हो रही जय जयकार जोगी दी

ਹੋ ਰਹੀ, ਜੈ ਜੈਕਾਰ ਜੋਗੀ / ਬਾਬੇ ਦੀ,
ਹੋ ਰਹੀ ਜੈ ਜੈਕਾਰ ll
ਬਾਬਾ ਪੌਣਾਹਾਰੀ,,, ਜੈ ਹੋ l
ਬਾਬਾ ਦੁੱਧਾਧਾਰੀ,,, ਜੈ ਹੋ l
ਬਾਬਾ ਜਟਾਧਾਰੀ,,, ਜੈ ਹੋ l
ਹੋ ਰਹੀ ਜੈ ਜੈਕਾਰ,,,,,,,,,,,,,,,,,,,,,

ਬਾਬੇ ਮੇਰੇ ਦੀ, ਮੋਰ ਸਵਾਰੀ, "ਲੱਗਦੀ ਬੜੀ ਪਿਆਰੀ" ll  
ਚਿਮਟੇ ਵਾਲੇ, ਬਾਬਾ ਜੀ ਨੇ, "ਕੁੱਲ ਦੁਨੀਆਂ ਹੈ ਤਾਰੀ" ll
ਬੇੜਾ ਪਾਰ ਕਰੋ ਜੀ,,, ਜੈ ਹੋ l  
ਸਭ ਨੂੰ ਤਾਰ ਦਿਓ ਜੀ,,, ਜੈ ਹੋ l  
ਸਭ ਨੂੰ ਪਿਆਰ ਦਿਓ ਜੀ,,, ਜੈ ਹੋ l  
ਹੋ ਰਹੀ ਜੈ ਜੈਕਾਰ,,,,,,,,,,,,,,,,,,,,,

ਚੇਤ ਮਹੀਨੇ, ਝੰਡੇ ਲੈ ਕੇ, "ਸੰਗਤਾਂ ਦਰ ਤੇ ਆਵਣ" l
ਢੋਲਾਂ ਦੇ ਨਾਲ, ਭੰਗੜੇ ਪਾਵਣ, "ਭੇਟਾਂ ਤੇਰੀ ਚੜ੍ਹਾਵਨ" ll
ਸਭ ਦਾ ਪਿਆਰਾ ਜੋਗੀ,,, ਜੈ ਹੋ l  
ਸਭ ਤੋਂ ਨਿਆਰਾ ਜੋਗੀ,,, ਜੈ ਹੋ l  
ਸੱਚਾ ਦਵਾਰਾ ਜੋਗੀ,,, ਜੈ ਹੋ l  
ਹੋ ਰਹੀ ਜੈ ਜੈਕਾਰ,,,,,,,,,,,,,,,,,,,,,

ਦਰ ਏਹਦੇ ਤੇ, ਜੋ ਵੀ ਆਵੇ, ਖ਼ਾਲੀ ਕਦੇ ਨਾ ਜਾਵੇ" l
ਮਾਵਾਂ ਨੂੰ ਏਹ, ਬੱਚੜੇ ਦੇਵੇ, "ਭੈਣਾਂ ਨੂੰ ਵੀਰ ਮਿਲਾਵੇ" ll
ਕੈਲਾਸ਼ ਦਰ ਤੇ ਆਇਆ,,, ਜੈ ਹੋ l  
ਦਰ ਤੇ ਪੱਲੜਾ ਵਿਛਾਇਆ,,, ਜੈ ਹੋ l
ਮੈਂ ਤਾਂ ਸਭ ਕੁਝ ਪਾਇਆ,,, ਜੈ ਹੋ l  
ਹੋ ਰਹੀ ਜੈ ਜੈਕਾਰ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (410 downloads)