਨਾਮ ਧਿਆਇਆ ਕਰ,
"ਹੋ ਜਾਊ ਕਿਰਪਾ ਬਾਬੇ ਨਾਨਕ ਦੀ" l

ਫਿਰ ਖ਼ੂਬ ਤਰੱਕੀਆਂ ਪਾਵੇਂਗਾ,
"ਜੋ ਕਾਰੋਬਾਰ ਚਲਾਵੇਂਗਾ" l
ਅਮਰਜੀਤ ਦੇ ਵਾਂਗੂ ਤੂੰ ਫਿਰ,
"ਜਿੰਦਗੀ ਦੇ ਸੁੱਖ ਪਾਵੇਂਗਾ" ll
*ਤੂੰ ਮੈਲ ਵੀ ਮਨੋ ਹਟਾਇਆ ਕਰ,
"ਹੋ ਜਾਊ, ਕਿਰਪਾ ਬਾਬੇ ਨਾਨਕ ਦੀ" l
*ਤੂੰ ਰੱਬ ਦਾ ਨਾਮ ਧਿਆਇਆ ਕਰ,
"ਹੋ ਜਾਊ ਕਿਰਪਾ ਬਾਬੇ ਨਾਨਕ ਦੀ" l
*ਨਿੱਤ ਗੁਰੂ ਦਵਾਰੇ ਜਾਇਆ ਕਰ,
"ਹੋ ਜਾਊ ਕਿਰਪਾ ਬਾਬੇ ਨਾਨਕ ਦੀ" l

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (431 downloads)