मैं जोगण हो गई जोगिया

वे लोका कोलो की मैं लैना, वेख रता भी संग के,
मैं जोगण हो गई जोगिया, तेरे नाम विच रंग के.....

वे धन धन हो गयी, मैं जोगिया, तेरा नाम ध्या के,
दुःख रेहा ना कोई जोगिया, तेरे नाल प्रीता पा के,
हो झोली भर लई, दर तेरे तो, मैं मुरादा मंग के,
मैं जोगण हो गई जोगिया, तेरे नाम विच रंग के.....

भोली भाली सूरत तेरी, नित् अखां विच घुमदी,
तेरेया चरणा नू मैं जोगिया, पूरी रीझ नाल चुमदी,
हो सुख पाया मैं, ज़िन्दगी दा इस प्रेम गली चो लंगके,
मैं जोगण हो गई जोगिया, तेरे नाम विच रंग के.....

जद तो तेरे नाल जोगिया, जुड़िया दिल दिया तारा,
दिल दी फुलवाड़ी विच लगिया, रेह्न्दियाँ नित् बहारा,
हो झोली भर लई, दर तेरे तो मैं मुरादा मंग के,
मैं जोगण हो गई जोगिया, तेरे नाम विच रंग के.....

चावा दे नाल ख़ुशी ख़ुशी मैं, तेरा नाम ध्यावा,
शाम सवेरे आरती करके, तैनू भोग लवावा,
हो दर तेरे ते आवा जोगिया , उच्चिया चढ़ाईयां चढ़ के,
मैं जोगण हो गई जोगिया, तेरे नाम विच रंग के.....  

ਵੇ 'ਲੋਕਾਂ ਕੋਲੋਂ, ਕੀ ਮੈਂ ਲੈਣਾ*, ਵੇਖ ਰਤਾ ਵੀ ਸੰਗ ਕੇ ll,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਵੇ ਧੰਨ ਧੰਨ ਹੋ ਗਈ, ਮੈਂ ਜੋਗੀਆ, "ਤੇਰਾ ਨਾਮ ਧਿਆ ਕੇ" l
ਦੁੱਖ ਰਿਹਾ ਨਾ, ਕੋਈ ਜੋਗੀਆ, "ਤੇਰੇ ਨਾਲ ਪ੍ਰੀਤਾਂ ਪਾ ਕੇ" ll
ਹੋ, ਝੋਲੀ ਭਰ ਲਈ, ਦਰ ਤੇਰੇ ਤੋਂ*, ਮੈਂ ਮੁਰਾਦਾਂ ਮੰਗ ਕੇ,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਭੋਲ਼ੀ ਭਾਲੀ, ਸੂਰਤ ਤੇਰੀ, "ਨਿੱਤ ਅੱਖਾਂ ਵਿੱਚ ਘੁੰਮਦੀ" l
ਤੇਰਿਆਂ ਚਰਨਾਂ, ਨੂੰ ਮੈਂ ਜੋਗੀਆ, "ਪੂਰੀ ਰੀਝ ਨਾਲ ਚੁੰਮਦੀ" ll
ਹੋ, ਸੁੱਖ ਪਾਇਆ ਮੈਂ, ਜਿੰਦਗੀ ਦਾ ਇਸ*, ਪ੍ਰੇਮ ਗਲੀ ਚੋ ਲੰਘ ਕੇ,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਜਦ ਤੋਂ ਤੇਰੇ, ਨਾਲ ਜੋਗੀਆ, "ਜੁੜੀਆਂ ਦਿਲ ਦੀਆਂ ਤਾਰਾਂ" l
ਦਿਲ ਦੀ, ਫੁੱਲਵਾੜੀ ਵਿੱਚ ਲੱਗੀਆਂ, "ਰਹਿੰਦੀਆਂ ਨਿੱਤ ਬਹਾਰਾਂ ll
ਹੋ, ਝੋਲੀ ਭਰ ਲਈ, ਦਰ ਤੇਰੇ ਤੋਂ*, ਮੈਂ ਮੁਰਾਦਾਂ ਮੰਗ ਕੇ,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਚਾਹਵਾਂ ਦੇ ਨਾਲ, ਖੁਸ਼ੀ ਖੁਸ਼ੀ ਮੈਂ, "ਤੇਰਾ ਨਾਮ ਧਿਆਵਾਂ" l
ਸ਼ਾਮ ਸਵੇਰੇ, ਆਰਤੀ ਕਰਕੇ, "ਤੈਨੂੰ ਭੋਗ ਲੁਆਵਾਂ" ll
ਹੋ, ਦਰ ਤੇਰੇ ਤੇ, ਆਵਾਂ ਜੋਗੀਆ*, ਉੱਚੀਆਂ ਚੜ੍ਹਾਈਆਂ ਚੜ੍ਹ ਕੇ,
ਮੈਂ ਜੋਗਣ, ਹੋ ਗਈ ਜੋਗੀਆ, ਤੇਰੇ ਨਾਮ ਵਿੱਚ ਰੰਗ ਕੇ xll-ll

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (420 downloads)