ਨੀ ਮੈਂ ਭੰਗ ਕਾਹਦੇ ਨਾਲ ਘੋਟਾ

ਨੀ ਮੈਂ ਭੰਗ ਕਾਹਦੇ ਨਾਲ ਘੋਟਾ

ਆ ਗਈ, ਸ਼ਿਵਰਾਤ, ਭੰਗ, ਘੋਟ ਲੈ ਨੀ ਗੌਰਾਂ ll  
ਘੋਟ ਲੈ ਨੀ, ਗੌਰਾਂ ਭੰਗ*, ਘੋਟ ਲੈ ਨੀ ਗੌਰਾਂ ll  
ਆ ਗਈ, ਸ਼ਿਵਰਾਤ, ਭੰਗ, ਘੋਟ ਲੈ ਨੀ ਗੌਰਾਂ ll
ਗੌਰਾਂ ਪਤਾ, ਫਿਰ ਕੀ  ਕਹਿੰਦੀ ਏ.....

ਨੀ ਮੈਂ, ਭੰਗ ਕਾਹਦੇ, ਨਾਲ ਘੋਟਾ,
ਕੂੰਡਾ ਸੋਟਾ, ਕੌਣ ਲੈ ਗਿਆ ll
ਕੌਣ, ਲੈ ਗਿਆ,,, ਕੌਣ ਲੈ ਗਿਆ, l
ਮੈਨੂੰ, ਭੋਲੇ ਤੋਂ, ਪੈਣਗੀਆਂ ਝਿੜ੍ਹਕਾਂ,
ਕੂੰਡਾ ਸੋਟਾ, ਕੌਣ ਲੈ ਗਿਆ l
ਨੀ ਮੈਂ, ਭੰਗ ਕਾਹਦੇ, ਨਾਲ........

ਗਈ ਸੀ ਮੈਂ, ਰਾਮ ਕੋਲ, ਕੂੰਡਾ ਸੋਟਾ ਕਿੱਥੇ ਆ l
ਕੂੰਡਾ ਸੋਟਾ ਕਿੱਥੇ ਆ, ਕੂੰਡਾ ਸੋਟਾ ਕਿੱਥੇ ਆ l
ਹੋ ਰਾਮ, ਸ਼ਿਵ ਦੇ ਧਿਆਨ ਵਿੱਚ, ਬਹਿ ਗਿਆ,
ਕੂੰਡਾ ਸੋਟਾ, ਕੌਣ ਲੈ ਗਿਆ,
ਨੀ ਮੈਂ, ਭੰਗ ਕਾਹਦੇ, ਨਾਲ..........

ਗਈ ਸੀ ਮੈਂ, ਸ਼ਾਮ ਕੋਲ, ਕੂੰਡਾ ਸੋਟਾ ਕਿੱਥੇ ਆ l
ਕੂੰਡਾ ਸੋਟਾ ਕਿੱਥੇ ਆ, ਕੂੰਡਾ ਸੋਟਾ ਕਿੱਥੇ ਆ l
ਹੋ ਸ਼ਾਮ, ਮੁਰਲੀ ਵਜਾਉਂਦਾ, ਰਹਿ ਗਿਆ,
ਕੂੰਡਾ ਸੋਟਾ, ਕੌਣ ਲੈ ਗਿਆ,
ਨੀ ਮੈਂ, ਭੰਗ ਕਾਹਦੇ, ਨਾਲ..........

ਗਈ ਸੀ ਮੈਂ, ਹਰੀ ਕੋਲ, ਕੂੰਡਾ ਸੋਟਾ ਕਿੱਥੇ ਆ l
ਕੂੰਡਾ ਸੋਟਾ ਕਿੱਥੇ ਆ, ਕੂੰਡਾ ਸੋਟਾ ਕਿੱਥੇ ਆ l
ਹੋ ਹਰੀ, ਚੱਕਰ ਚਲਾਉਂਦਾ, ਰਹਿ ਗਿਆ,
ਕੂੰਡਾ ਸੋਟਾ, ਕੌਣ ਲੈ ਗਿਆ,
ਨੀ ਮੈਂ, ਭੰਗ ਕਾਹਦੇ, ਨਾਲ..........

ਗਈ ਸੀ ਮੈਂ, ਬ੍ਰਹਮਾ ਕੋਲ, ਕੂੰਡਾ ਸੋਟਾ ਕਿੱਥੇ ਆ l
ਕੂੰਡਾ ਸੋਟਾ ਕਿੱਥੇ ਆ, ਕੂੰਡਾ ਸੋਟਾ ਕਿੱਥੇ ਆ l
ਹੋ ਬ੍ਰਹਮਾ, ਵੇਦ ਸੁਣਾਉਂਦਾ, ਰਹਿ ਗਿਆ,
ਕੂੰਡਾ ਸੋਟਾ, ਕੌਣ ਲੈ ਗਿਆ,
ਨੀ ਮੈਂ, ਭੰਗ ਕਾਹਦੇ, ਨਾਲ...........

ਗਈ ਸੀ ਮੈਂ, ਗਣਪਤ ਕੋਲ, ਕੂੰਡਾ ਸੋਟਾ ਕਿੱਥੇ ਆ l
ਕੂੰਡਾ ਸੋਟਾ ਕਿੱਥੇ ਆ, ਕੂੰਡਾ ਸੋਟਾ ਕਿੱਥੇ ਆ l
ਹੋ ਗਣਪਤ, ਮੂਸ਼ਕ ਤੇ ਜਾ ਕੇ, ਬਹਿ ਗਿਆ,
ਕੂੰਡਾ ਸੋਟਾ, ਕੌਣ ਲੈ ਗਿਆ,
ਨੀ ਮੈਂ, ਭੰਗ ਕਾਹਦੇ, ਨਾਲ...........।

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (253 downloads)