नियम तेरी बंदगी दा

सिर मस्तक भी लावा, तेरे नित् चोज ठाकुर,
नियम तेरी बंदगी दा, निभे नित् रोज़ ठाकुर।

उठ ब्रह्म मुहरत में, तेरा ध्यान लगावा मैं,
तन मन से पवित्र हो, आसन बह जावा मैं,
प्रभात दी संध्या दे, जो कर्म कमावा मैं,
इक इक करके तेरे, चरणा च चढ़ावा मैं,
तैनू मंत्र बीजा चो, लवा मैं खोज ठाकुर,
नियम तेरी बंदगी दा, निभे नित् रोज़ ठाकुर।

गऊआं दी सेवा ते, आदर मेहमाना दा,
मंदिरा दी आरती ते दर्शन विद्वाना दा,
नित् मिले सुभाग मुझे, तीर्थ ईशनाना दा,
मैनु संग प्राप्त हो, सच्चे इंसाना दा,
आनंदमई मन दा, खिले सरोज ठाकुर,
नियम तेरी बंदगी दा, निभे नित् रोज़ ठाकुर।

तुलसी दे सेवन दा, गीता दी बाणी दा,
मैनु मिले ए शुभ अवसर, तेरी राम कहानी दा,
मिलदा प्रसाद रहे, गंगा दे पानी दा,
जीभा नित् जाप करे, अम्बे महारानी दा,
पंडिता दी गायत्री दा, वधे नित् उझ ठाकुर,
नियम तेरी बंदगी दा, निभे नित् रोज़ ठाकुर।


ਸਿਰ ਮਸਤਕ ਵੀ ਲਾਵਾਂ, ਤੇਰੇ ਨਿੱਤ ਚੋਜ ਠਾਕੁਰ,
ਨਿਯਮ ਤੇਰੀ ਬੰਦਗੀ ਦਾ, ਨਿਭੇ ਨਿੱਤ ਰੋਜ ਠਾਕੁਰ।

ਉੱਠ ਬ੍ਰਹਮ ਮਹੂਰਤ ਮੇਂ, ਤੇਰਾ ਧਿਆਨ ਲਗਾਵਾਂ ਮੈਂ,
ਤਨ-ਮਨ ਸੇ ਪਵਿੱਤਰ ਹੋ, ਆਸਨ ਬਹਿ ਜਾਵਾਂ ਮੈਂ,
ਪ੍ਰਭਾਤ ਦੀ ਸੰਧਿਆ ਦੇ, ਜੋ ਕਰਮ ਕਮਾਵਾਂ ਮੈਂ,
ਇੱਕ ਇੱਕ ਕਰਕੇ ਤੇਰੇ, ਚਰਨਾਂ ਚ ਚੜਾਵਾਂ ਮੈਂ,
ਤੈਨੂੰ ਮੰਤਰ ਬੀਜਾਂ ਚੋ, ਲਵਾਂ ਮੈਂ ਖੋਜ ਠਾਕੁਰ।
ਨਿਯਮ ਤੇਰੀ ਬੰਦਗੀ ਦਾ, ਨਿਭੇ ਨਿੱਤ ਰੋਜ ਠਾਕੁਰ।

ਗਊਆਂ ਦੀ ਸੇਵਾ ਤੇ, ਅਦਰ ਮਹਿਮਾਨਾਂ ਦਾ,
ਮੰਦਰਾਂ ਦੀ ਆਰਤੀ ਤੇ, ਦਰਸ਼ਨ ਵਿਦਵਾਨਾਂ ਦਾ,
ਨਿੱਤ ਮਿਲੇ ਸੁਭਾਗ ਮੁਝੇ, ਤੀਰਥ ਇਸ਼ਨਾਨਾਂ ਦਾ,
ਮੈਨੂੰ ਸੰਗ ਪ੍ਰਾਪਤ ਹੋ, ਸੱਚੇ ਇਨਸਾਨਾਂ ਦਾ,
ਆਨੰਦਮਈ ਮਨ ਦਾ, ਖਿਲੇ ਸਰੋਜ ਠਾਕੁਰ।
ਨਿਯਮ ਤੇਰੀ ਬੰਦਗੀ ਦਾ, ਨਿਭੇ ਨਿੱਤ ਰੋਜ ਠਾਕੁਰ।

ਤੁਲਸੀ ਦੇ ਸੇਵਨ ਦਾ, ਗੀਤਾ ਦੀ ਬਾਣੀ ਦਾ,
ਮੈਨੂੰ ਮਿਲੇ ਏ ਸ਼ੁਭ ਅਵਸਰ, ਤੇਰੀ ਰਾਮ ਕਹਾਣੀ ਦਾ,
ਮਿਲਦਾ ਪ੍ਰਸਾਦ ਰਹੇ, ਗੰਗਾ ਦੇ ਪਾਣੀ ਦਾ,
ਜਿਭਾ ਨਿੱਤ ਜਾਪ ਕਰੇ, ਅੰਬੇ ਮਹਾਰਾਣੀ ਦਾ,
ਪੰਡਿਤਾਂ ਦੀ ਗਾਯਤ੍ਰੀ ਦਾ, ਵਧੇ ਨਿੱਤ ਓਜ ਠਾਕੁਰ।
ਨਿਯਮ ਤੇਰੀ ਬੰਦਗੀ ਦਾ, ਨਿਭੇ ਨਿੱਤ ਰੋਜ ਠਾਕੁਰ।

Fateh shastri dirba
श्रेणी
download bhajan lyrics (351 downloads)