आ बाबा कदे साडे वेहड़े

( भवना वालेया, तेरे दरबार विचो,
लखा दुखिया दे दुःख दूर हुन्दे,
जेहनु जग तो ठोकरा मिलदिया ने,
तेरे दर ते आन भरपूर हुन्दे,
जिहने लड़ तेरा फड़या जोगिया वे,
भगता अखि ठीठे नूरो नूर हुन्दे। )

आ बाबा कदे साडे वेहड़े,
रोट दा भोग लगावा, धो धो पीवा चरण मैं तेरे,
आ बाबा कदे साडे वेहड़े.....

भोला भाला रूप नाले अख मस्तानी ए,
गले विच सिंघी ओहदी झलक नूरानी ए,
आजा हुन ता बड़ी देर तो भगत बुलाउंदे तेरे,
आ बाबा कदे साडे वेहड़े.....

लंमिया जटावा तन भस्म रमाई ए,
चिमटे दी आवाज़ दुरो दे रही सुनाई ए,
जय बाबे दी, दे जैकारे गुंजन चार चुफेरे,
आ बाबा कदे साडे वेहड़े.....

गऊआं दे प्यारेया मैं दूध चो के रखया,
बड़ी देर होई बाबा तू ना आके चखया,
मोर सवारी करके आजा, तरले पावा तेरे,
आ बाबा कदे साडे वेहड़े.....

धूने दी भभूति विच कई करामाता ने,
मथे उत्ते लाओ मिल जान सौगाता ने,
तेरा इक इशारा होवे, तर जान डुबदे बेड़े,
आ बाबा कदे साडे वेहड़े....




( ਭਵਨਾਂ ਵਾਲਿਆ, ਤੇਰੇ ਦਰਬਾਰ ਵਿੱਚੋਂ,
ਲੱਖਾਂ ਦੁਖੀਆ ਦੇ, ਦੁੱਖ ਦੂਰ ਹੁੰਦੇ l
ਜਿਹਨੂੰ ਜੱਗ ਤੋਂ, ਠੋਕਰਾਂ ਮਿਲਦੀਆਂ ਨੇ,
ਤੇਰੇ ਦਰ ਤੇ ਆਣ, ਭਰਪੂਰ ਹੁੰਦੇ l
ਜਿਹਨੇ ਲੜ੍ਹ ਤੇਰਾ, ਫੜ੍ਹਿਆ ਜੋਗੀਆ ਵੇ*,
ਭਗਤਾ, ਅੱਖੀਂ ਡਿੱਠੇ, ਨੂਰੋਂ ਨੂਰ ਹੁੰਦੇ ll )  

ਆ ਬਾਬਾ,,, ਕਦੇ ਸਾਡੇ ਵੇਹੜੇ ll
*ਰੋਟ ਦਾ, ਭੋਗ ਲਗਾਵਾਂ, ਧੋ ਧੋ ਪੀਵਾਂ, ਚਰਨ ਮੈਂ ਤੇਰੇ,,,
ਆ ਬਾਬਾ,,, ਕਦੇ ਸਾਡੇ ਵੇਹੜੇ ll

ਭੋਲ਼ਾ ਭਾਲਾ ਰੂਪ, ਨਾਲੇ ਅੱਖ ਮਸਤਾਨੀ ਏ l
ਗਲ਼ੇ ਵਿੱਚ ਸਿੰਗੀ, ਓਹਦੀ ਝਲਕ ਨੂਰਾਨੀ ਏ ll
*ਆਜਾ ਹੁਣ ਤਾ, ਬੜੀ ਦੇਰ ਤੋਂ, ਭਗਤ ਬੁਲਾਉਂਦੇ ਤੇਰੇ,,,
ਆ ਬਾਬਾ,,, ਕਦੇ ਸਾਡੇ ਵੇਹੜੇ,,,,,,,,,,,,,F

ਲੰਮੀਆਂ ਜਟਾਵਾਂ, ਤਨ ਭਸਮ ਰਮਾਈ ਏ l
ਚਿਮਟੇ ਦੀ ਆਵਾਜ਼ ਦੂਰੋਂ, ਦੇ ਰਹੀ ਸੁਣਾਈ ਏ ll
*ਜੈ ਬਾਬੇ ਦੀ, ਦੇ ਜੈਕਾਰੇ, ਗੂੰਜਣ ਚਾਰ ਚੁਫ਼ੇਰੇ,,,
ਆ ਬਾਬਾ,,, ਕਦੇ ਸਾਡੇ ਵੇਹੜੇ,,,,,,,,,,,,,F

ਗਊਆਂ ਦੇ ਪਿਆਰਿਆ ਮੈਂ, ਦੁੱਧ ਚੋ ਕੇ ਰੱਖਿਆ l
ਬੜੀ ਦੇਰ ਹੋਈ ਬਾਬਾ, ਤੂੰ ਨਾ ਆ ਕੇ ਚੱਖਿਆ ll
*ਮੋਰ ਸਵਾਰੀ, ਕਰਕੇ ਆਜਾ, ਤਰਲੇ ਪਾਵਾਂ ਤੇਰੇ,,,
ਆ ਬਾਬਾ,,, ਕਦੇ ਸਾਡੇ ਵੇਹੜੇ,,,,,,,,,,,,,F

ਧੂਣੇ ਦੀ ਭਬੂਤੀ ਵਿੱਚ, ਕਈ ਕਰਾਮਾਤਾਂ ਨੇ l
ਮੱਥੇ ਉੱਤੇ ਲਾਓ, ਮਿਲ ਜਾਣ ਸੌਗਾਤਾਂ ਨੇ ll
*ਤੇਰੇ ਇੱਕ, ਇਸ਼ਾਰਾ ਹੋਵੇ, ਤਰ ਜਾਣ ਡੁੱਬਦੇ ਬੇੜੇ,,,
ਆ ਬਾਬਾ,,, ਕਦੇ ਸਾਡੇ ਵੇਹੜੇ,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (455 downloads)