तेरे मंदिर मैनु लै आया

( ਤੂੰ ਮਲਿਕ ਏ, ਤਿੰਨ ਲੋਕ ਦੀ,
ਤੇਰੀ ਮੁੱਠੀ ਵਿੱਚ ਸੰਸਾਰ l
ਓੰਨੇ ਤਾਰੇ, ਨਹੀਂਓਂ ਗਗਨ ਤੇ,
ਜਿੰਨੇ ਜੱਗ ਤੇ, ਤੇਰੇ ਉਪਕਾਰ l
ਤੇਰੇ ਹੁੰਦਿਆਂ, ਫਿਰ ਕਿਓਂ ਫੱਸ ਗਿਆ,,, ਮਾਂ,
ਏਹ ਬੇੜਾ ਮੇਰਾ ਮੰਝਧਾਰ l
*ਏਹੋ ਪੁੱਛਣ ਨੂੰ, ਮਹਾਂ ਰਾਣੀਏ,
ਮੈਂ ਆਇਆ, ਤੇਰੇ ਦਰਬਾਰ,,,, ਮਾਂ ll,
ਮੈਂ ਆਇਆ, ਤੇਰੇ ਦਰਬਾਰ,,,,l )

*ਜਿਸ ਵੇਲੇ, ਦਮ ਹੀ ਨਿਕਲ ਗਿਆ l
ਮੇਰੀ ਕੀਤੀ, ਹਰ ਤਦਵੀਰ ਦਾ l
ਤੇਰੇ ਮੰਦਿਰ ਮੈਨੂੰ ਲੈ ਆਇਆ,
ਮਾਂ ਰਸਤਾ ਮੇਰੀ ਤਕਦੀਰ ਦਾ ll
*ਜਦੋ ਹੱਥ ਕਿਸੇ ਨੇ, ਨਾ ਫੜ੍ਹਿਆ l
ਇਸ ਦਰ ਦਰ, ਰੁਲ਼ਦੇ ਫ਼ਕੀਰ ਦਾ l
ਤੇਰੇ ਮੰਦਿਰ ਮੈਨੂੰ ਲੈ ਆਇਆ,
ਮਾਂ ਰਸਤਾ ਮੇਰੀ ਤਕਦੀਰ ਦਾ ll

ਮੈਂ ਵਕਤ ਦੀ, ਚੱਕੀ ਵਿੱਚ ਪਿੱਸ ਕੇ* l
ਜਦੋ ਪਰਖਿਆ, ਹਰ ਇੱਕ ਰਿਸ਼ਤਾ ਮਾਂ* l
^ਉਹ ਬਣਕੇ ਦਰਿੰਦਾ, ਪੇਸ਼ ਆਇਆ,
"ਜਿਹਨੂੰ ਸਮਝਿਆ ਸੀ ਮੈਂ, ਫਰਿਸ਼ਤਾ ਮਾਂ" l
ਦਰਦ ਸਹਿਣਾ, ਮੁਸ਼ਕਿਲ ਜਦੋਂ ਹੋਇਆ l
ਦੁੱਖਾਂ ਦੇ, ਚੁੱਭਦੇ ਤੀਰ ਦਾ l
ਤੇਰੇ ਮੰਦਿਰ ਮੈਨੂੰ ਲੈ ਆਇਆ,
ਮਾਂ ਰਸਤਾ ਮੇਰੀ ਤਕਦੀਰ ਦਾ ll

ਏਹ ਦੁਨੀਆਂ ਏ, ਮੰਡੀ ਗਰਜ਼ਾਂ ਦੀ* l
ਬੇਗਰਜ਼, ਕਿਸੇ ਦਾ ਪਿਆਰ ਨਹੀਂ* l
^ਏਥੇ ਨਿਕਲ ਹੈ ਜਾਂਦਾ, ਜਦੋਂ ਮਤਲਬ,
"ਕੋਈ ਮੀਤ ਨਹੀਂ, ਕੋਈ ਯਾਰ ਨਹੀਂ" l
ਜਦੋ ਅਸਰ ਕਿਸੇ ਤੇ, ਨਾ ਹੋਇਆ l
ਅੱਖੀਆਂ 'ਚੋਂ, ਵੱਗਦੇ ਨੀਰ ਦਾ l
ਤੇਰੇ ਮੰਦਿਰ ਮੈਨੂੰ ਲੈ ਆਇਆ,
ਮਾਂ ਰਸਤਾ ਮੇਰੀ ਤਕਦੀਰ ਦਾ ll

ਮਾਂ ਖੰਭ ਜਿਹਨਾਂ ਦੇ, ਟੁੱਟ ਗਏ* l
ਕਿਵੇਂ ਪੰਛੀ, ਲਾਉਣ ਉਡਾਰੀਆਂ* l
^ਨਿਰਦੋਸ਼ ਮਾਂ ਮੂੰਹ, ਓਹ ਵੀ ਫ਼ੇਰ ਗਏ,
"ਮੈਂ ਜਿਹਨਾਂ ਨੂੰ, ਵਾਜ਼ਾਂ ਮਾਰੀਆਂ" l
ਜਦੋਂ ਹਰ ਇੱਕ ਰੰਗ ਮੈਂ, ਵੇਖ ਲਿਆ l
ਇਸ ਦੁਨੀਆਂ ਦੀ, ਤਸਵੀਰ ਦਾ l
ਤੇਰੇ ਮੰਦਿਰ ਮੈਨੂੰ ਲੈ ਆਇਆ,
ਮਾਂ ਰਸਤਾ ਮੇਰੀ ਤਕਦੀਰ ਦਾ ll
ਏਹ ਰਸਤਾ ਮੇਰੀ ਤਕਦੀਰ ਦਾ llll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (425 downloads)