( ਗੁਰੂ ਗੋਬਿੰਦ ਦੋਨੋ ਖੜੇ, ਕਾਕੇ ਲਾਗੂੰ ਪਾਏ l
ਬਲਿਹਾਰੀ ਗੁਰ ਆਪਣੇ,
ਜਿੰਨ ਗੋਬਿੰਦ ਦੀਓ ਮਿਲਾਏ ll )
ਓ ਗਰੀਬ ਨਿਵਾਜ਼, ਮੇਰੀ ਬਾਂਹ ਫੜ੍ਹ ਲੈ xll-ll
ਮੈਨੂੰ, ਪਾਰ ਕਰਨ ਦੀ, ਹਾਮੀ ਭਰ ਲੈ ll,
ਓ ਗਰੀਬ ਨਿਵਾਜ਼, ਮੇਰੀ ਬਾਂਹ ਫੜ੍ਹ ਲੈ xll-ll
ਜਿੰਨ ਰਾਹੀਂ, ਮੇਰਾ ਸਤਿਗੁਰ ਆਵੇ,
ਉਸ ਰਾਹ ਫ਼ੁੱਲ ਵਿਛਾਵਾਂ l
ਚਰਨ ਕਮਲ ਦੀ, ਧੂਲ ਲੈ ਕੇ,
ਮਸਤਕ ਉੱਤੇ ਲਾਵਾਂ ll
ਜੇ ਤੇਰੀ ਕਿਰਪਾ, ਹੋਵੇ ਸਤਿਗੁਰੂ ll,
ਦਿਲ ਦਾ ਹਾਲ ਸੁਣਾਵਾਂ,
ਓ ਗਰੀਬ ਨਿਵਾਜ਼, ਮੇਰੀ ਬਾਂਹ,,,,,,,,,,,,
ਆਪਣੇ, ਸਤਿ ਗੁਰੂ ਲਈ, ਹਿਰਦੇ ਪਲੰਘ ਵਿਛਾਵਾਂ l
ਪਲਕਾਂ ਦੀ ਮੈਂ, ਸੇਜ ਬਣਾਕੇ, ਫੁੱਲਾਂ ਨਾਲ ਸਜਾਵਾਂ ll
ਜੇ ਤੇਰੀ ਕਿਰਪਾ, ਹੋਵੇ ਸਤਿਗੁਰੂ ll,
ਘਰ ਵਿੱਚ ਦਰਸ਼ਨ ਪਾਵਾਂ,
ਓ ਗਰੀਬ ਨਿਵਾਜ਼, ਮੇਰੀ ਬਾਂਹ,,,,,,,,,,,,
ਆਪਣੇ ਸਤਿ, ਗੁਰੂ ਦੇ ਦਵਾਰੇ, ਵੇਖੇ ਅਜ਼ਬ ਨਜ਼ਾਰੇ l
ਭਵ ਸਾਗਰ ਤੋਂ, ਡੁੱਬਦੇ ਜਾਂਦੇ, ਲੱਖਾਂ ਪਾਪੀ ਤਾਰੇ ll
ਜੇ ਤੇਰੀ ਕਿਰਪਾ, ਹੋਵੇ ਸਤਿਗੁਰੂ ll,
ਭਵ ਸਾਗਰ ਤਰ ਜਾਵਾਂ,
ਓ ਗਰੀਬ ਨਿਵਾਜ਼, ਮੇਰੀ ਬਾਂਹ,,,,,,,,,,,,
ਚਾਰੋਂ ਕੋਨੇ, ਚਿੱਕੜ ਭਰਿਆ, ਕਿਸ ਤਰ੍ਹਾਂ ਮੈਂ ਧੋਵਾਂ l
ਸਾਬਣ ਥੋੜ੍ਹਾ, ਮੈਲ ਵਥੇਰੀ, ਬੈਠ ਕਿਨਾਰੇ ਰੋਵਾਂ ll
ਜੇ ਤੇਰੀ ਕਿਰਪਾ, ਹੋਵੇ ਸਤਿਗੁਰੂ* ll,
ਪਲ ਵਿੱਚ ਉਜ਼ਲੀ ਹੋਵਾਂ,
ਓ ਗਰੀਬ ਨਿਵਾਜ਼, ਮੇਰੀ ਬਾਂਹ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ