माँ अखीआं नु रज लैण दे

ਮਾਂ ਅੱਖੀਆਂ ਨੂੰ, ਰੱਜ ਲੈਣ ਦੇ*, ਦਾਤੀਏ ਅਜੇ ਨਾ ਜਾ ll
*ਦਾਤੀਏ, ਅਜੇ ਨਾ ਜਾ,,, ਜੈ ਹੋ l
*ਓ ਬੱਚਿਆਂ ਨੂੰ, ਨਾ ਤੜਫਾ,,, ਜੈ ਹੋ l
*ਓ ਸ਼ੇਰਾਂਵਾਲੀ, ਅਜੇ ਨਾ ਜਾ,,, ਜੈ ਹੋ l  
*ਓ ਬੱਚਿਆਂ ਨੂੰ, ਨਾ ਤੜਫਾ,,, ਜੈ ਹੋ l
ਮਾਂ ਅੱਖੀਆਂ ਨੂੰ, ਰੱਜ ਲੈਣ ਦੇ,,,,,,,,,,,,,,,,,,,,,,
                                               ( ਮਾਂ )
ਮੁੱਦਤਾ ਤੋਂ, ਮਾਂਏਂ ਏਹ ਨੇ, "ਅੱਖੀਆਂ ਪਿਆਸੀਆਂ" l
ਖੁਸ਼ੀਆਂ ਦੇ, ਵਿੱਚ ਵੀ ਨੇ, "ਤੇਰੇ ਲਈ ਉਦਾਸੀਆਂ" ll
*ਏਹਨਾਂ ਨੂੰ, ਨਾ ਤਰਸਾਵੀਂ,,, ਜੈ ਹੋ l
*ਮਾਂ ਨਾ ਅਜੇ, ਉੱਠ ਕੇ ਨਾ ਜਾਵੀਂ,,, ਜੈ ਮਾਂ ll
ਏਹਨਾਂ ਨੂੰ ਪਰੇ, ਹੱਟ ਲੈਣ ਦੇ*, ਦਾਤੀਏ ਅਜੇ ਨਾ ਜਾ,,,
ਮਾਂ ਅੱਖੀਆਂ ਨੂੰ, ਰੱਜ ਲੈਣ ਦੇ*,,,,,,,,,,,,,,,,,,,,,,
                                               ( ਮਾਂ )
ਦਿਲ ਨੂੰ ਸੀ, ਤਾਂਘ ਬੜੀ, "ਤੇਰਿਆਂ ਦੀਦਾਰਾਂ ਦੀ" l
ਮਸਾਂ ਅੱਜ ਘੜੀ ਆਈ, "ਤੇਰਿਆਂ ਕਰਾਰਾਂ ਦੀ" ll
*ਅਜੇ ਤਾਂ ਤੇਰੀ, ਕੰਜ਼ਕਾਂ ਨੇ ਆਉਣਾ,,, ਜੈ ਹੋ l                                              
*ਓਹਨਾਂ ਨੇ ਅੱਜ, ਬੜਾ ਰੰਗ ਲਾਉਣਾ,,, ਜੈ ਮਾਂ ll  
ਏਹ ਕੰਜ਼ਕਾਂ ਨੂੰ, ਸੱਜ ਲੈਣ ਦੇ*, ਦਾਤੀਏ ਅਜੇ ਨਾ ਜਾ,,,
ਮਾਂ ਅੱਖੀਆਂ ਨੂੰ, ਰੱਜ ਲੈਣ ਦੇ*,,,,,,,,,,,,,,,,,,,,,,
                                            ( ਨੀ )
ਜਿੰਨੀ ਖੁਸ਼ੀ, ਅੱਜ ਤੇਰੇ, "ਆਣ ਨਾਲ ਦਾਤੀਏ" l
ਓਨੀ ਹੀ, ਉਦਾਸੀ ਤੇਰੇ, "ਜਾਣ ਨਾਲ ਦਾਤੀਏ" ll
*ਅੱਖੀਆਂ, ਸਰਦੂਲ ਨੇ ਭਰੀਆਂ,,, ਜੈ ਹੋ l
*ਰਾਹਵਾਂ ਵਿੱਚ, ਸੰਗਤਾਂ ਖੜੀਆਂ,,, ਜੈ ਮਾਂ ll
ਏਹਨਾਂ ਦੀ ਆਸ, ਬੱਝ ਲੈਣ ਦੇ*, ਦਾਤੀਏ ਅਜੇ ਨਾ ਜਾ,,,
ਮਾਂ ਅੱਖੀਆਂ ਨੂੰ, ਰੱਜ ਲੈਣ ਦੇ*,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (463 downloads)