( ਮਈਆ ਪੁੱਛੋ ਮੁਝਸੇ ਮੈਂ ਕਿਆ ਚਾਹਤਾ ਹੂੰ,
ਮੈਂ ਤੁਝਸੇ ਤੁਝੇ ਮਾਂਗਨਾ ਚਾਹਤਾ ਹੂੰ। )
ਦੇ ਲੋਹੜੀ ਮਈਆ ਦੇ ਲੋਹੜੀ,
ਮੰਗਦੇ ਹਾਂ ਤੈਥੋਂ ਅਸੀਂ ਹੱਥ ਜੋੜੀ,
ਦੇ ਲੋਹੜੀ ਮਈਆ ਦੇ ਲੋਹੜੀ.....
ਰਿਧੀਆਂ ਤੇ ਸਿੱਧੀਆਂ ਨੇ ਤੇਰੇ ਦਰਬਾਰ ਤੇ,
ਤੇਰੇ ਦਰਬਾਰ ਤੇ, ਤੇਰੇ ਦਰਬਾਰ ਤੇ।
ਮੰਗਦੇ ਹਾਂ ਲੋਹੜੀ ਅਸੀਂ ਪਲੜਾ ਪਸਾਰ ਕੇ,
ਪਲੜਾ ਪਸਾਰ ਕੇ, ਪਲੜਾ ਪਸਾਰ ਕੇ ,
ਸੰਗਤ ਮਾਂ ਅੱਜ ਸਾਰੀ ਆਈ ਦੌੜੀ,
ਦੇ ਲੋਹੜੀ ਮਈਆ ਦੇ ਲੋਹੜੀ,
ਮੰਗਦੇ ਹਾਂ ਤੇਥੋ ਅਸੀ ਹੱਥ ਜੋੜੀ,
ਦੇ ਲੋਹੜੀ ਮਈਆ ਦੇ ਲੋਹੜੀ.....
ਤੇਰਿਆ ਖ਼ਜ਼ਾਨਿਆਂ ਚ ਦੱਸ ਕਾਦੀ ਥੋੜ ਏ,
ਦੱਸ ਕਾਦੀ ਥੋੜ ਏ, ਦੱਸ ਕਾਦੀ ਥੋੜ ਏ,
ਤੇਰੇ ਭਗਤਾਂ ਤੇਰੇ ਦਰਸ਼ਨਾਂ ਦੀ ਲੋੜ ਏ,
ਦਰਸ਼ਨਾਂ ਦੀ ਲੋੜ ਏ,ਦਰਸ਼ਨਾਂ ਦੀ ਲੋੜ ਏ,
ਦੇਖੀਂ ਕਿਤੇ ਨਾ ਮੈਨੂੰ ਖਾਲੀ ਮੋੜੀ,
ਦੇ ਲੋਹੜੀ ਮਈਆ ਦੇ ਲੋਹੜੀ।
ਮੰਗਦੇ ਹਾਂ ਤੇਥੋ ਅਸੀ ਹੱਥ ਜੋੜੀ,
ਦੇ ਲੋਹੜੀ ਮਈਆ ਦੇ ਲੋਹੜੀ.....
ਤੈਥੋਂ ਨਹੀਓਂ ਮੰਗਣਾ ਤੇ ਹੋਰ ਕਿਤੋਂ ਮੰਗਣਾ,
ਹੋਰ ਕਿਤੋਂ ਮੰਗਣਾ,ਹੋਰ ਕਿਤੋਂ ਮੰਗਣਾ,
ਮੰਗਣ ਜੇ ਲੱਗੇ ਹਾਂ ਤੇ ਫੇਰ ਕਾਦਾ ਸੰਗਣਾ,
ਫੇਰ ਕਾਦਾ ਸੰਗਣਾ,ਫੇਰ ਕਾਦਾ ਸੰਗਣਾ,
ਮਲ ਬੈਠੇ ਹਾਂ ਤੇਰਾ ਦਰ ਜੋੜੀਂ,
ਦੇ ਲੋਹੜੀ ਮਈਆ ਦੇ ਲੋਹੜੀ।
ਮੰਗਦੇ ਹਾਂ ਤੇਥੋ ਅਸੀ ਹੱਥ ਜੋੜੀ,
ਦੇ ਲੋਹੜੀ ਮਈਆ ਦੇ ਲੋਹੜੀ.....
ਮੰਗਣ ਦਾ ਢੰਗ ਮਈਆ ਸਾਨੂੰ ਨਹੀਓਂ ਆਂਵਦਾ,
ਸਾਨੂੰ ਨਹੀਓਂ ਆਂਵਦਾ,ਸਾਨੂੰ ਨਹੀਓਂ ਆਂਵਦਾ,
ਪਾ ਦੇ ਝੋਲੀ ਮਈਆ ਤੇਰੇ ਮਨ ਜੋ ਵੀ ਭਾਂਵਦਾ,
ਮਨ ਜੋ ਵੀ ਭਾਂਵਦਾ,ਮਨ ਜੋ ਵੀ ਭਾਂਵਦਾ,
ਨਜ਼ਰ-ਏ-ਕਰਮ ਕਰ ਦੇ ਤੂੰ ਥੋੜੀ,
ਦੇ ਲੋਹੜੀ ਮਈਆ ਦੇ ਲੋਹੜੀ।
ਮੰਗਦੇ ਹਾਂ ਤੇਥੋ ਅਸੀ ਹੱਥ ਜੋੜੀ,
ਦੇ ਲੋਹੜੀ ਮਈਆ ਦੇ ਲੋਹੜੀ.....
ਜਗ ਦੇ ਖ਼ਜ਼ਾਨੇ ਮਈਆ ਤੈਥੋਂ ਨਹੀਓ ਮੰਗਦੇ,
ਤੈਥੋਂ ਨਹੀਓ ਮੰਗਦੇ,ਤੈਥੋਂ ਨਹੀਓ ਮੰਗਦੇ,
ਪਿਆਰ ਤੇਰਾ ਮੰਗਣ ਤੋਂ ਅਸੀਂ ਨਹੀਓਂ ਸੰਗਦੇ,
ਅਸੀਂ ਨਹੀਓਂ ਸੰਗਦੇ,ਅਸੀਂ ਨਹੀਓਂ ਸੰਗਦੇ,
ਚਰਨਾਂ ਦੀ ਭਗਤੀ ਤੂੰ ਦੇ ਦੇ ਥੋੜੀ,
ਦੇ ਲੋਹੜੀ ਮਈਆ ਦੇ ਲੋਹੜੀ।
ਮੰਗਦੇ ਹਾਂ ਤੇਥੋ ਅਸੀ ਹੱਥ ਜੋੜੀ,
ਦੇ ਲੋਹੜੀ ਮਈਆ ਦੇ ਲੋਹੜੀ.....