इक वारी आजा, मैं दिखावा दिल खोल के,
बीतिया जो नाल मेरे, दसा तैनू बोल के।।
दुनिया नू वंडेया तू, जग दिया नेमता,
मेरी झोली विच पाईया, दुःख ते मुसीबतां,
गम दित्ते माये मैनु, तकड़ी च तोल के,
बीतिया जो नाल मेरे, दसा तैनू बोल के,
इक वारी आजा, मैं दिखावा दिल खोल के....
जिहनु भी प्यार करो ओहियो ढंग मारदा,
घुट घुट जीऊना भी ते, मूल नहियो प्यार दा,
वेख लिया पानी वांगु, खून असी डोल के,
बीतिया जो नाल मेरे, दसा तैनू बोल के,
इक वारी आजा, मैं दिखावा दिल खोल के....
केहड़ी गलों माये दिल, पत्थर बना लेया,
पथरा दे विच रह के, डेरा तू लगा लेया,
तुहियो दस किथे मैं, लेयावा तैनू टोल के,
बीतिया जो नाल मेरे, दसा तैनू बोल के,
इक वारी आजा, मैं दिखावा दिल खोल के....
ਇਕ ਵਾਰੀ ਆਜਾ, ਮੈਂ ਦਿਖਾਵਾਂ ਦਿਲ ਖੋਲ੍ਹ ਕੇ l
ਬੀਤੀਆਂ ਜੋ ਨਾਲ ਮੇਰੇ, ਦੱਸਾਂ ਤੈਨੂੰ ਬੋਲ ਕੇ ll
ਦੁਨੀਆਂ ਨੂੰ ਵੰਡੀਆਂ ਤੂੰ, ਜੱਗ ਦੀਆਂ ਨੇਮਤਾਂ l
ਮੇਰੀ ਝੋਲ਼ੀ ਵਿੱਚ ਪਾਈਆਂ, ਦੁੱਖ ਤੇ ਮੁਸੀਬਤਾਂ ll
ਗ਼ਮ ਦਿੱਤੇ ਮਾਂਏਂ ਮੈਨੂੰ, ਤੱਕੜੀ 'ਚ ਤੋਲ ਕੇ l
ਬੀਤੀਆਂ ਜੋ ਨਾਲ ਮੇਰੇ, ਦੱਸਾਂ ਤੈਨੂੰ ਬੋਲ ਕੇ l
ਇਕ ਵਾਰੀ ਆਜਾ, ਮੈਂ ਦਿਖਾਵਾਂ,,,,,,,,,,,,
ਜੇਹਨੂੰ ਵੀ ਪਿਆਰ ਕਰੋ, ਓਹੀਓ ਡਾਂਗ ਮਾਰਦਾ l
ਘੁੱਟ ਘੁੱਟ ਜਿਓਣਾ ਵੀ ਤੇ, ਮੁੱਲ ਨਹੀਂਓਂ ਪਿਆਰ ਦਾ ll
ਵੇਖ ਲਿਆ ਪਾਣੀ ਵਾਂਗੂ, ਖ਼ੂਨ ਅਸੀਂ ਡੋਲ੍ਹ ਕੇ l
ਬੀਤੀਆਂ ਜੋ ਨਾਲ ਮੇਰੇ, ਦੱਸਾਂ ਤੈਨੂੰ ਬੋਲ ਕੇ l
ਇਕ ਵਾਰੀ ਆਜਾ, ਮੈਂ ਦਿਖਾਵਾਂ,,,,,,,,,,,,
ਕੇਹੜੀ ਗੱਲੋਂ ਮਾਂਏਂ ਦਿਲ, ਪੱਥਰ ਬਣਾ ਲਿਆ l
ਪੱਥਰਾਂ ਦੇ ਵਿੱਚ ਰਹਿ ਕੇ, ਡੇਰਾ ਤੂੰ ਲਗਾ ਲਿਆ ll
ਤੂੰਹੀਓਂ ਦੱਸ ਕਿਥੋਂ ਮੈਂ, ਲਿਆਵਾਂ ਤੈਨੂੰ ਟੋਲ੍ਹ ਕੇ l
ਬੀਤੀਆਂ ਜੋ ਨਾਲ ਮੇਰੇ, ਦੱਸਾਂ ਤੈਨੂੰ ਬੋਲ ਕੇ l
ਇਕ ਵਾਰੀ ਆਜਾ, ਮੈਂ ਦਿਖਾਵਾਂ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ