लोकी पुछदे ने जोगी की लगदे तेरे

लोकी पुछदे ने जोगी की लगदे तेरे,
नी मैं कहंदी आ सब कुछ लगदे मेरे,
नी मैं कहंदी आमकुल दे देवन मेरे,

जेह्डा जोगी दे दवारे जावे,
झोलियाँ भर भर के ओह आवे,
ओ झोलियाँ भरदे ने भरदे ने हर वेले,
नी मैं कहंदी आ पौनाहारी ने मेरे,
नी मैं कहंदी आ कुल दे देवन मेरे,

बाबा जी वंध्दे हीरे मोती,
लाल खिडाओंदे मावा दी गोदी,
ओ लाल खिडाओंदे,  खिडाओंदे माँ दी गोदी,
नी मैं कहंदी आ,कुल दे देवन मेरे,

अमृत वेले नाम जपाओंदे,
चंद जेहा अपना मुखड़ा दिखौंदे,
ओ दर्शन दिंदे ने, दिंदे अमृत वेले,
नी मैं कहंदी आ प्यारे जोगी ने मेरे,
नही मैं कहंदी आ कुल दे देवन मेरे,

एक रिश्ता हॉवे ता मैं बोला,
भेद दिला दे किवे मैं खोला,
ओ माँ मेरी कहंदी इ कुल दे देवन तेरे,
नही मैं कहंदी आ सब कुछ लगदे मेरे,
नही मैं कहंदी आ प्यारे जोगी ने मेरे,
नही मैं कहंदी आ कुल दे देवन मेरे,
नही मैं कहंदी आ सोहने जोगी ने  मेरे,


ਲੋਕੀ ਪੁੱਛਦੇ ਨੇ, ਜੋਗੀ ਕੀ ਲਗਦੇ ਤੇਰੇ,
ਨੀ ਮੈਂ ਕਹਿੰਦੀ ਆਂ, ਸਭ ਕੁਛ ਲਗਦੇ ਮੇਰੇ,
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ,

ਜਿਹੜਾ ਜੋਗੀ ਦੇ ਦਵਾਰੇ ਜਾਵੇ ,
ਝੋਲੀਆਂ ਭਰ ਭਰ ਕੇ ਉਹ ਆਵੇ,
ਓ ਝੋਲੀਆਂ ਭਰਦੇ ਨੇ , ਭਰਦੇ ਨੇ ਹਰ ਵੇਲੇ,
ਨੀ ਮੈਂ ਕਹਿੰਦੀ ਆਂ, ਪੌਣਹਾਰੀ ਨੇ ਮੇਰੇ ,
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ,

ਬਾਬਾ ਜੀ ਵੰਡਦੇ ਹੀਰੇ ਮੋਤੀ ,
ਲਾਲ ਖਿਡਾਉਂਦੇ ਮਾਵਾਂ ਦੀ ਗੋਦੀ
ਓ ਲਾਲ ਖਿਡਾਉਂਦੇ ਨੇ ll, ਖਿਡਾਉਂਦੇ ਮਾਂ ਦੀ ਗੋਦੀ
ਨੀ ਮੈਂ ਕਹਿੰਦੀ ਆਂ, ਸੋਹਣੇ ਜੋਗੀ ਨੇ ਮੇਰੇ
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ

ਅੰਮ੍ਰਿਤ ਵੇਲੇ ਨਾਮ ਜਪਾਉਂਦੇ
ਚੰਦ ਜੇਹਾ ਆਪਣਾ ਮੁੱਖੜਾ ਦਿਖਾਉਂਦੇ
ਓ ਦਰਸ਼ਨ ਦੇਂਦੇ ਨੇ ll, ਦੇਂਦੇ ਅੰਮ੍ਰਿਤ ਵੇਲੇ
ਨੀ ਮੈਂ ਕਹਿੰਦੀ ਆਂ, ਪਿਆਰੇ ਜੋਗੀ ਨੇ ਮੇਰੇ
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ

ਇਕ ਰਿਸ਼ਤਾ ਹੋਵੇ ਤਾਂ ਮੈਂ ਬੋਲਾਂ
ਭੇਦ ਦਿਲਾਂ ਦੇ ਕਿਵੇਂ ਮੈਂ ਖੋਲਾਂ
ਓ ਮਾਂ ਮੇਰੀ ਕਹਿੰਦੀ ਏ ll, ਕੁਲ ਦੇ ਦੇਵਨ ਤੇਰੇ
ਨੀ ਮੈਂ ਕਹਿੰਦੀ ਆਂ, ਸਭ ਕੁਛ ਲਗਦੇ ਮੇਰੇ
ਨੀ ਮੈਂ ਕਹਿੰਦੀ ਆਂ, ਪਿਆਰੇ ਜੋਗੀ ਨੇ ਮੇਰੇ
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ
ਨੀ ਮੈਂ ਕਹਿੰਦੀ ਆਂ, ਸੋਹਣੇ ਜੋਗੀ ਨੇ ਮੇਰੇ

ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (968 downloads)