ਸ਼ੇਰਾਂਵਾਲੀ ਮਾਂ ਜੀ ਦੀ ਆਰਤੀ ਗਾਇਆ ਕਰੋ ਸਾਰੇ

ਸਾਰੇ ਸੁੱਖ ਦੁਨੀਆਂ ਦੇ ਮਿਲ ਜਾਣਗੇ
( ਧੁਨ-ਲੱਗੀਆਂ ਤ੍ਰਿੰਜਣਾਂ ਦੀਆਂ )

ਸਾਰੇ ਸੁੱਖ, ਦੁਨੀਆਂ ਦੇ, ਮਿਲ ਜਾਣਗੇ  ॥ -॥
ਕਦੇ ਪੈਣਗੇ ਨਾ, ਦੁੱਖਾਂ ਦੇ ਪੁਆੜੇ ॥
ਉੱਠ ਕੇ, ਸਵੇਰੇ ਪਹਿਲਾਂ, ਸ਼ੇਰਾਂਵਾਲੀ ਮਾਂ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥

ਆਪਣਾ, ਮਾਨਸ, ਜਨਮ ਸੁਧਾਰੋ,
ਲੋਕਾਂ ਦੇ, ਨਸੀਬਾਂ ਵੱਲ, ਝਾਤੀਆਂ ਨਾ ਮਾਰੋ ॥
ਆਪੇ, ਸ਼ੇਰਾਂਵਾਲੀ, ਕਾਜ਼ ਸੰਵਾਰੇ ॥
ਉੱਠ ਕੇ, ਸਵੇਰੇ ਪਹਿਲਾਂ, ਸ਼ੇਰਾਂਵਾਲੀ ਮਾਂ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥
ਸਾਰੇ ਸੁੱਖ, ਦੁਨੀਆਂ ਦੇ...

ਕੱਟੜੇ, ਦੇ ਵਿੱਚ, ਡੇਰਾ ਲਾਇਆ,
ਆਪਣੀਆਂ, ਸੰਗਤਾਂ ਨੂੰ, ਆਪ ਬੁਲਾਇਆ ॥
ਚੱਲੋ, ਚੱਲੀਏ, ਉਸ ਦੇ ਦਵਾਰੇ ॥
ਉੱਠ ਕੇ, ਸਵੇਰੇ ਪਹਿਲਾਂ, ਸ਼ੇਰਾਂਵਾਲੀ ਮਾਂ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥
ਸਾਰੇ ਸੁੱਖ, ਦੁਨੀਆਂ ਦੇ...

ਜਗਮਗ, ਜਗਮਗ, ਜੋਤਾਂ ਜੱਗਦੀਆਂ,
ਠੰਡੇ, ਪਾਣੀ ਦੀਆਂ, ਬੂੰਦਾਂ ਵੱਗਦੀਆਂ ॥
ਗੱਜ ਵੱਜ ਕੇ, ਲਾਓ ਜੈਕਾਰੇ ॥
ਉੱਠ ਕੇ, ਸਵੇਰੇ ਪਹਿਲਾਂ, ਸ਼ੇਰਾਂਵਾਲੀ ਮਾਂ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥
ਸਾਰੇ ਸੁੱਖ, ਦੁਨੀਆਂ ਦੇ...

ਮਈਆ, ਵਗੈਰ, ਦੁਨੀਆਂ ਵਾਲਿਆ,
ਏਹ, ਅਣਮੁੱਲਾ, ਜਨਮ ਗਵਾ ਲਿਆ ॥
ਓਹ ਤਾਂ, ਵਿਗੜੀ, ਤਕਦੀਰ ਸੰਵਾਰੇ ॥
ਉੱਠ ਕੇ, ਸਵੇਰੇ ਪਹਿਲਾਂ, ਸ਼ੇਰਾਂਵਾਲੀ ਮਾਂ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥
ਸਾਰੇ ਸੁੱਖ, ਦੁਨੀਆਂ ਦੇ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (216 downloads)