माँवां ठंडियाँ छांवां - चंचल

माँवां ठंडियाँ छांवां, माँवां ठंडियाँ छांवां
आखंन तती हवा ना लग्गे,
लाल तो सदके जावा,
माँवां ठंडियाँ छांवां, माँवां ठंडियाँ छांवां......

माँ हर जीवन दी जीवन दाता,
सब नू तारण वाली माता,
काले कोझे नू भी आखे,
सीने दे नाल लावा,
माँवां ठंडियाँ छांवां......

सदा भला बच्चियां दा चाहवे,
दुःख सेह के भी सुख पुहंचावे,
डिगदे ढ़ेहँदे मूरख नू भी,
दसदी सिद्दिया रावा,
माँवां ठंडियाँ छांवां......

माँ दी पूजा रब दी पूजा,
माँ ही रब दा नाम है दूजा,
माँ दा द्वारा छड्ड के पगले,
क्यों भटके होर थावा,
माँवां ठंडियाँ छांवां......

माँ दी झोली विच सुख सारे,
माँ दे दर्शन तीर्थ सारे,
गंगा यमुना सरस्वती माँ दी,
ममता विच तर आवा,
माँवां ठंडियाँ छांवां......

माँ दा ऋण कोई लाह नहीं सकदा,
कोई उपकार भुला नहीं सकदा,
स्वर्ग जेहनु कहन्दे ओ माँ दे,
चरणा दा परछावा,
माँवां ठंडियाँ छांवां......

माँ दे चरणा दे विच बह के,
आपने दुखड़े माँ नू कह के,
दुनिया दी मोह ममता छड्ड के,
ओ माँ दे गुण मैं गावा,
माँवां ठंडियाँ छांवां......

भूलिया नू जो रस्ता दसदी,
हर माँ विच माँ दुर्गा वसदी,
बच्चियां नू माँ प्यार है करदी,
पावे सिद्दिया रावा,
माँवां ठंडियाँ छांवां......



ਮਾਂ ਕਿਸੇ ਦੀ, ਨਾ ਮਰੇ ਲੋਕੋ,
ਦੁੱਖ ਸਦਾ, ਤੇ ਪਾ ਲਾਂ l
ਮੋਈਆਂ ਹੈ ਨੇ, ਜਿਹਨਾਂ ਦੀਆਂ ਮਾਵਾਂ,
ਓਹ ਲੱਭਦੇ, ਫਿਰਨ ਸਹਾਰਾ ll

ਮਾਵਾਂ,,, ਠੰਡੀਆਂ ਛਾਂਵਾਂ, ਮਾਵਾਂ,,, ਠੰਡੀਆਂ ਛਾਂਵਾਂ ll
ਆਖਣ ਤੱਤੀ, ਹਵਾ ਨਾ ਲੱਗੇ*,,, ll
ਲਾਲ ਤੋਂ ਸਦਕੇ ਜਾਵਾਂ,,,
ਮਾਵਾਂ,,, ਠੰਢੀਆਂ ਛਾਵਾਂ, ਮਾਵਾਂ,,, ਠੰਡੀਆਂ ਛਾਂਵਾਂ ll

ਮਾਂ ਹਰ ਜੀਵਨ ਦੀ, ਜੀਵਨ ਦਾਤਾ,
"ਸਭ ਨੂੰ ਤਾਰਣ, ਵਾਲੀ ਮਾਤਾ" ll
ਕਾਲੇ ਕੋਹਝੇ, ਨੂੰ ਵੀ ਆਖੇ*,,, ll  
ਸੀਨੇ ਦੇ ਨਾਲ ਲਾਵਾਂ,,,
ਮਾਵਾਂ,,, ਠੰਢੀਆਂ ਛਾਵਾਂ,,,,,,,,,,,,,,,,,,,,,,,

ਸਦਾ ਭਲਾ, ਬੱਚਿਆਂ ਦਾ ਚਾਹਵੇ,
"ਦੁੱਖ ਸਹਿ ਕੇ ਵੀ, ਸੁੱਖ ਪਹੁੰਚਾਵੇ" ll
ਡਿੱਗਦੇ ਢਹਿੰਦੇ, ਮੂਰਖ ਨੂੰ ਵੀ*,,, ll  
ਦੱਸਦੀ ਸਿੱਧੀਆਂ ਰਾਹਵਾਂ,,,
ਮਾਵਾਂ,,, ਠੰਢੀਆਂ ਛਾਵਾਂ,,,,,,,,,,,,,,,,,,,,,,,

ਮਾਂ ਦੀ ਪੂਜਾ, ਰੱਬ ਦੀ ਪੂਜਾ,
"ਮਾਂ ਹੀ ਰੱਬ ਦਾ, ਨਾਮ ਹੈ ਦੂਜਾ" ll
ਮਾਂ ਦਾ ਦਵਾਰਾ, ਛੱਡ ਕੇ ਪਗਲੇ*,,, ll,
ਕਿਓਂ ਭਟਕੇ ਹੋਰ ਥਾਵਾਂ,,,
ਮਾਵਾਂ,,, ਠੰਢੀਆਂ ਛਾਵਾਂ,,,,,,,,,,,,,,,,,,,,,,

ਮਾਂ ਦੀ ਝੋਲੀ, ਵਿੱਚ ਸੁੱਖ ਸਾਰੇ,
"ਮਾਂ ਦੇ ਦਰਸ਼ਨ, ਤੀਰਥ ਚਾਰੇ" ll
ਗੰਗਾ ਯਮੁਨਾ, ਸਰਸਵਤੀ ਮਾਂ ਦੀ*,,, ll,
ਮਮਤਾ ਵਿੱਚ ਤਰ ਆਵਾਂ,,,
ਮਾਵਾਂ,,, ਠੰਢੀਆਂ ਛਾਵਾਂ,,,,,,,,,,,,,,,,,,,,,,

ਮਾਂ ਦਾ ਰਿਣ ਕੋਈ, ਲਾਹ ਨਹੀਂ ਸਕਦਾ,
"ਕੋਈ ਉਪਕਾਰ, ਭੁਲਾ ਨਹੀਂ ਸਕਦਾ" ll
ਸਵਰਗ ਜੇਹਨੂੰ, ਕਹਿੰਦੇ ਓਹ ਮਾਂ ਦੇ*,,, ll,
ਚਰਨਾਂ ਦਾ ਪਰਛਾਵਾਂ,,,
ਮਾਵਾਂ,,, ਠੰਢੀਆਂ ਛਾਵਾਂ,,,,,,,,,,,,,,,,,,,,,,

ਮਾਂ ਦੇ ਚਰਨਾਂ, ਦੇ ਵਿੱਚ ਬਹਿ ਕੇ,
"ਆਪਣੇ ਦੁੱਖੜੇ, ਮਾਂ ਨੂੰ ਕਹਿ ਕੇ" ll
ਦੁਨੀਆਂ ਦੀ ਮੋਹ, ਮਮਤਾ ਛੱਡ ਕੇ*,,, ll,
ਓ ਮਾਂ ਦੇ ਗੁਣ ਮੈਂ ਗਾਵਾਂ,,,
ਮਾਵਾਂ ਠੰਢੀਆਂ ਛਾਵਾਂ,,,,,,,,,,,,,,,,,,,,,,

ਭੁੱਲਿਆਂ ਨੂੰ ਜੋ, ਰਸਤਾ ਦੱਸਦੀ,
"ਹਰ ਮਾਂ ਵਿੱਚ, ਮਾਂ ਦੁਰਗਾ ਵੱਸਦੀ" ll
ਬੱਚਿਆਂ ਨੂੰ ਮਾਂ, ਪਿਆਰ ਹੈ ਕਰਦੀ*,,, ll,  
ਪਾਵੇ ਸਿੱਧੀਆਂ ਰਾਹਵਾਂ,,,
ਮਾਵਾਂ,,, ਠੰਢੀਆਂ ਛਾਵਾਂ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (345 downloads)