शेरांवाली दे दरबार रौनकां लगीयां रहंदीयां नें

ਸ਼ੇਰਾਂ ਵਾਲੀ ਦੇ ਦਰਬਾਰ
=================
ਸ਼ੇਰਾਂ, ਵਾਲੀ ਦੇ ਦਰਬਾਰ, ਰੌਣਕਾਂ ਲੱਗੀਆਂ ਰਹਿੰਦੀਆਂ ਨੇ l
ਮੇਹਰਾਂ, ਵਾਲੀ ਦੇ ਦਰਬਾਰ, ਰੌਣਕਾਂ ਲੱਗੀਆਂ ਰਹਿੰਦੀਆਂ ਨੇ l
ਜੋਤਾਂ, ਵਾਲੀ ਦੇ ਦਰਬਾਰ, ਰੌਣਕਾਂ ਲੱਗੀਆਂ ਰਹਿੰਦੀਆਂ ਨੇ l
ਲੱਗੀਆਂ, ਰਹਿੰਦੀਆਂ ਨੇ, ਰੌਣਕਾਂ, ਲੱਗੀਆਂ ਰਹਿੰਦੀਆਂ ਨੇ ll
ਸ਼ੇਰਾਂ, ਵਾਲੀ ਦੇ ਦਰਬਾਰ,

ਨੰਗੇ ਪੈਰੀਂ, ਚੜ੍ਹਕੇ ਚੜ੍ਹਾਈਆਂ, "ਮਾਂ ਦੇ ਭਗਤ ਨੇ ਆਉਂਦੇ" l
ਨੱਚ ਨੱਚ ਕੇ, ਓਹ ਢੋਲ ਦੇ ਅੱਗੇ, "ਮਾਂ ਨੂੰ ਅੱਜ ਮਨਾਉਂਦੇ" ll
ਮਾਂ ਦੇ ਰੰਗ ਵਿੱਚ, ਰੰਗ ਕੇ ਸੰਗਤਾਂ, ਮੌਜ਼ਾਂ ਲੈਂਦੀਆਂ ਨੇ
,,,
ਸ਼ੇਰਾਂ, ਵਾਲੀ ਦੇ ਦਰਬਾਰ,

ਦੇਖ ਨਜ਼ਾਰਾ, ਮਾਂ ਦੇ ਦਰ ਦਾ, "ਹਰ ਕੋਈ ਦਰਸ਼ਨ ਪਾਉਂਦਾ" l
ਛੋਟਾ ਵੱਡਾ, ਹਰ ਕੋਈ ਆ ਕੇ, "ਮਾਂ ਦੀ ਮਹਿਮਾ ਗਾਉਂਦਾ" ll
ਭਗਤਾਂ ਦੀਆਂ, ਟੋਲੀਆਂ ਮਾਂ ਦੇ, ਵੇਹੜੇ ਬਹਿੰਦੀਆਂ ਨੇ,,,
ਸ਼ੇਰਾਂ, ਵਾਲੀ ਦੇ ਦਰਬਾਰ,

ਵਿੱਚ ਗੁਫ਼ਾ ਦੇ, ਬੈਠ ਕੇ ਦਾਤੀ, "ਕਰਦੀ ਸਭ ਨੂੰ ਨਿਹਾਲ" l
ਸਭ ਭਗਤਾਂ ਤੇ, ਮੇਹਰਾਂ ਕਰਦੀ, "ਹੁੰਦੀ ਜਦੋਂ ਦਿਆਲ" ll
ਸੁੱਖਾਂ ਦੀਆਂ, ਸੌਗਾਤਾਂ ਸਭ ਦੀ, ਝੋਲੀਆਂ ਪੈਂਦੀਆਂ ਨੇ,,,
ਸ਼ੇਰਾਂ, ਵਾਲੀ ਦੇ ਦਰਬਾਰ,

ਪਾ ਪਾ ਚਿੱਠੀਆਂ, ਭਗਤਾਂ ਨੂੰ ਮਾਂ, "ਆਪਣੇ ਦਰ ਤੇ ਬੁਲਾਵੇ" l
ਦਰ ਆਏ, ਭਗਤਾਂ ਨੂੰ ਮਈਆ, "ਆਪਣੇ ਚਰਣੀ ਲਾਵੇ" ll
ਮਾਂਵਾਂ ਕਦੇ, ਬੱਚਿਆਂ ਕੋਲੋਂ, ਦੂਰ ਨਾ ਰਹਿੰਦੀਆਂ ਨੇ
,,,
ਸ਼ੇਰਾਂ, ਵਾਲੀ ਦੇ ਦਰਬਾਰ,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (377 downloads)