ਰਾਧਾ ਨੱਚਦੀ ਕਿ ਮੀਰਾ ਨੱਚਦੀ
ਰਾਧਾ ਨੱਚਦੀ,,,ਕਿ ਮੀਰਾ ਨੱਚਦੀ,
ਨਾਲੇ, ਮੈਂ ਵੀ ਨੱਚਦੀ... ( ਸੁਣ ਮੋਹਨਾ )
ਸ਼ਾਮ ਮੇਰੇ ਦੀ, ਚਾਲ ਨਿਰਾਲੀ ll
ਚਾਲ ਨਿਰਾਲੀ, ਬੜੀ ਮਤਵਾਲੀ ll
ਨੀ ਏਹ, ਜਦੋਂ ਤੁਰਦਾ,,,ਬੜਾ ਸੋਹਣਾ ਲੱਗਦਾ...
ਨਾਲੇ, ਮੈਂ ਵੀ ਤੁਰਦੀ, ( ਸੁਣ ਮੋਹਨਾ )
^
ਸ਼ਾਮ ਮੇਰੇ ਦੀ, ਅੱਖ ਮਸਤਾਨੀ ll
ਏਹਨਾਂ ਅੱਖਾਂ ਦੀ, ਦੁਨੀਆਂ ਦੀਵਾਨੀ ll
ਨੀ ਏਹ, ਜਦੋਂ ਹੱਸਦਾ,,,ਮਿੰਨ੍ਹਾਂ ਮਿੰਨ੍ਹਾਂ ਹੱਸਦਾ,
ਨੀ ਮੈਂ, ਰੱਜ ਰੱਜ ਤੱਕਦੀ,,, ( ਸੁਣ ਮੋਹਨਾ )
^
ਗਊਆਂ ਚਰਈਆ, ਮੱਖਣ ਚੁਰਈਆ ll
ਮੁਰਲੀ ਵਜਈਆ, ਰਾਸ ਰਚਈਆ ll
ਮੁਰਲੀ, ਜਦੋਂ ਵੱਜਦੀ,,,ਨੀ ਮੈਂ, ਛੰਮ ਛੰਮ ਨੱਚਦੀ...
ਨਾਲੇ, ਆਪ ਵੀ ਨੱਚਦਾ, ( ਸੁਣ ਮੋਹਨਾ )
ਸ਼ਾਮ ਮੇਰੇ ਦਾ, ਸੋਹਣਾ ਮੁੱਖੜਾ ,
ਮੁੱਖੜਾ ਵੀ, ਜਿਵੇਂ ਚੰਨ ਦਾ ਟੁੱਕੜਾ,
ਕਿੰਨਾ, ਸੋਹਣਾ ਲੱਗਦਾ,,,ਕਿ ਮਨਮੋਹਣਾ ਲੱਗਦਾ,
ਨੇ ਮੈਂ, ਵੇਖ ਵੇਖ ਠਰ੍ਹਦੀ, ( ਸੁਣ ਮੋਹਨਾ )
ਸਖੀਓਂ ਨੀ ਮੈਂ, ਹੋ ਗਈ ਝੱਲੀ,
ਸ਼ਾਮ ਮਿਲਣ ਨੂੰ, ਤੁਰ ਪਈ ਇਕੱਲੀ ,
ਮੇਰੇ, ਨਾਲ ਤੁਰਦਾ,,,ਹਰ ਕੰਮ ਕਰਦਾ,
ਮੈਨੂੰ, ਗਲ਼ ਨਾਲ ਲਾਵੇ, ( ਸੁਣ ਮੋਹਨਾ )
ਮੈਨੂੰ, ਲਾਡ ਲੜਾਵੇ, ( ਸੁਣ ਮੋਹਨਾ ) l
ਅਪਲੋਡਰ- ਅਨਿਲਰਾਮੂਰਤੀਭੋਪਾਲ