मैनु नौकर रख ले जोगिया वे

( भवना वालेया, तेरे दरबार विचो,
लखा दुनिया दे दुःख दूर हुन्दे,
जेहनु जग तो ठोकरा मिलदिया ने,
तेरे दर ते आन भरपूर हुन्दे,
जेहने लड़ तेरा फड़ेया जोगिया वे,
सागर अखी ठीठे, नूरो नूर हुन्दे। )

मैं बड़ी दुरो चल के आया,
मैं दुरो चल के आया, भूखा तेरे प्यार दा,
मैनु नौकर रख लै,,
मैनु नौकर रख ले जोगिया वे, अपने दरबार दा.....

पानी ढोवा पखा फेरा, हरदम खिदमत गाउँदा रवा,
बह तेरेया चरणा दे विच, सत्तो पहर त्यार रवा,
होर नहीं कुझ मंगदा, बस इको अर्ज़ गुज़ारदा,
मैनु नौकर रख लै,,
मैनु नौकर रख ले जोगिया वे, अपने दरबार दा.....

दर तेरे ते झाड़ू लावा, हर पल सेवा विच बितावा,
नित तेरे दर्शन करके मैं, अपने भाग सवारी जावा,
बिनती मेरी सुन लै बाबा, हर पल एही पुकारदा,
मैनु नौकर रख लै,,
मैनु नौकर रख ले जोगिया वे, अपने दरबार दा.....

दर ते आये दीन दुखिया नू, मैं राह दिखलावा,
अन्ने लंगड़े भगता नू, तेरी गुफा दे वल पुंचावा,
भावे जोगी तू आजमा लै, हिम्मत ना मैं हारदा,
मैनु नौकर रख लै,,
मैनु नौकर रख ले जोगिया वे, अपने दरबार दा.....

तेरे मंदिर दे लंगर दे विच, मैं भी हथ वटावा,
सारी संगत नू बिठा के, भोजन भी वरतावा,
सब नू पानी मैं पिलावा, हुकम तेरा निहारदा,
मैनु नौकर रख लै,,
मैनु नौकर रख ले जोगिया वे, अपने दरबार दा.....

( ਭਵਨਾਂ ਵਾਲਿਆ, ਤੇਰੇ ਦਰਬਾਰ ਵਿੱਚੋਂ,
ਲੱਖਾਂ ਦੁਖੀਆ ਦੇ, ਦੁੱਖ ਦੂਰ ਹੁੰਦੇ l
ਜਿਹਨੂੰ ਜੱਗ ਤੋਂ, ਠੋਕਰਾਂ ਮਿਲਦੀਆਂ ਨੇ,
ਤੇਰੇ ਦਰ ਤੋਂ ਆਣ, ਭਰਪੂਰ ਹੁੰਦੇ l
*ਜਿਹਨੇ ਲੜ੍ਹ ਤੇਰਾ, ਫੜ੍ਹਿਆ ਜੋਗੀਆ ਵੇ,
ਸਾਗਰ ਅੱਖੀਂ ਡਿੱਠੇ, ਨੂਰੋਂ ਨੂਰ ਹੁੰਦੇ ll )  

ਮੈਂ ਬੜੀ ਦੂਰੋਂ, ਚੱਲ ਕੇ ਆਇਆ*,,,
ਮੈਂ ਦੂਰੋਂ, ਚੱਲ ਕੇ ਆਇਆ, ਭੁੱਖਾ ਤੇਰੇ ਪਿਆਰ ਦਾ,
ਮੈਨੂੰ, ਨੌਕਰ ਰੱਖ ਲੈ,,,
"ਮੈਨੂੰ, ਨੌਕਰ ਰੱਖ ਲੈ, ਜੋਗੀਆ ਵੇ, ਆਪਣੇ ਦਰਬਾਰ ਦਾ" xll -ll
^
ਪਾਣੀ ਢੋਹਵਾਂ, ਪੱਖਾਂ ਫੇਰਾ, "ਹਰ ਦਮ, ਖਿਦਮਤ ਗਾ ਰਹਵਾਂ" ll
ਬਹਿ ਤੇਰਿਆਂ, ਚਰਨਾਂ ਦੇ ਵਿੱਚ, "ਸੱਤੋਂ ਪਹਿਰ, ਤਿਆਰ ਰਹਵਾਂ" l
ਹੋਰ ਨਹੀਂ, ਕੁਝ ਮੰਗਦਾ*,,, ll, ਬੱਸ ਇੱਕੋ ਅਰਜ਼ ਗੁਜ਼ਾਰਦਾ,
ਮੈਨੂੰ, ਨੌਕਰ ਰੱਖ ਲੈ,,,
"ਮੈਨੂੰ, ਨੌਕਰ ਰੱਖ ਲੈ, ਜੋਗੀਆ ਵੇ, ਆਪਣੇ ਦਰਬਾਰ ਦਾ" xll -ll
^
ਦਰ ਤੇਰੇ ਤੇ, ਝਾੜੂ ਲਾਵਾਂ, "ਹਰ ਪਲ, ਸੇਵਾ ਵਿੱਚ ਬਿਤਾਵਾਂ" ll
ਨਿੱਤ ਤੇਰੇ, ਦਰਸ਼ਨ ਕਰਕੇ ਮੈਂ, "ਆਪਣੇ ਭਾਗ, ਸੰਵਾਰੀ ਜਾਵਾਂ" l
ਬਿਨਤੀ ਮੇਰੀ, ਸੁਣ ਲੈ ਬਾਬਾ*,,, ll, ਹਰ ਪਲ ਏਹੀ ਪੁਕਾਰਦਾ,
ਮੈਨੂੰ, ਨੌਕਰ ਰੱਖ ਲੈ,,,
"ਮੈਨੂੰ, ਨੌਕਰ ਰੱਖ ਲੈ, ਜੋਗੀਆ ਵੇ, ਆਪਣੇ ਦਰਬਾਰ ਦਾ" xll -ll
^
ਦਰ ਤੇ ਆਏ, ਦੀਨ ਦੁਖੀਆਂ ਨੂੰ, "ਮੈਂ, ਰਾਹ ਦਿਖਲਾਵਾਂ" ll
ਅੰਨ੍ਹੇ ਲੰਗੜੇ, ਭਗਤਾਂ ਨੂੰ, "ਤੇਰੀ ਗੁਫ਼ਾ ਦੇ, ਵੱਲ ਪਹੁੰਚਾਵਾਂ" l
ਭਾਵੇਂ ਜੋਗੀ, ਤੂੰ ਅਜ਼ਮਾ ਲੈ*,,, ll, ਹਿੰਮਤ ਨਾ ਮੈਂ ਹਾਰਦਾ,
ਮੈਨੂੰ, ਨੌਕਰ ਰੱਖ ਲੈ,,,
"ਮੈਨੂੰ, ਨੌਕਰ ਰੱਖ ਲੈ, ਜੋਗੀਆ ਵੇ, ਆਪਣੇ ਦਰਬਾਰ ਦਾ" xll -ll

ਤੇਰੇ ਮੰਦਰ, ਦੇ ਲੰਗਰ ਵਿੱਚ, "ਮੈਂ ਵੀ, ਹੱਥ ਵੱਟਾਵਾਂ" ll
ਸਾਰੀ ਸੰਗਤ, ਨੂੰ ਬਿਠਾ ਕੇ, "ਭੋਜਨ, ਵੀ ਵਰਤਾਵਾਂ" l
ਸਭ ਨੂੰ ਪਾਣੀ, ਮੈਂ ਪਿਲਾਵਾਂ*,,, l, ਹੁਕਮ ਤੇਰਾ ਨਿਹਾਰਦਾ,
ਮੈਨੂੰ, ਨੌਕਰ ਰੱਖ ਲੈ,,,
"ਮੈਨੂੰ, ਨੌਕਰ ਰੱਖ ਲੈ, ਜੋਗੀਆ ਵੇ, ਆਪਣੇ ਦਰਬਾਰ ਦਾ" xll -ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (363 downloads)