धुन:- तेरे नाम दे वापारी
साणु ला चरणा दे नाल जोगिया रुल्दे फिरदे,
तास तो रुल्दे फिरदे, दुखा नाल घुलदे फिरदे,
साणु ला चरणा दे नाल जोगिया.......
दस केहड़ी गल्लो मोड़ लेया ए मुख जोगिया वे,
दसदे किधर लै गया, साडे हिस्से दे सुख जोगिया वे,
विच दिल दे उठन उबाल, दुखा नाल घुलदे फिरदे,
साणु ला चरणा दे नाल जोगिया.......
असी हठ विच कासा फड़के, दर दर मंगन जोगे नहीं,
बिन तेरी रेहमत भव सागर चो लंगन जोगे नहीं,
विच आपने रंग दे ढाल, दुखा नाल घुलदे फिरदे,
साणु ला चरणा दे नाल जोगिया.......
तेरे दर ते मंगते झोली दे विच खैरा पा साईयां,
असी खोटे सिक्के वांग डालरा, चलन ला साईयाँ,
जाईये ना डोल संभाल, दुखा नाल घुलदे फिरदे,
साणु ला चरणा दे नाल जोगिया.......
साडी नेहचा सच्ची टूटन देई ना, आस जोगिया वे,
तू बिन पड़या नू सुनया करदा, पास जोगिया वे,
साडे ते होई दयाल, दुखा नाल घुलदे फिरदे,
साणु ला चरणा दे नाल जोगिया.......
साडे वल दसदे केहड़े जनम दा लेखा रेहँदा ए,
हंजुआ नाल भीजे नैन नूर ते दुखड़े सेहँदा ए,
क्यों करदा नहीं ख्याल, दुखा नाल घुलदे फिरदे,
साणु ला चरणा दे नाल जोगिया.......
ਧੁਨ- ਤੇਰੇ ਨਾਮ ਦੇ ਵਾਪਾਰੀ
ਸਾਨੂੰ, ਲਾ ਚਰਨਾਂ ਦੇ, ਨਾਲ ਜੋਗੀਆ, ਰੁਲ੍ਹਦੇ ਫ਼ਿਰਦੇ ll
ਤਾਸ ਤੋਂ, ਰੁਲ੍ਹਦੇ ਫ਼ਿਰਦੇ* ll, *ਦੁੱਖਾਂ ਨਾਲ ਘੁੱਲ੍ਹਦੇ ਫਿਰਦੇ,
ਸਾਨੂੰ, ਲਾ ਚਰਨਾਂ ਦੇ, ਨਾਲ ਜੋਗੀਆ,,,,,,,,,,,,,,,
ਦੱਸ ਕੇਹੜੀ ਗੱਲੋਂ, ਮੋੜ ਲਿਆ ਏ, ਮੁਖ਼ ਜੋਗੀਆ ਵੇ,
ਦੱਸ ਦੇ ਕਿੱਧਰ ਲੈ ਗਿਆ, ਸਾਡੇ ਹਿੱਸੇ ਦੇ, ਸੁੱਖ ਜੋਗੀਆ ਵੇ l
*ਵਿੱਚ ਦਿਲ ਦੇ, ਉੱਠਣ ਉਬਾਲ, ਦੁੱਖਾਂ ਨਾਲ ਘੁੱਲ੍ਹਦੇ ਫਿਰਦੇ,
ਸਾਨੂੰ, ਲਾ ਚਰਨਾਂ ਦੇ, ਨਾਲ ਜੋਗੀਆ,,,,,,,,,,,,,,,
ਅਸੀਂ ਹੱਥ ਵਿੱਚ, ਕਾਸਾ ਫੜ੍ਹਕੇ, ਦਰ ਦਰ, ਮੰਗਣ ਜੋਗੇ ਨਹੀਂ,
ਬਿਨ ਤੇਰੀ, ਰਹਿਮਤ ਭਵ ਸਾਗਰ ਚੋਂ, ਲੰਘਣ ਜੋਗੇ ਨਹੀਂ ll
*ਵਿੱਚ ਆਪਣੇ, ਰੰਗ ਦੇ ਢਾਲ੍ਹ, ਦੁੱਖਾਂ ਨਾਲ ਘੁੱਲ੍ਹਦੇ ਫਿਰਦੇ,
ਸਾਨੂੰ, ਲਾ ਚਰਨਾਂ ਦੇ, ਨਾਲ ਜੋਗੀਆ,,,,,,,,,,,,,,,
ਤੇਰੇ ਦਰ ਦੇ ਮੰਗਤੇ, ਝੋਲੀ ਦੇ ਵਿੱਚ, ਖ਼ੈਰਾਂ ਪਾ ਸਾਈਂਆਂ,
ਅਸੀਂ ਖੋਟੇ ਸਿੱਕੇ, ਵਾਂਗ ਡਾੱਲਰਾਂ, ਚੱਲਣ ਲਾ ਸਾਈਂਆਂ ll
*ਜਾਈਏ ਨਾ, ਡੋਲ੍ਹ ਸੰਭਾਲ, ਦੁੱਖਾਂ ਨਾਲ ਘੁੱਲ੍ਹਦੇ ਫਿਰਦੇ,
ਸਾਨੂੰ, ਲਾ ਚਰਨਾਂ ਦੇ, ਨਾਲ ਜੋਗੀਆ,,,,,,,,,,,,,,,
ਸਾਡੀ ਨੇਹਚਾ ਸੱਚੀ, ਟੁੱਟਣ ਦੇਈਂ ਨਾ, ਆਸ ਜੋਗੀਆ ਵੇ,
ਤੂੰ ਬਿਨ ਪੜ੍ਹਿਆਂ ਨੂੰ, ਸੁਣਿਆਂ ਕਰਦਾ, ਪਾਸ ਜੋਗੀਆ ਵੇ ll
*ਸਾਡੇ ਤੇ, ਹੋਈਂ ਦਿਆਲ, ਦੁੱਖਾਂ ਨਾਲ ਘੁੱਲ੍ਹਦੇ ਫਿਰਦੇ,
ਸਾਨੂੰ, ਲਾ ਚਰਨਾਂ ਦੇ, ਨਾਲ ਜੋਗੀਆ,,,,,,,,,,,,,,,
ਸਾਡੇ ਵੱਲ ਦੱਸਦੇ, ਕੇਹੜੇ ਜਨਮ ਦਾ, ਲੇਖਾ ਰਹਿੰਦਾ ਏ,
ਹੰਝੂਆਂ ਨਾਲ ਭਿੱਜੇ, ਨੈਣ ਨੂਰ ਤੇ, ਦੁੱਖੜੇ ਸਹਿੰਦਾ ਏ ll
*ਕਿਓਂ ਕਰਦਾ, ਨਹੀਂ ਖ਼ਿਆਲ, ਦੁੱਖਾਂ ਨਾਲ ਘੁੱਲ੍ਹਦੇ ਫਿਰਦੇ,
ਸਾਨੂੰ, ਲਾ ਚਰਨਾਂ ਦੇ, ਨਾਲ ਜੋਗੀਆ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ