माएँ नी कदे घर ते गरीबाँ दे आ

माएँ नी कदे घर ते गरीबाँ दे आ,
नी असी बैठे माँ आस लगा,
माएँ नी कदे.....

किते पापा वल करी ना ध्यान माँ,
जानी जान अज्ज मेरिया भी जान माँ,
जे तू बच्चियां दी माँ, मेरे बक्श दे गुनाह,
नी तैनू दिल विच लिया इ वसा,
माएँ नी कदे.....

भागा वाले दरबार तेरे आऊंन माँ,
पर तैनू मेरा अजे नहीं ध्यान माँ,
किना होर पाना दुःख, आना, की नहीं आना सुख,
आ के माये मैनु एहना दस जा,
माएँ नी कदे.....

अखा रोंदिया दा सुक गया नीर माँ,
जदो थक गया, गया मैं आखिर माँ,
मेरे प्यार दा एह मुल्ल, सानु, गई ए तू भूल,
तैनू अपनी रहे हां सुना,
माएँ नी कदे.....

मावा पुत्रा नू कोल ने बिठांदिया,
तेरे वांग दाती भूल नहीं जांदिया,
मैं हां दातिए गरीब, मेरे, कैसे ने नसीब,
नि तेरा हो के भी तेरा ना रेहा,
माएँ नी कदे.....

सिर बच्चियां दे हथ रख मेहर दा,
मैं ते मिंता करेंदा बड़ी देर दा,
हो के पवन सरूप, धार कंजका दा रूप,
माये दर्शी नू दर्श दिखा,
माएँ नी कदे.....



"ਮਾਂਏਂ ਨੀ ਕਦੇ, ਘਰ ਤੇ ਗਰੀਬਾਂ ਦੇ ਆ" ll
ਨੀ ਅਸੀਂ, ਬੈਠੇ ਮਾਂ*, ਆਸ ਲਗਾ,,,
ਮਾਂਏਂ ਨੀ ਕਦੇ,,,,,,,,,,,,,,,,,,,,,

ਕੀਤੇ ਪਾਪਾਂ ਵੱਲ, ਕਰੀਂ ਨਾ ਧਿਆਨ ਮਾਂ*,
ਜਾਣੀ ਜਾਣ ਅੱਜ, ਮੇਰੀਆਂ ਵੀ ਜਾਣ ਮਾਂ ll
^ਜੇ ਤੂੰ ਬੱਚਿਆਂ ਦੀ ਮਾਂ, ਮੇਰੇ ਬਖਸ਼ ਦੇ ਗ਼ੁਨਾਹ ll,,
ਨੀ ਤੈਨੂੰ, ਦਿਲ ਵਿੱਚ*, ਲਿਆ ਈ ਵਸਾ,,,
ਮਾਂਏਂ ਨੀ ਕਦੇ,,,,,,,,,,,,,,,,,,,,, F

ਭਾਗਾਂ ਵਾਲੇ ਦਰਬਾਰ, ਤੇਰੇ ਆਉਣ ਮਾਂ*,
ਪਰ ਤੈਨੂੰ ਮੇਰਾ, ਅਜੇ ਨਹੀਂ ਧਿਆਨ ਮਾਂ ll
^ਕਿੰਨਾ, ਹੋਰ ਪਾਣਾ ਦੁੱਖ, ਆਣਾ, ਕਿ ਨਹੀਂ ਆਣਾ ਸੁੱਖ ll,,
ਆ ਕੇ, ਮਾਂਏਂ ਮੈਨੂੰ*, ਏਨਾ ਦੱਸ ਜਾ,,,
ਮਾਂਏਂ ਨੀ ਕਦੇ,,,,,,,,,,,,,,,,,,,,, F

ਅੱਖਾਂ ਰੋਂਦੀਆਂ ਦਾ, ਸੁੱਕ ਗਿਆ ਨੀਰ ਮਾਂ*,
ਜਦੋਂ ਥੱਕ ਗਿਆ, ਗਿਆ ਮੈਂ ਅਖ਼ੀਰ ਮਾਂ ll
^ਮੇਰੇ, ਪਿਆਰ ਦਾ ਏਹ ਮੁੱਲ, ਸਾਨੂੰ, ਗਈ ਏਂ ਤੂੰ ਭੁੱਲ ll,,
ਤੈਨੂੰ, ਆਪਣੀ ਰਹੇ*, ਹਾਂ ਸੁਣਾ,,,
ਮਾਂਏਂ ਨੀ ਕਦੇ,,,,,,,,,,,,,,,,,,,,, F

ਮਾਂਵਾਂ ਪੁੱਤਰਾਂ ਨੂੰ, ਕੋਲ ਨੇ ਬਿਠਾਂਦੀਆਂ*,
ਤੇਰੇ ਵਾਂਗ ਦਾਤੀ, ਭੁੱਲ ਨਹੀਂ ਜਾਂਦੀਆਂ ll
ਮੈਂ ਹਾਂ, ਦਾਤੀਏ ਗ਼ਰੀਬ, ਮੇਰੇ, ਕੈਸੇ ਨੇ ਨਸੀਬ ll,,
ਨੀ ਤੇਰਾ, ਹੋ ਕੇ ਵੀ*, ਤੇਰਾ ਨਾ ਰਹਿਆ,,,
ਮਾਂਏਂ ਨੀ ਕਦੇ,,,,,,,,,,,,,,,,,,,,, F

ਸਿਰ ਬੱਚਿਆਂ ਦੇ, ਹੱਥ ਰੱਖ ਮੇਹਰ ਦਾ*,  
ਮੈਂ ਤੇ ਮਿੰਨਤਾਂ, ਕਰੇਂਦਾ ਬੜੀ ਦੇਰ ਦਾ ll
ਹੋ ਕੇ, ਪਵਨ ਸਰੂਪ, ਧਾਰ ਕੰਜ਼ਕਾਂ ਦਾ ਰੂਪ
ਮਾਂਏਂ, ਦਰਸ਼ੀ ਨੂੰ*, ਦਰਸ਼ ਦਿਖਾ,,,
ਮਾਂਏਂ ਨੀ ਕਦੇ,,,,,,,,,,,,,,,,,,,,, F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (1084 downloads)