ਨੱਚਦੀਆਂ ਕੰਜ਼ਕਾਂ ਪਿਆਰੀਆਂ

ਨੱਚਦੀਆਂ ਕੰਜ਼ਕਾਂ ਪਿਆਰੀਆਂ

ਸਾਰਾ, ਜ਼ਮਾਨਾ ਮਾਂ ਦੇ, ਦਰ ਉੱਤੇ ਆਏ ll,
ਦਰਸ਼ਨ, ਮਈਆ ਦੇ ਜੋ, ਕਰਦਾ ਏ,
ਆ ਕੇ, ਦਾਤੀ ਦਰੋਂ ਖ਼ਾਲੀ ਝੋਲੀ, ਭਰਦਾ ਏ ,
ਆ ਕੇ, ਦਾਤੀ ਦਰੋਂ ਖ਼ਾਲੀ ਝੋਲੀ, ਭਰਦਾ ਏ,

ਨੱਚਦੀਆਂ, ਕੰਜ਼ਕਾਂ ਪਿਆਰੀਆਂ ll
ਸੋਹਣੇ, ਲੜ੍ਹ ਚੁੰਨੀਆਂ ਦੇ, ਹਵਾ ਵਿੱਚ ਉੱਡਦੇ
ਮਾਂ ਦੇ, ਬੋਲ ਕੇ, ਜੈਕਾਰੇ, ਮਾਂ ਦੇ ਬੋਲ ਕੇ,  
ਮਾਂ ਦੇ, ਬੋਲ ਕੇ, ਜੈਕਾਰੇ ਲਾ ਲਓ ਤਾੜੀਆਂ
ਸੋਹਣੇ, ਲੜ੍ਹ ਚੁੰਨੀਆਂ ਦੇ, ਹਵਾ ਵਿੱਚ ਉੱਡਦੇ
ਨੱਚਦੀਆਂ, ਕੰਜ਼ਕਾਂ ਪਿਆਰੀਆਂ,
ਸੋਹਣੇ, ਲੜ੍ਹ ਚੁੰਨੀਆਂ ਦੇ, ਹਵਾ ਵਿੱਚ ਉੱਡਦੇ,

ਲਾਲ ਪੀਲੇ, ਨੀਲੇ ਪਾ ਕੇ, ਸੂਟ ਕੰਜ਼ਕਾਂ,
ਮਾਂ ਦੇ, ਰੰਗ ਵਿੱਚ ਰੰਗ, ਰੂਟ ਕੰਜ਼ਕਾਂ ll
ਨੈਣੀਂ, ਸੁਰਮਾ ਵੀ ਪਾਇਆ, ਨੈਣੀਂ ਸੁਰਮਾ,
ਨੈਣੀਂ, ਸੁਰਮਾ ਵੀ ਪਾਇਆ, ਤਨ ਘਾਰੀਆਂ
ਸੋਹਣੇ, ਲੜ੍ਹ ਚੁੰਨੀਆਂ ਦੇ, ਹਵਾ ਵਿੱਚ ਉੱਡਦੇ
ਨੱਚਦੀਆਂ, ਕੰਜ਼ਕਾਂ ਪਿਆਰੀਆਂ ll
ਸੋਹਣੇ, ਲੜ੍ਹ ਚੁੰਨੀਆਂ ਦੇ, ਹਵਾ ਵਿੱਚ ਉੱਡਦੇ

ਲਾਉਂਦੀਆਂ, ਜੈਕਾਰੇ ਕਦੇ, ਨਹੀਂਓਂ ਸੰਗੀਆਂ,
ਕੰਜ਼ਕਾਂ ਤੋਂ, ਪਾਉਂਦੇ ਨੇ, ਮੁਰਾਦਾਂ ਮੰਗੀਆਂ ll
ਪਾਉਣ, ਗਿੱਧਾ ਏਹੇ, ਲੱਗਣ ਪਿਆਰੀਆਂ,
ਪਾਉਣ, ਗਿੱਧਾ ਏਹੇ, ਲੱਗਣ ਪਿਆਰੀਆਂ,
ਸੋਹਣੇ, ਲੜ੍ਹ ਚੁੰਨੀਆਂ ਦੇ, ਹਵਾ ਵਿੱਚ ਉੱਡਦੇ
ਨੱਚਦੀਆਂ, ਕੰਜ਼ਕਾਂ ਪਿਆਰੀਆਂ ll
ਸੋਹਣੇ, ਲੜ੍ਹ ਚੁੰਨੀਆਂ ਦੇ, ਹਵਾ ਵਿੱਚ ਉੱਡਦੇ

ਸ਼ੇਰਾਂਵਾਲੀ, ਕੰਜ਼ਕਾਂ ਨਾਲ, ਪਾਵੇ ਕਿੱਕਲੀ,
ਵੰਡਣ, ਮੁਰਾਦਾਂ ਸ਼ੇਰ, ਉੱਤੇ ਨਿਕਲੀ ll
ਗੱਲਾਂ, ਮੌਲਵੀ ਵਾਲੇ ਨੇ, ਗੱਲਾਂ ਮੌਲਵੀ,
ਗੱਲਾਂ, ਮੌਲਵੀ ਵਾਲੇ ਨੇ, ਹੈ ਉਚਾਰੀਆਂ
ਸੋਹਣੇ, ਲੜ੍ਹ ਚੁੰਨੀਆਂ ਦੇ, ਹਵਾ ਵਿੱਚ ਉੱਡਦੇ
ਨੱਚਦੀਆਂ, ਕੰਜ਼ਕਾਂ ਪਿਆਰੀਆਂ ll
ਸੋਹਣੇ, ਲੜ੍ਹ ਚੁੰਨੀਆਂ ਦੇ, ਹਵਾ ਵਿੱਚ ਉੱਡਦੇ

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (180 downloads)