ਤੇਰਾ ਰੱਜ ਰੱਜ, ਦਰਸ਼ਨ ਪਾਵਾਂ,
ਨੀ ਸੂਹੇ ਸੂਹੇ ਚੋਲੇ ਵਾਲੀਏ ll
*ਵਾਜ਼ਾਂ ਮਾਰ ਮਾਰ,,, ਜੈ ਹੋ lll, ਤੈਨੂੰ ਮੈਂ ਬੁਲਾਵਾਂ,
ਨੀ ਸੂਹੇ ਸੂਹੇ ਚੋਲੇ ਵਾਲੀਏ ll
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,
ਨੀ ਸੂਹੇ ਸੂਹੇ ਚੋਲੇ ਵਾਲੀਏ ll
^
ਉੱਚੀਆਂ ਪਹਾੜੀਆਂ 'ਚ, ਡੇਰਾ ਮਈਆ ਲਾ ਲਿਆ l
ਤੇਰਿਆਂ ਵਿਛੋੜਿਆਂ ਨੇ, ਚੈਨ ਮੇਰਾ ਲੈ ਲਿਆ ll
ਕਦੇ ਸੁਣ ਆ ਕੇ,,, ਜੈ ਹੋ lll, ਸਾਡੀਆਂ ਵੀ ਹਾਵਾਂ,
ਨੀ ਸੂਹੇ ਸੂਹੇ ਚੋਲੇ ਵਾਲੀਏ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F
^
ਜਦੋਂ ਦਾ ਤੂੰ ਮਈਆ ਮੈਥੋਂ, ਫ਼ੇਰ ਲਿਆ ਮੁਖ਼ ਵੇ l
ਖੁਸ਼ੀਆਂ ਤੇ ਹਾਸੇ ਮਈਆ, ਗਏ ਮੈਥੋਂ ਰੁੱਸ ਵੇ ll
ਕੀਹਦੇ ਵਾਸਤੇ,,, ਜੈ ਹੋ lll, ਮੈਂ ਚੁੰਨੜੀ ਲਿਆਵਾਂ,
ਨੀ ਸੂਹੇ ਸੂਹੇ ਚੋਲੇ ਵਾਲੀਏ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F
^
ਇੱਕ ਵਾਰੀ ਦਰਸ਼, ਦਿਖਾ ਜਾ ਮਈਆ ਆ ਕੇ l
ਅੱਖੀਆਂ ਦੀ ਪਿਆਸ, ਬੁਝਾ ਜਾ ਮਈਆ ਆ ਕੇ ll
ਕਿਤੇ ਨਿਕਲ ਹੀ,,, ਜੈ ਹੋ lll, ਨਾ ਜਾਣ ਮੇਰੀਆਂ ਸਾਹਵਾਂ,
ਨੀ ਸੂਹੇ ਸੂਹੇ ਚੋਲੇ ਵਾਲੀਏ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F
ਅਸੀਂ ਤਾਂ ਆਸਾਂ ਮਾਂਏਂ, ਤੇਰੇ ਉੱਤੇ ਰੱਖੀਆਂ l
ਰਾਹ ਤੇਰਾ ਤੱਕ ਤੱਕ, ਥੱਕ ਗਈਆਂ ਅੱਖੀਆਂ ll
ਤੇਰੇ ਰਾਹਵਾਂ ਵਿੱਚ,,, ਜੈ ਹੋ lll, ਨੈਣ ਵਿਛਾਵਾਂ,
ਨੀ ਸੂਹੇ ਸੂਹੇ ਚੋਲੇ ਵਾਲੀਏ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F
ਭੁੱਲਣਾ ਨਹੀਂ ਚੇਤਾ ਮਾਂਏਂ, ਤੇਰੇ ਦਰਬਾਰ ਦਾ l
ਹੁਣ ਤੇ ਆਜਾ ਤੇਰਾ, ਲਾਲ ਵਾਜ਼ਾਂ ਮਾਰਦਾ ll
ਨੈਣ ਥੱਕ ਗਏ,,, ਜੈ ਹੋ lll, ਤੱਕ ਤੱਕ ਰਾਹਵਾਂ,
ਨੀ ਸੂਹੇ ਸੂਹੇ ਚੋਲੇ ਵਾਲੀਏ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ