ਧੁਨ- ਤੂੰ ਜਿੰਨੇ ਮਰਜ਼ੀ ਦੁੱਖ ਦੇ ਲੈ
ਤੇਰਾ ਚਰਨਾਂ ਵਿੱਚ, ਸਿਰ ਰੱਖ ਕੇ ਮਾਂ,
ਸਾਨੂੰ ਬਹਿਣ ਦੀ, ਆਦਤ ਪੈ ਗਈ ਏ ll
ਤੂੰ ਸੁਣ ਭਾਵੇਂ ਨਾ, ਸੁਣ ਮਾਈਏ* ll,,
ਸਾਨੂੰ ਕਹਿਣ ਦੀ, ਆਦਤ ਪੈ ਗਈ ਏ,,,
ਤੇਰਾ ਚਰਨਾਂ ਵਿੱਚ,,,,,,,,,,,,,,,,,,
ਤੂੰ ਮਾਲਿਕ ਹੈ, ਮਨ ਮਰਜ਼ੀ ਦੀ,
ਕੋਈ ਜਵਾਬ ਮਾਂ, ਤੇਰੇ ਦਰ ਦਾ ਨਹੀਂ,
ਤੇਰਾ ਸਰ ਸਕਦਾ, ਬਿਨ ਬੱਚਿਆਂ ਦੇ,
"ਪਰ ਸਾਡਾ, ਇੱਕ ਪਲ ਸਰਦਾ ਨਹੀਂ" ll
ਅਸੀਂ ਮੰਗਤੇ ਹਾਂ, ਕਈ ਜਨਮਾਂ ਦੇ* ll,,
ਸਾਨੂੰ ਲੈਣ ਦੀ, ਆਦਤ ਪੈ ਗਈ ਏ,,,
ਤੇਰਾ ਚਰਨਾਂ ਵਿੱਚ,,,,,,,,,,,,,,,,,,F
ਅਸੀਂ ਦਿਲ ਦੀਆਂ, ਗੱਲਾਂ ਜਦ ਤੱਕ ਮਾਂ,
ਤੇਰੇ ਨਾਲ ਨਾ, ਸਾਂਝੀਆਂ ਕਰ ਲਈਏ,
ਸਾਡੇ ਚੈਨ, ਦਿਲਾਂ ਨੂੰ ਪੈਂਦਾ ਨਹੀਂ,
"ਜਦ ਤੱਕ ਨਾ, ਆ ਤੇਰੇ ਦਰ ਲਈਏ" ll
ਨਹੀਂ ਹੋਰ, ਜ਼ੁਦਾਈਆਂ ਜ਼ਰ ਹੁੰਦੀਆਂ* ll,,
ਨਾ ਸਹਿਣ ਦੀ, ਆਦਤ ਪੈ ਗਈ ਏ,,,
ਤੇਰਾ ਚਰਨਾਂ ਵਿੱਚ,,,,,,,,,,,,,,,,,,F
ਅਸੀਂ ਬੇ-ਸਬਰੇ, ਤੂੰ ਸਬਰ ਭਰੀ,
ਅਸੀਂ ਹੱਕ ਸਮਝ ਕੇ, ਆਉਂਦੇ ਹਾਂ,
ਆਸ਼ੀਸ਼ ਕਾਲੀਏ, ਵਾਂਗੂ ਮਾਂ,
"ਤੇਰੇ ਦਰਸ਼ਨ, ਦੇ ਦੀਵਾਨੇ ਹਾਂ" ll
ਤੇਰੇ ਬੰਸੀ ਨੂੰ, ਬਿਨ ਤੇਰੇ ਮਾਂ* ll,,
ਨਾ ਰਹਿਣ ਦੀ, ਆਦਤ ਪੈ ਗਈ ਏ,,,
ਤੇਰਾ ਚਰਨਾਂ ਵਿੱਚ,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ