दिल दे वेहड़े च

अज्ज तक नाम तेरा जपा पौणाहारिया,
दिल दे वेहड़े च पा जा फेरा पौणाहारिया,
दिल दे वेहड़े च.....

अखियां नू तांघ रेहँदी, तेरे ही दीदार दी,
जिंदड़ी निमानी मेरी तैनू है पुकारदी,
हो किता मैं ता सबर, बथेरा पौणाहारिया,
दिल दे वेहड़े च.....

करदी उडीका कदो नाथ फेरा पाउगा,
कमली दे भाग कदो आन के जगाऊगा,
हो कदो आऊ सूखा दा सवेरा पौणाहारिया,
दिल दे वेहड़े च.....

वगदी मैं पौन नू सुनेहा देके घलेया,
कर कर तेरिया उडीका मैं ता अकया,
हो गया कसूर मैथो केहड़ा पौणाहारिया,
दिल दे वेहड़े च.....

बैठ के बनेरेया तो कावां नू उदावंदी,
तेरी एह जुदाई मैथो झल्ली नहियो जावंदी,
हो सुन लै तू दुखड़ा ए, मेरा पौणाहारिया,
दिल दे वेहड़े च.....  



ਅੱਜ ਤੱਕ ਨਾਮ ਤੇਰਾ, ਜਪਾ ਪੌਣਾਹਾਰੀਆ,
ਦਿਲ ਦੇ ਵੇਹੜੇ 'ਚ ਪਾ ਜਾ, 'ਫੇਰਾ ਪੌਣਾਹਾਰੀਆ' ll
ਦਿਲ ਦੇ ਵੇਹੜੇ 'ਚ ਪਾ ਜਾ,,,,,,,

ਅੱਖੀਆਂ ਨੂੰ ਤਾਂਘ ਰਹਿੰਦੀ, ਤੇਰੇ ਹੀ ਦੀਦਾਰ ਦੀ l
ਜਿੰਦੜੀ ਨਿਮਾਣੀ ਮੇਰੀ, ਤੈਨੂੰ ਹੈ ਪੁਕਾਰਦੀ ll
ਹੋ ਕੀਤਾ ਮੈਂ ਤਾਂ ਸਬਰ, ਵਥੇਰਾ ਪੌਣਾਹਾਰੀਆ,
ਦਿਲ ਦੇ ਵੇਹੜੇ 'ਚ ਪਾ ਜਾ, 'ਫੇਰਾ ਪੌਣਾਹਾਰੀਆ' ll
ਦਿਲ ਦੇ ਵੇਹੜੇ 'ਚ ਪਾ ਜਾ,,,,,,,

ਕਰਦੀ ਉਡੀਕਾਂ ਕਦੋਂ, ਨਾਥ ਫੇਰਾ ਪਾਊਗਾ l
ਕਮਲੀ ਦੇ ਭਾਗ ਕਦੋਂ, ਆਣ ਕੇ ਜਗਾਊਗਾ ll
ਹੋ ਕਦੋਂ ਆਊ ਸੁੱਖਾਂ ਦਾ, ਸਵੇਰਾ ਪੌਣਾਹਾਰੀਆ,
ਦਿਲ ਦੇ ਵੇਹੜੇ 'ਚ ਪਾ ਜਾ, 'ਫੇਰਾ ਪੌਣਾਹਾਰੀਆ' ll
ਦਿਲ ਦੇ ਵੇਹੜੇ 'ਚ ਪਾ ਜਾ,,,,,,,

ਵੱਗਦੀ ਮੈਂ ਪੌਣ ਨੂੰ, ਸੁਨੇਹਾ ਦੇ ਕੇ ਥੱਕਿਆ l
ਕਰ ਕਰ ਤੇਰੀਆਂ, ਉਡੀਕਾਂ ਮੈਂ ਤਾਂ ਅੱਕਿਆ ll
ਹੋ ਗਿਆ ਕਸੂਰ ਮੈਥੋਂ, ਕੇਹੜਾ ਪੌਣਾਹਾਰੀਆ,
ਦਿਲ ਦੇ ਵੇਹੜੇ 'ਚ ਪਾ ਜਾ, 'ਫੇਰਾ ਪੌਣਾਹਾਰੀਆ' ll
ਦਿਲ ਦੇ ਵੇਹੜੇ 'ਚ ਪਾ ਜਾ,,,,,,,

ਬੈਠ ਕੇ ਬਨੇਰਿਆਂ ਤੋਂ, ਕਾਵਾਂ ਨੂੰ ਉੱਡਾਂਵਦੀ l
ਤੇਰੀ ਏਹ ਜ਼ੁਦਾਈ ਮੈਥੋਂ, ਝੱਲੀ ਨਹੀਂਓਂ ਜਾਂਵਦੀ ll
ਹੋ ਸੁਣ ਲੈ ਤੂੰ ਦੁੱਖੜਾ ਏਹ, ਮੇਰਾ ਪੌਣਾਹਾਰੀਆ,
ਦਿਲ ਦੇ ਵੇਹੜੇ 'ਚ ਪਾ ਜਾ, 'ਫੇਰਾ ਪੌਣਾਹਾਰੀਆ' ll
ਦਿਲ ਦੇ ਵੇਹੜੇ 'ਚ ਪਾ ਜਾ,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (455 downloads)