चूड़ा मां दा लाल रंग दा

ਚੂੜਾ ਮਾਂ ਦਾ ਲਾਲ ਰੰਗ ਦਾ

ਜਦੋਂ ਖੇਲ੍ਹਦੀ, ਤਾਂ ਛਣਮਣ ਕਰਦਾ,
ਕਿ ਚੂੜਾ, ਮਾਂ ਦਾ, ਲਾਲ ਰੰਗ ਦਾ ,
ਮਾਂ ਦੀਆਂ ਗੋਰੀਆਂ, ਬਾਂਹਵਾਂ ਦੇ ਵਿੱਚ ਸੱਜਦਾ,
ਕਿ ਚੂੜਾ, ਮਾਂ ਦਾ, ਲਾਲ ਰੰਗ ਦਾ ,
^ਕਿ ਚੂੜਾ, ਮਾਂ ਦਾ, ਲਾਲ ਰੰਗ ਦਾ,
ਜਦੋਂ ਖੇਲ੍ਹਦੀ ਤਾਂ,ਜੈ ਹੋ, ਛਣਮਣ ਕਰਦਾ......

ਰਾਮ ਜੀ ਕਹਿੰਦੇ, ਸੀਤਾ ਮਾਂ ਨੂੰ, ਤੂੰ ਕਿਓਂ ਚੂੜਾ ਮੰਗਦੀ ll
ਜੇਹੜੀ ਬੈਠੀ, ਗ਼ੁਫ਼ਾ ਦੇ ਅੰਦਰ, ਓਹ ਚੂੜੇ ਨਾਲ ਸੱਜਦੀ ll
ਜਦੋਂ ਖੇਲ੍ਹਦੀ ਤਾਂ,ਜੈ ਹੋ , ਛਣਮਣ ਕਰਦਾ......

ਸ਼ਿਵ ਜੀ ਕਹਿੰਦੇ, ਗੌਰਾਂ ਮਾਂ ਨੂੰ, ਤੂੰ ਕਿਓਂ ਚੂੜਾ ਮੰਗਦੀ ll
ਜੇਹੜੀ ਬੈਠੀ, ਗ਼ੁਫ਼ਾ ਦੇ ਅੰਦਰ, ਓਹ ਚੂੜੇ ਨਾਲ ਸੱਜਦੀ ll
ਜਦੋਂ ਖੇਲ੍ਹਦੀ ਤਾਂ,ਜੈ ਹੋ , ਛਣਮਣ ਕਰਦਾ......

ਸ਼ਿਆਮ ਜੀ ਕਹਿੰਦੇ, ਰਾਧਾ ਮਾਂ ਨੂੰ, ਤੂੰ ਕਿਓਂ ਚੂੜਾ ਮੰਗਦੀ ll
ਜੇਹੜੀ ਬੈਠੀ, ਗ਼ੁਫ਼ਾ ਦੇ ਅੰਦਰ, ਓਹ ਚੂੜੇ ਨਾਲ ਸੱਜਦੀ ll
ਜਦੋਂ ਖੇਲ੍ਹਦੀ ਤਾਂ,ਜੈ ਹੋ , ਛਣਮਣ ਕਰਦਾ......

ਵਿਸ਼ਨੂੰ ਜੀ ਕਹਿੰਦੇ, ਲਕਸ਼ਮੀ ਮਾਂ ਨੂੰ, ਤੂੰ ਕਿਓਂ ਚੂੜਾ ਮੰਗਦੀ ll
ਜੇਹੜੀ ਬੈਠੀ, ਗ਼ੁਫ਼ਾ ਦੇ ਅੰਦਰ, ਓਹ ਚੂੜੇ ਨਾਲ ਸੱਜਦੀ ll
ਜਦੋਂ ਖੇਲ੍ਹਦੀ ਤਾਂ,ਜੈ ਹੋ , ਛਣਮਣ ਕਰਦਾ......

ਬ੍ਰਹਮਾ ਜੀ ਕਹਿੰਦੇ, ਸਰਸਵਤੀ ਨੂੰ, ਤੂੰ ਕਿਓਂ ਚੂੜਾ ਮੰਗਦੀ ll
ਜੇਹੜੀ ਬੈਠੀ, ਗ਼ੁਫ਼ਾ ਦੇ ਅੰਦਰ, ਓਹ ਚੂੜੇ ਨਾਲ ਸੱਜਦੀ ll
ਜਦੋਂ ਖੇਲ੍ਹਦੀ ਤਾਂ,ਜੈ ਹੋ, ਛਣਮਣ ਕਰਦਾ......

ਗਣਪਤੀ ਕਹਿੰਦੇ, ਰਿੱਧੀ ਸਿੱਧੀ ਨੂੰ, ਤੂੰ ਕਿਓਂ ਚੂੜਾ ਮੰਗਦੀ ll
ਜੇਹੜੀ ਬੈਠੀ, ਗ਼ੁਫ਼ਾ ਦੇ ਅੰਦਰ, ਓਹ ਚੂੜੇ ਨਾਲ ਸੱਜਦੀ ll
ਜਦੋਂ ਖੇਲ੍ਹਦੀ ਤਾਂ,ਜੈ ਹੋ, ਛਣਮਣ ਕਰਦਾ......

ਓ ਚੂੜਾ, ਸੋਹਣਾ ਬਣਿਆ, ਜੈ ਹੋ l
ਹੀਰੇ, ਮੋਤੀਆਂ ਜੜ੍ਹਿਆ, ਜੈ ਹੋ l
ਨਾਲ, ਸਿਤਾਰਿਆਂ ਮੜ੍ਹਿਆ, ਜੈ ਹੋ l
ਜਦੋਂ ਖੇਲ੍ਹਦੀ ਤਾਂ,ਜੈ ਹੋ , ਛਣਮਣ ਕਰਦਾ...... ।

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (232 downloads)