नई गौरां तेरा लाढा डमरू फिरे वजाउंदा

सापा दी माला पा के तन ते,फिरे बबुती ला के,
मथे ओहदेचाँद बिराजे,बेल ते चढ़ के औंदा,
नी गोरा तेरा लाडा,डमरू फिरे वजुन्दा,

अक धतूरे खानदा फिरदा,भंग नु चाडे घोटा,
भूत प्रेत संग रल के ओह,पींदा भर भर लोटा,
खुलियां चढ़ जतावा गोरा,बम बम भोले गौनदा,
नी गोरा तेरा लाडा......................................


विच केलाश दे वास है ओहदा,उचे पर्वत रहंदा,
सब दिया आसा करे पुरियां.जग भोना ओहनू कहंदा,
जेहर पियाला पीन लगा ओह जरा देर न लंदा,
नी गोरा तेरा लाडा...........

पेरी घुंगरू बन के भोला,ऐसा संख वजनदा,
आजो भगतो भर लो झोलियाँ सब नु आप भुलान्दा,
केसों पुर डा शयर जसी,शिव दा नाम थिऔन्द,
नी गोरा तेरा लाडा...............

ਸੱਪਾਂ ਦੀ ਮਾਲਾ ਪਾ ਕੇ ਤਨ ਤੇ, ਫਿਰੇ ਭਭੂਤੀ ਲਾ ਕੇ
ਮੱਥੇ ਓਹਦੇ ਚੰਦ ਵਿਰਾਜੇ, ਬੈਲ ਤੇ ਚੜ੍ਹ ਕੇ ਆਉਂਦਾ
ਨੀ ਗੌਰਾਂ ਤੇਰਾ ਲਾੜਾ , ਡੰਮਰੂ ਫਿਰੇ ਵਜਾਉਂਦਾ

ਅੱਕ ਧਤੂਰੇ ਖਾਂਦਾ ਫਿਰਦਾ, ਭੰਗ ਨੂੰ ਚਾੜ੍ਹੇ ਘੋਟਾ,
ਭੂਤ ਪ੍ਰੇਤਾਂ ਸੰਗ ਰਲ ਕੇ ਉਹ, ਪੀਂਦਾ ਭਰ ਭਰ ਲੋਟਾ
ਖੁੱਲੀਆਂ ਛੱਡ ਜਟਾਵਾਂ ਗੌਰਾਂ , ਬਮ ਬਮ ਭੋਲੇ ਗਾਉਂਦਾ
ਨੀ ਗੌਰਾਂ ਤੇਰਾ ਲਾੜਾ,,,,,,,,,,,,,,,,,,,,,,,,,,,

ਵਿਚ ਕੈਲਾਸ਼ ਦੇ ਵਾਸ ਹੈ ਉਹਦਾ, ਉੱਚੇ ਪਰਬਤ ਰਹਿੰਦਾ,
ਸਭ ਦੀਆਂ ਆਸਾਂ ਕਰੇ ਪੂਰੀਆਂ, ਜੱਗ ਭੌਣਾ ਓਹਨੂੰ ਕਹਿੰਦਾ
ਜ਼ਹਿਰ ਪਿਆਲਾ ਪੀਣ ਲੱਗਾ ਉਹ ,ਜ਼ਰਾ ਦੇਰ ਨਾ ਲਾਉਂਦਾ
ਨੀ ਗੌਰਾਂ ਤੇਰਾ ਲਾੜਾ,,,,,,,,,,,,,,,,,,,,,,,,,,,,,

ਪੈਰੀ ਘੁੰਘਰੂ ਬੰਨ੍ਹ ਕੇ ਭੋਲਾ, ਐਸਾ ਸ਼ੰਖ ਵਜਾਉਂਦਾ,
ਆਜੋ ਭਗਤੋ ਭਰ ਲੋ ਝੋਲੀਆਂ, ਸਭ ਨੂੰ ਆਪ ਬੁਲਾਉਂਦਾ
ਕੇਸੋ ਪੁਰ ਦਾ ਸ਼ਾਇਰ ਜੱਸੀ, ਸ਼ਿਵ ਦਾ ਨਾਮ ਧਿਆਉਂਦਾ
ਨੀ ਗੌਰਾਂ ਤੇਰਾ ਲਾੜਾ,,,,,,,,,,,,,,,,,,,,,,,,,,,,,
श्रेणी
download bhajan lyrics (1078 downloads)