ਜੇ ਮੈਂ ਹੁੰਦਾ ਦਾਤੀਏ ਮੋਰ ਤੇਰੇ ਬਾਗਾਂ ਦਾ,
ਤੇਰੇ ਬਾਗੀ ਪੀਂਗਾ ਪਾਂਦਾ, ਤੈਨੂੰ ਨੱਚ ਕੇ ਵਖਾਂਦਾ ।
ਤੇਰੇ ਰੱਜ ਰੱਜ ਦਰਸ਼ਨ ਪਾਂਦਾ ॥
ਛਮ ਛਮ ਨੱਚਦਾ ਤੇਰੇ ਵੈੜੇ, ਹਰ ਦਮ ਰਹਿੰਦਾ ਤੇਰੇ ਅਗੇੜੇ ।
ਜੇ ਮੈਂ ਹੁੰਦਾ ਦਾਤੀਏ ਫੁੱਲ ਤੇਰੇ ਬਾਗਾਂ ਦਾ,
ਤੇਰੀ ਮਾਲਾ ਵਿੱਚ ਲਾਗ ਜਾਂਦਾ, ਤੇਰੇ ਅੰਗ ਸੰਗ ਮੁਸਕਾਂਦਾ ।
ਤੇਰੇ ਰੱਜ ਰੱਜ ਦਰਸ਼ਨ ਪਾਂਦਾ ॥
ਤੇਰੇ ਚਰਨਾਂ ਤੋਂ ਬਲਿਹਾਰੀ, ਵਾਰ ਦੇਵਾਂ ਮੈਂ ਖੁਸ਼ਬੂ ਸਾਰੀ ।
ਜੇ ਮੈਂ ਹੁੰਦਾ ਦਾਤੀਏ ਬੋਹੜ ਤੇਰੇ ਮੰਦਰਾਂ ਦਾ,
ਝੂਲੇ ਕੰਜਕਾ ਨੂੰ ਝੁਲਾਂਦਾ, ਆਪਣੀ ਛਾਂ ਦੇ ਵਿੱਚ ਬਿਠਾਂਦਾ ।
ਤੇਰੇ ਰੱਜ ਰੱਜ ਦਰਸ਼ਨ ਪਾਂਦਾ ॥
ਆਂਦੇ ਭਗਤ ਮਾਂ ਤੇਰੇ ਪਿਆਰੇ, ਰੱਜ ਰੱਜ ਲੈਂਦੇ ਤੇਰੇ ਨਜ਼ਾਰੇ ।
ਜੇ ਮੈਂ ਹੁੰਦਾ ਦਾਤੀਏ ਪੱਥਰ ਤੇਰੀ ਗੁਫਾ ਦਾ,
ਚਰਨਾਂ ਭਗਤਾਂ ਦੇ ਲਾਗ ਜਾਂਦਾ, ਤੇਰੀ ਜੈ ਜੈ ਕਾਰ ਬੁਲਾਂਦਾ ।
ਤੇਰੇ ਰੱਜ ਰੱਜ ਦਰਸ਼ਨ ਪਾਂਦਾ ॥
ਭਗਤ ਤੇਰੇ ਮਾਂ ਆਂਦੇ ਜਾਂਦੇ, ਦਾਤੀ ਤੇਰਾ ਨਾ ਧਿਆਂਦੇ ।
ਜੇ ਮੈਂ ਹੁੰਦਾ ਦਾਤੀਏ ਨੀਰ ਤੇਰੀ ਗੰਗਾ ਦਾ,
ਸਬ ਦੇ ਪਾਪ ਮੈਂ ਚੋਲੀ ਪਾਂਦਾ, ਚੰਚਲ ਮਨ ਨਿਰਮਲ ਹੋ ਜਾਂਦਾ ।
ਤੇਰੇ ਰੱਜ ਰੱਜ ਦਰਸ਼ਨ ਪਾਂਦਾ ॥