असीं आए तेरे दरबार

ਅਸੀਂ ਆਏ ਤੇਰੇ ਦਰਬਾਰ,
ਕਿ ਦਰਸ਼ਨ ਦੇ ਮਾਤਾ ll
ਮੇਰੀ ਮਈਆ ਸ਼ੇਰਾਂਵਾਲੀ,
ਮੇਰੀ ਮਈਆ ਮੇਹਰਾਂਵਾਲੀ l  
*ਅਸੀਂ ਆਏ ਹਾਂ ਪਹਿਲੀ ਵਾਰ,
ਕਿ ਦਰਸ਼ਨ ਦੇ ਮਾਤਾ l
ਅਸੀਂ ਆਏ ਤੇਰੇ ਦਰਬਾਰ,,,,,,,,,

ਮੈਂ ਨਿਰਬਲ ਕਮਜ਼ੋਰ ਭਵਾਨੀ,
"ਤੂੰ ਸ਼ਾਹਾਂ ਦੀ ਸ਼ਾਹ ਭਵਾਨੀ" ll
*ਤੂੰ ਹੈ ਸੱਚੀ ਸਰਕਾਰ,
ਕਿ ਦਰਸ਼ਨ ਦੇ ਮਾਤਾ,,,
ਅਸੀਂ ਆਏ ਤੇਰੇ ਦਰਬਾਰ,,,,,,,,,,

ਨਿਗਾਹ ਸਵੱਲੀ ਹੋਵੇ ਜੇ ਤੇਰੀ,
"ਜਾਗ ਪਵੇ ਫ਼ਿਰ ਕਿਸਮਤ ਮੇਰੀ" ll
*ਤੇਰੀ ਹੋ ਰਹੀ ਜੈ ਜੈਕਾਰ,
ਕਿ ਦਰਸ਼ਨ ਦੇ ਮਾਤਾ,,,
ਅਸੀਂ ਆਏ ਤੇਰੇ ਦਰਬਾਰ,,,,,,,,,,

ਜਿਸ ਪਾਸੇ ਮੈਂ ਨਜ਼ਰ ਦੌੜਾਵਾਂ,  
"ਹਰ ਸ਼ੈਅ ਅੰਦਰ ਜਲਵਾ ਪਾਵਾਂ" ll
*ਤੁਸੀਂ ਕਰ ਦਿਓ ਬੇੜੇ ਪਾਰ,
ਕਿ ਦਰਸ਼ਨ ਦੇ ਮਾਤਾ,,,
ਅਸੀਂ ਆਏ ਤੇਰੇ ਦਰਬਾਰ,,,,,,,,,,

ਕੈਲਾਸ਼ ਨਾਥ ਹੈ ਬੱਚੜਾ ਤੇਰਾ,
"ਦਾਤੀ ਮਾਣ ਤੂੰ ਰੱਖਣਾ ਮੇਰਾ" ll
*ਤੇਰੀ ਸ਼ਕਤੀ ਤੋਂ ਬਲਿਹਾਰ,
ਕਿ ਦਰਸ਼ਨ ਦੇ ਮਾਤਾ,,,
ਅਸੀਂ ਆਏ ਤੇਰੇ ਦਰਬਾਰ,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (422 downloads)