किनिया कु मावां

देवकी दे घर विच कृष्ण मुरारी तू,
लक्ष्मी दे घर,पौनाहारी अवतारी तू,
तू कदे ता यशोदा माँ दा,बने नन्दलाल तू,
कदे बन अवे माता,रत्नों दा लाल तू,
समज न अवे सहनु तेरिया कहनियाँ
कीनिया कु मावा रबा होर तू बनानिया


मरण जनम तो रहित है भावे सारा ही जग कहंदा,
लोड पैन ते फिर वि तेनु जनम धारणा पेंदा ,
फसिया जहान होवे जदों जदो दुखा विच,
तेनु वि ते औना पेंदा,मावा दिया कुखा विच,
कीनिया कु शकला बनानिया ते धहनिया
कीनिया कु मावा रबा होर तू बनानिया


की जानन अन्भोलिया मावा,अजब है तेरी मियाँ ,
ममता भिजे मोम दिला दा पूरा नफा उड़िया
मावा नाल पुत्ता वाला नाता जोड़ जोड़ के
फेर दस किथे चला जांदा ऐ विचोड़ा के
कालजे ते हाथ रख रोंदिया निमानिया,
कीनिया कु मावा रबा होर तू बनानिया

आप तो वध के मावा ताई दे देवी लाख दर्जा,
लहियाँ वि नी लभना तेथो एह मावा दा कर्जा,
किदा आख देवा,हर पासियो तू पूरा ऐ,
मावा तो बेगार रब्बा,तू वि ते आधुरा ऐ
गल सुन भगत ने सचिया सुनानिया
कीनिया कु मावा रबा होर तू बनानिया


ਦੇਵਕੀ ਦੇ ਘਰ ਵਿਚ, ਕ੍ਰਿਸ਼ਨ ਮੁਰਾਰੀ ਤੂੰ
ਲਕਸ਼ਮੀ ਦੇ ਘਰ, ਪੌਣਹਾਰੀ ਅਵਤਾਰੀ ਤੂੰ
ਤੂੰ ਕਦੇ ਤਾਂ ਯਸ਼ੋਧਾ ਮਾਂ ਦਾ, ਬਣੇ ਨੰਦਲਾਲ ਤੂੰ
ਕਦੇ ਬਣ ਆਵੇ ਮਾਤਾ, ਰਤਨੋ ਦਾ ਲਾਲ ਤੂੰ
ਸਮਝ ਨਾ ਆਈਆਂ ਸਾਨੂੰ, ਤੇਰੀਆ ਕਹਾਣੀਆਂ
ਕਿੰਨੀਆਂ ਕੁ ਮਾਵਾਂ ਰੱਬਾ, ਹੋਰ ਤੂੰ ਬਣਾਉਣੀਆਂ

ਮਰਨ ਜੰਮਣ ਤੋਂ ਰਹਿਤ ਹੈ ਭਾਵੇਂ, ਸਾਰਾ ਹੀ ਜੱਗ ਕਹਿੰਦਾ
ਲੋੜ ਪੈਣ ਤੇ ਫਿਰ ਵੀ ਤੈਨੂੰ, ਜਨਮ ਧਾਰਨਾ ਪੈਂਦਾ
ਫੱਸਿਆ ਜਹਾਨ ਹੋਵੇ, ਜਦੋਂ ਜਦੋਂ ਦੁਖਾਂ ਵਿਚ,
ਤੈਨੂੰ ਵੀ ਤੇ ਆਉਣਾ ਪੈਂਦਾ, ਮਾਵਾਂ ਦੀਆ ਕੁਖਾਂ ਵਿਚ
ਕਿੰਨੀਆਂ ਕੁ ਸ਼ਕਲਾਂ, ਬਣਾਉਣੀਆਂ ਤੇ ਢਾਹੁਣੀਆਂ
ਕਿੰਨੀਆਂ ਕੁ ਮਾਵਾਂ ਰੱਬਾ, ਹੋਰ ਤੂੰ ਬਣਾਉਣੀਆਂ


ਕੀ ਜਾਨਣ ਅਣਭੋਲੀਆਂ ਮਾਵਾਂ, ਅਜਬ ਹੈ ਤੇਰੀ ਮਾਇਆ
ਮਮਤਾ ਭਿੱਜੇ ਮੋਮ ਦਿਲਾਂ ਦਾ, ਪੂਰਾ ਨਫ਼ਾ ਉਠਾਇਆ
ਮਾਵਾਂ ਨਾਲ ਪੁੱਤਾਂ ਵਾਲਾ, ਨਾਤਾ ਜੋੜ ਜੋੜ ਕੇ,
ਫੇਰ ਦੱਸ ਕਿਥੇ ਚਲਾ, ਜਾਂਦਾ ਏ ਵਿਛੋੜ ਕੇ
ਕਾਲਜੇ ਤੇ ਹੱਥ ਰੱਖ, ਰੋਂਦੀਆਂ ਨਿਮਾਣੀਆ
ਕਿੰਨੀਆਂ ਕੁ ਮਾਵਾਂ ਰੱਬਾ, ਹੋਰ ਤੂੰ ਬਣਾਉਣੀਆਂ


ਆਪ ਤੋਂ ਵੱਧ ਕੇ ਮਾਵਾਂ ਤਾਈਂ, ਦੇ ਦੇਵੀਂ ਲੱਖ ਦਰਜ਼ਾ
ਲਾਹਿਆ ਵੀ ਨੀ ਲੱਥਣਾ ਤੈਥੋਂ, ਇਹ ਮਾਵਾਂ ਦਾ ਕਰਜ਼ਾ
ਕਿੱਦਾਂ ਆਖ਼ ਦੇਵਾਂ, ਹਰ ਪਾਸਿਓਂ ਤੂੰ ਪੂਰਾ ਏ,
ਮਾਵਾਂ ਤੋਂ ਬਗੈਰ ਰੱਬਾ, ਤੂੰ ਵੀ ਤਾਂ ਅਧੂਰਾ ਏ
ਗੱਲਾਂ ਸੁਣ ਸਾਗਰ ਨੇ, ਸੱਚੀਆਂ ਸੁਨਾਣੀਆਂ
ਕਿੰਨੀਆਂ ਕੁ ਮਾਵਾਂ ਰੱਬਾ, ਹੋਰ ਤੂੰ ਬਣਾਉਣੀਆਂ
download bhajan lyrics (1053 downloads)