जय जैकार सारे माँ दी गज के बुला देयो,
भेंटा मैं सुनावा तुसी ताड़िया बजा देयो,
जय जैकार सारे माँ दी गज के बुला देयो,
भेंटा मैं सुनावा तुसी ताड़िया बजा देयो,
नहीं ते मैं सारेया नू झिड़का पुवांवागा,
कल्ले कल्ले दी मैं मईया नू शिकायत लावांगा,
जय जैकार सारे माँ दी गज के......
जागे विच बैठा गल्ला कर रेहा कौन ए,
दसांगा मैं माँ नू केहड़ा आया एथे कौन ए,
ओहदी खींच के मैं फोटो मईया नू दिखावांगा,
कल्ले कल्ले दी मैं मईया नू शिकायत लावांगा,
जय जैकार सारे माँ दी गज के......
केहड़ा खान आया ए भंडारा घरो चल के,
वापिस कौन आया जागे विचो हथ मल के,
ओहना सारेया दा नाम मईया नू लिखावांगा,
कल्ले कल्ले दी मैं मईया नू शिकायत लावांगा,
जय जैकार सारे माँ दी गज के......
रखांगा ध्यान मथा किहने नहीं टेकया,
होना नहीं लिहाज़ कोई आप जे मैं देखया,
हथ कन्ना नू लवा के तौबा मैं करावांगा,
कल्ले कल्ले दी मैं मईया नू शिकायत लावांगा,
जय जैकार सारे माँ दी गज के......
‘सागर’ दे वांगु जेहड़ा गल मेरी मनेगा,
माँ दे नाम वाली मौली हथ ते जो बनेगा,
ओहना सारेया दे दोष माँ तो माफ़ करावांगा,
कल्ले कल्ले दी मैं मईया नू शिकायत लावांगा,
जय जैकार सारे माँ दी गज के......
ਜੈ ਜੈਕਾਰ, ਸਾਰੇ ਮਾਂ ਦੀ, ਗੱਜ ਕੇ ਬੁਲਾ ਦਿਓ l
ਭੇਟਾਂ ਮੈਂ ਸੁਣਾਵਾਂ, ਤੁਸੀਂ ਤਾੜੀਆਂ ਵਜਾ ਦਿਓ l
ਜੈ ਜੈਕਾਰ, ਸਾਰੇ ਮਾਂ ਦੀ, ਗੱਜ ਕੇ ਬੁਲਾ ਦਿਓ,
ਭੇਟਾਂ ਮੈਂ ਸੁਣਾਵਾਂ, ਤੁਸੀਂ ਤਾੜੀਆਂ ਵਜਾ ਦਿਓ l
ਨਹੀਂ ਤੇ ਮੈਂ, ਸਾਰਿਆਂ ਨੂੰ, ਝਿੜ੍ਹਕਾਂ ਪੁਆਵਾਂਗਾ* l
"ਕੱਲੇ ਕੱਲੇ ਦੀ ਮੈਂ, ਮਈਆ ਨੂੰ, ਸ਼ਿਕਾਇਤ ਲਾਵਾਂਗਾ" ll
ਜੈ ਜੈਕਾਰ, ਸਾਰੇ ਮਾਂ ਦੀ, ਗੱਜ ਕੇ,,,,,,,,,,,,,,,,,
ਜਾਗੇ ਵਿੱਚ, ਬੈਠਾ ਗੱਲਾਂ, ਕਰ ਰਿਹਾ ਕੌਣ ਏ l
ਦੱਸਾਂਗਾ ਮੈਂ, ਮਾਂ ਨੂੰ ਕੇਹੜਾ, ਆਇਆ ਏਥੇ ਕੌਣ ਏ l
ਓਹਦੀ, ਖਿੱਚ ਕੇ ਮੈਂ ਫ਼ੋਟੋ, ਮਈਆ ਨੂੰ ਦਿਖਾਵਾਂਗਾ* l
"ਕੱਲੇ ਕੱਲੇ ਦੀ ਮੈਂ, ਮਈਆ ਨੂੰ, ਸ਼ਿਕਾਇਤ ਲਾਵਾਂਗਾ" ll
ਜੈ ਜੈਕਾਰ, ਸਾਰੇ ਮਾਂ ਦੀ, ਗੱਜ ਕੇ,,,,,,,,,,,,,,,,,F
ਕੇਹੜਾ, ਖਾਣ ਆਇਆ ਏ, ਭੰਡਾਰਾ ਘਰੋਂ ਚੱਲ ਕੇ l
ਵਾਪਿਸ, ਕੌਣ ਆਇਆ, ਜਾਗੇ ਵਿੱਚੋਂ ਹੱਥ ਮੱਲ ਕੇ l
ਓਹਨਾਂ, ਸਾਰਿਆਂ ਦਾ ਨਾਂਅ, ਮਈਆ ਨੂੰ ਲਿਖਾਵਾਂਗਾ* l
"ਕੱਲੇ ਕੱਲੇ ਦੀ ਮੈਂ, ਮਈਆ ਨੂੰ, ਸ਼ਿਕਾਇਤ ਲਾਵਾਂਗਾ" ll
ਜੈ ਜੈਕਾਰ, ਸਾਰੇ ਮਾਂ ਦੀ, ਗੱਜ ਕੇ,,,,,,,,,,,,,,,,,F
ਰੱਖਾਂਗਾ, ਧਿਆਨ ਮੱਥਾ, ਕੀਹਨੇ ਨਹੀਂ ਟੇਕਿਆ l
ਹੋਣਾ ਨਹੀਂ, ਲਿਹਾਜ਼ ਕੋਈ, ਆਪ ਜੇ ਮੈਂ ਦੇਖਿਆ l
ਹੱਥ, ਕੰਨਾਂ ਨੂੰ ਲਵਾ ਕੇ, ਤੌਬਾ ਮੈਂ ਕਰਵਾਵਾਂਗਾ* l
"ਕੱਲੇ ਕੱਲੇ ਦੀ ਮੈਂ, ਮਈਆ ਨੂੰ, ਸ਼ਿਕਾਇਤ ਲਾਵਾਂਗਾ" ll
ਜੈ ਜੈਕਾਰ, ਸਾਰੇ ਮਾਂ ਦੀ, ਗੱਜ ਕੇ,,,,,,,,,,,,,,,,,F
ਸਾਗਰ ਦੇ, ਵਾਂਗੂ ਜੇਹੜਾ, ਗੱਲ ਮੇਰੀ ਮੰਨੇਗਾ l
ਮਾਂ ਦੇ, ਨਾਮ ਵਾਲੀ ਮੌਲੀ, ਹੱਥ ਤੇ ਜੋ ਬੰਨ੍ਹੇਗਾ l
ਓਹਨਾਂ, ਸਾਰਿਆਂ ਦੇ ਦੋਸ਼, ਮਾਂ ਤੋਂ ਮਾਫ਼ ਕਰਾਵਾਂਗਾ* l
"ਕੱਲੇ ਕੱਲੇ ਦੀ ਮੈਂ, ਮਈਆ ਨੂੰ, ਸ਼ਿਕਾਇਤ ਲਾਵਾਂਗਾ" ll
ਜੈ ਜੈਕਾਰ, ਸਾਰੇ ਮਾਂ ਦੀ, ਗੱਜ ਕੇ,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ