कांशी वाला बैठा

ਕੋਮਾ ਜਿਉਂਦੀਆਂ ਸਦਾ ਕੁਰਬਾਨੀਆਂ ਤੇ,
ਅਣਖ ਮਰੇ ਤਾਂ ਕੋਮ ਹੈ ਮਰ ਜਾਂਦੀ,
ਉਸ ਕੋਮ ਨੂੰ ਸਦਾ ਇਤਿਹਾਸ ਪੂਜੇ,
ਬਿਫਤਾ ਹੱਸਕੇ ਕੋਮ ਹੈ ਜਰ ਜਾਦੀ,
ਘੜਦੇ ਸਕੀਮਾਂ ਜਿਹੜੇ ਸਾਨੂੰ ਥੱਲੇ ਲਾਉਣ ਨੂੰ,
ਕਾਂਸੀ ਵਾਲਾਂ ਬੈਠਾ ਸਾਡੀ ਇੱਜ਼ਤ ਬਚਾਉਣ ਨੂੰ॥

ਕਰਦੇ ਨੀ ਮਾਣ ਸਭ ਕਿਰਪਾ ਏ ਓਸਦੀ,
ਦੁਨੀਆਂ ਏ ਕਾਹਤੋਂ ਰਹਿੰਦੀ ਕਰਮਾ ਕੋਸਦੀ,
ਚੜੀ ਹੋਈ ਗੁੱਡੀ ਸਾਡੀ ਅੰਬਰਾਂ ਤੋਂ ਲਾਉਂਣ ਨੂੰ,
ਕਾਂਸ਼ੀ ਵਾਲਾਂ ਬੈਠਾ ਮੇਰੀ ਇੱਜ਼ਤ ਬਚਾਉਣ ਨੂੰ॥

ਨਾਂਮ ਉਹਦਾ ਲੈਕੇ ਹਰ ਕੰਮ ਸਿਰੇ ਚੱੜਦੇ,
ਦੇਖ ਦੇਖ ਸੜਦੇ ਨੇ ਇਹ ਕੰਮ ਕੀ ਏ ਕਰਦੇ,
ਬਣੀ ਹੋਈ ਇੱਜ਼ਤ ਸਾਡੀ ਮਿੱਟੀ ਚ ਮਿਲਾਉਣ ਨੂੰ,
ਕਾਂਸ਼ੀ ਵਾਲਾਂ ਬੈਠਾ ਸਾਡੀ ਇੱਜ਼ਤ ਬਚਾਉਣ ਨੂੰ॥

ਰਹਿੰਦੀ ਏ ਖੁਮਾਰੀ ਉਹਦੇ ਨਾਂਮ ਵਾਲ਼ੀ ਚੱੜੀ ਜੀ
ਸਤਿਗੁਰੂ ਮੇਰੇ ਜਦੋਂ ਬਾਹ ਸਾਡੀ ਫੜੀ ਜੀ
ਫੋਟੋ ਉਹਦੀ ਚੁੱਕੀਂ ਫਿਰਾਂ ਮੈਂ ਤਾਂ ਜਿਨੇ ਲਾਉਣ ਨੂੰ
ਕਾਂਸ਼ੀ ਵਾਲਾਂ ਬੈਠਾ ਸਾਡੀ ਇੱਜ਼ਤ ਬਚਾਉਣ ਨੂੰ॥

ਰਹਿਪੇ ਵਾਲੇ ਰੋਸ਼ਨ ਦਾ ਮਾਣ ਨਹੀਓ ਤੋੜਦਾ,
ਗੁਰੂ ਰਵਿਦਾਸ ਮੇਰਾ ਖਾਲੀ ਨਹੀਓ ਮੋੜਦਾ,
ਦਿਲ ਵਿੱਚ ਬਾਣੀ ਬੱਸ ਗੁਰਾਂ ਦੀ ਬਸਾਉਣ ਨੂੰ,
ਕਾਂਸ਼ੀ ਵਾਲਾਂ ਬੈਠਾ ਸਾਡੀ ਇੱਜ਼ਤ ਬਚਾਉਣ ਨੂੰ॥
download bhajan lyrics (453 downloads)