दीदार नैणा देवी दा

ਸ਼ਿਵ ਸ਼ਕਤੀ ਦੇ, ਨੈਣ ਕਹਿ ਸਾਰੇ,
ਨੈਣਾਂ ਦੇਵੀ, ਕਹਿਣ ਕਿ ਸੱਜਦਾ,
ਉੱਚਾ ਏ ਦਰਬਾਰ, ਨੈਣਾਂ ਦੇਵੀ ਦਾ,,,
( ਮਾਤਾ ਨੈਣਾਂ ਦੇਵੀ ਦਾ, ਦਰਸ਼ਨ ਨੈਣਾਂ ਦੇਵੀ ਦਾ )  
ਜੀ ਸ਼ਕਤੀ ਦਾ ਅਵਤਾਰ, ਨੈਣਾਂ ਦੇਵੀ ਦਾ,,,
( ਮਾਤਾ ਨੈਣਾਂ ਦੇਵੀ ਦਾ, ਦਰਸ਼ਨ ਨੈਣਾਂ ਦੇਵੀ ਦਾ )  
ਕਰ ਆ ਭਗਤਾ ਦੀਦਾਰ, ਨੈਣਾਂ ਦੇਵੀ ਦਾ,,,
( ਮਾਤਾ ਨੈਣਾਂ ਦੇਵੀ ਦਾ, ਦਰਸ਼ਨ ਨੈਣਾਂ ਦੇਵੀ ਦਾ )  

ਨੈਣਾਂ ਦੇਵੀ, ਮੰਦਿਰ ਦੀ, ਦੁਨੀਆਂ ਤੇ ਸ਼ਾਨ ਨਿਰਾਲੀ ਏ
ਉੱਚੇ ਪਰਬਤ, ਭਵਨ ਰੰਗੀਲਾ, ਸ਼ੋਭਾ ਵੇਖਣ ਵਾਲੀ ਏ ll
ਠੰਡੀਆਂ ਨੇ, ਪਿੱਪਲਾਂ ਦੀਆਂ ਛਾਂਵਾਂ,
ਸਿੱਧੀਆਂ, ਸੁਰਗੋਂ ਆਉਣ ਹਵਾਵਾਂ,
ਵੱਜੇ ਡੰਕਾ, ਵਿੱਚ ਸੰਸਾਰ, ਨੈਣਾਂ ਦੇਵੀ ਦਾ,,,
( ਮਾਤਾ ਨੈਣਾਂ ਦੇਵੀ ਦਾ, ਦਰਸ਼ਨ ਨੈਣਾਂ ਦੇਵੀ ਦਾ )
ਉੱਚਾ ਏ ਦਰਬਾਰ, ਨੈਣਾਂ ਦੇਵੀ ਦਾ,,,,,,,,,,,,,,,F

ਭੁੱਖੇ ਨੂੰ ਭੋਜਨ, ਨੰਗੇ ਨੂੰ ਵਸਤਰ, ਭਗਤਾਂ ਨੂੰ ਹੀਰੇ ਮੋਤੀ ਮਾਂ l
ਕੋੜ੍ਹੀ ਨੂੰ ਕਾਇਆ, ਲਾਲ ਮਾਂਵਾਂ ਨੂੰ, ਅੰਨ੍ਹਿਆਂ ਨੂੰ ਦੇਵੇ ਜਯੋਤੀ ਮਾਂ ll
ਸੁਖੀ ਸਦਾ, ਸੁਹਾਗਣਾਂ ਵੱਸਣ,
ਏਥੇ, ਰੌਂਦੀਆਂ ਆ ਕੇ ਹੱਸਣ,
ਝੋਲੀ, ਭਰੇ ਸਭ ਦੀ ਭੰਡਾਰ, ਨੈਣਾਂ ਦੇਵੀ ਦਾ,,,
( ਮਾਤਾ ਨੈਣਾਂ ਦੇਵੀ ਦਾ, ਦਰਸ਼ਨ ਨੈਣਾਂ ਦੇਵੀ ਦਾ )
ਉੱਚਾ ਏ ਦਰਬਾਰ, ਨੈਣਾਂ ਦੇਵੀ ਦਾ,,,,,,,,,,,,,,,F

ਜਿਓਣਾ ਮੌੜ ਸੀ, ਦਰ ਨੈਣਾਂ ਦੇ, ਛੱਤਰ ਚੜ੍ਹਾਵਣ ਆਇਆ l
ਬਣ ਗਿਆ ਭਗਤ, ਓਹ ਡਾਕੂ ਤੋਂ ਤੇ, ਮਾਂ ਨੇ ਬਦਲੀ ਕਾਇਆ ll
ਸਾਰੇ, ਪਾਪ ਸੀ ਉਸਦੇ ਕੱਟੇ,
ਓ ਮਾਰੇ, ਮੇਹਰਾਂ ਵਾਲੇ ਛਿੱਟੇ,
ਬਣ ਗਿਆ, ਸੱਚਾ ਸੇਵਾਦਾਰ, ਨੈਣਾਂ ਦੇਵੀ ਦਾ,,,
( ਮਾਤਾ ਨੈਣਾਂ ਦੇਵੀ ਦਾ, ਦਰਸ਼ਨ ਨੈਣਾਂ ਦੇਵੀ ਦਾ )
ਉੱਚਾ ਏ ਦਰਬਾਰ, ਨੈਣਾਂ ਦੇਵੀ ਦਾ,,,,,,,,,,,,,,,F

ਕੋਮਲ ਜਲੰਧਰੀ, ਦਰਸ਼ਨ ਨੂੰ ਹਰ, ਸਾਲ ਨੇ ਜਾਂਦੇ ਪਿਆਰੇ l
ਕਈ ਪੈਦਲ, ਕਈ ਉੱਡਣ ਖਟੋਲੇ, ਜਾਂਦੇ ਮਾਂ ਦੇ ਦਵਾਰੇ ll
ਅੱਠੇ, ਪਹਿਰ ਹੀ ਅੰਮ੍ਰਿਤ ਬਰਸਣ,
ਭਾਗਾਂ, ਵਾਲੇ ਕਰਦੇ ਦਰਸ਼ਨ,
ਹੰਸ, ਗੁਣ ਗਾਉਂਦਾ ਸੰਸਾਰ, ਨੈਣਾਂ ਦੇਵੀ ਦਾ,,,
( ਮਾਤਾ ਨੈਣਾਂ ਦੇਵੀ ਦਾ, ਦਰਸ਼ਨ ਨੈਣਾਂ ਦੇਵੀ ਦਾ )
ਉੱਚਾ ਏ ਦਰਬਾਰ, ਨੈਣਾਂ ਦੇਵੀ ਦਾ,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (349 downloads)