कैसी जंज लियाया नी मेरा भोले शंकर

भूत प्रेतां बने बराती, संग लियाया घोड़े हाथी ।
गल सापां दी माला पा के, बैल ते चढ़ के आया नी, मेरा भोले शंकर...
(बगड़ बंम बबंम)
एह कैसी जंज लियाया नी मेरा भोले शंकर ।
एह कैसी जंज लियाया...
नील कंठ है जटाधार मेरा, भूत पति हर हर हर शंभू ।

तन ते भस्म भभूत रमाया, मथे उत्ते चंन सजाया ।
गंगा जी नूं जटी बिठा के, चंद्र शेखर नाम धराया ।
डंम डंम डंम डंम डंमरू वज्जदा, जिवें आकाशी बादल गज्जदा ।
लिश लिश कर त्रिशूल चमकदा, घुंघरू छन छन पैर छनकदा ।
पौण देव पिया शंख वजावे, वीणा शेर शारदा गावे ।
खड़ खड़ तालियां मारन पत्ते, खिल खिल के पिया हर फूल हसे ।
मोरां कोइला घोड़ियां गाइयां, हर तिनका ब्रह्मांड दा नच्चे ।
गा कोमल सा रे पा दा सा, शिव रंजनी राग गूंजदा ।
गहिरा मातरे अठ खंड दा, रुद्र नाम दा ताल गूंजदा ।
पूरी काइनात पई नच्चे, ऐसा रंग चढ़ाया नी, मेरा भोले शंकर...
(बगड़ बंम बबंम)
एह कैसी जंज लियाया नी, मेरा भोले शंकर
एह कैसी जंज लियाया...
नील कंठ है जटाधार मेरा, भूत पति हर हर हर शंभू ।

कूंडा डंडा भंग पियाले, पींदे घोट घोट मतवाले ।
साधां मस्तां धूणे लाए, संग सी शुक्र शनिचर आए ।
देवी देवते आए सारे, परियां लै के आईयां तारे ।
भूत चुड़ैलां धूम मचाऊंदे, भूत पति दे गुण पए गाऊंदे ।
सिद्ध नाथ दे जोगी आए, जंगल दे विच मंगल लाए ।
अंतर मंत्र विद्या आई, जावे शिव नूं सीस झुकाई ।
काला चिट्टा भूरा आए, शिव दे चरणीं भेट चढ़ाए ।
सत्ता रंगां पींघ बनाई, झूला झूले गौरजां माई ।
शगनां वाला चूड़ा पाया, शिव नाम दी महिंदी लाई ।
महलीं वजियां ने शहनाइयां, सखियां वटणा लाया नी, मेरा भोले शंकर...
(बगड़ बंम बबंम)
एह कैसी जंज लियाया नी मेरा भोले शंकर ।
एह कैसी जंज लियाया...
नील कंठ है जटाधार मेरा, भूत पति हर हर हर शंभू ।

आदि अनंत है अंतरयामी, तीन लोक दा इक्‍को स्वामी ।
जनम मरण तों परे है भोला, सिद्धी है वी एहो अगामी ।
देव दानव तेरी पूजा करदे, दम दम दम शिवा दा भरदे ।
तेरे हुक्म विच धरती घूमदी, चंन ते सूरज लहिंदे चढ़दे ।
कैलाशां ते डेरा तेरा, भक्तां दे दिल विच बसेरा ।
तेरा नाम लिया इक वारी, दुख क्लेश ते मिटे हन्हेरा ।
जल विच तूं है थल विच तूं है, नौ खंड विच तूं ही तूं है ।
अंदर तूं है बाहर तूं है, ब्रह्मांड विच तूं ही तूं है ।
सब कुछ तेरे विच समाया, अर्ध नारिश्वर राहिं कहाया ।
पंडित बोधी बड़े सियाणे, तेरा पार किसे ना पाया ।
शैरी वेरके वाले लिखिया, जो तूं दृश्य दिखाया नी मेरा भोले शंकर...
(बगड़ बंम बबंम)
एह कैसी जंज लियाया नी मेरा भोले शंकर ।
एह कैसी जंज लियाया...
नील कंठ है जटाधार मेरा, भूत पति हर हर हर शंभू ।

अपलोडर - अनिलरामूर्तीभोपाल



ਭੂਤ ਪ੍ਰੇਤਾਂ ਬਣੇ ਬਰਾਤੀ, ਸੰਗ ਲਿਆਇਆ ਘੋੜੇ ਹਾਥੀ ।
ਗਲ਼ ਸੱਪਾਂ ਦੀ ਮਾਲਾ ਪਾ ਕੇ, ਬੈਲ ਤੇ ਚੜ੍ਹ ਕੇ ਆਇਆ ਨੀ, ਮੇਰਾ ਭੋਲ੍ਹੇ ਸ਼ੰਕਰ...
( ਬਗੜ ਬੰਮ ਬਬੰਮ )
ਏਹ ਕੈਸੀ ਜੰਜ਼ ਲਿਆਇਆ ਨੀ ਮੇਰਾ ਭੋਲ੍ਹੇ ਸ਼ੰਕਰ ।
ਏਹ ਕੈਸੀ ਜੰਜ਼ ਲਿਆਇਆ...
ਨੀਲ ਕੰਠ ਹੈ ਜਟਾਧਾਰ ਮੇਰਾ, ਭੂਤ ਪਤੀ ਹਰ ਹਰ ਹਰ ਸ਼ੰਭੂ ।

ਤਨ ਤੇ ਭਸਮ ਭਬੂਤ ਰਮਾਇਆ, ਮੱਥੇ ਉੱਤੇ ਚੰਨ ਸਜਾਇਆ ।
ਗੰਗਾ ਜੀ ਨੂੰ ਜਟੀ ਬਿਠਾ ਕੇ, ਚੰਦਰ ਸ਼ੇਖਰ ਨਾਮ ਧਰਾਇਆ
ਡੰਮ ਡੰਮ ਡੰਮ ਡੰਮ ਡੰਮਰੂ ਵੱਜਦਾ, ਜਿਵੇਂ ਆਕਾਸ਼ੀ ਬੱਦਲ ਗੱਜਦਾ ।
ਲਿਸ਼ ਲਿਸ਼ ਕਰ ਤ੍ਰਿਸ਼ੂਲ ਚਮਕਦਾ, ਘੁੰਘਰੂ ਛਣ ਛਣ ਪੈਰ ਛਣਕਦਾ
ਪੌਣ ਦੇਵ ਪਿਆ ਸ਼ੰਖ ਵਜਾਵੇ, ਵੀਣਾ ਸ਼ੇਰ ਸ਼ਾਰਦਾ ਗਾਵੇ ।
ਖੜ ਖੜ ਤਾਲੀਆਂ ਮਾਰਨ ਪੱਤੇ, ਖਿੜ੍ਹ ਖਿੜ੍ਹ ਕੇ ਪਿਆ ਹਰ ਫ਼ੁੱਲ ਹੱਸੇ ।
ਮੋਰਾਂ ਕੋਇਲਾਂ ਘੋੜੀਆਂ ਗਾਈਆਂ, ਹਰ ਤਿਨਕਾ ਬ੍ਰਹਮੰਡ ਦਾ ਨੱਚੇ ।
ਗਾ ਕੋਮਲ ਸਾ ਰੇ ਪਾ ਦਾ ਸਾ, ਸ਼ਿਵ ਰੰਜਨੀ ਰਾਗ ਗੂੰਜ਼ਦਾ ।
ਗਹਿਰਾ ਮਾਤਰੇ ਅੱਠ ਖੰਡ ਦਾ, ਰੁਦ੍ਰ ਨਾਮ ਦਾ ਤਾਲ ਗੂੰਜ਼ਦਾ ।
ਪੂਰੀ ਕਾਇਨਾਤ ਪਈ ਨੱਚੇ, ਐਸਾ ਰੰਗ ਚੜ੍ਹਾਇਆ ਨੀ, ਮੇਰਾ ਭੋਲ੍ਹੇ ਸ਼ੰਕਰ...
( ਬਗੜ ਬੰਮ ਬਬੰਮ )
ਏਹ ਕੈਸੀ ਜੰਜ਼ ਲਿਆਇਆ ਨੀ, ਮੇਰਾ ਭੋਲ੍ਹੇ ਸ਼ੰਕਰ
ਏਹ ਕੈਸੀ ਜੰਜ਼ ਲਿਆਇਆ...
ਨੀਲ ਕੰਠ ਹੈ ਜਟਾਧਾਰ ਮੇਰਾ, ਭੂਤ ਪਤੀ ਹਰ ਹਰ ਹਰ ਸ਼ੰਭੂ ।

ਕੂੰਡਾ ਡੰਡਾ ਭੰਗ ਪਿਆਲੇ, ਪੀਂਦੇ ਘੋਟ ਘੋਟ ਮਤਵਾਲੇ ।
ਸਾਧਾਂ ਮਸਤਾਂ ਧੂਣੇ ਲਾਏ, ਸੰਗ ਸੀ ਸ਼ੁੱਕਰ ਸ਼ਨਿਚਰ ਆਏ ।
ਦੇਵੀ ਦੇਵਤੇ ਆਏ ਸਾਰੇ, ਪਰੀਆਂ ਲੈ ਕੇ ਆਈਆਂ ਤਾਰੇ ।
ਭੂਤ ਚੁੜ੍ਹੇਲਾਂ ਧੂਮ ਮਚਾਉਂਦੇ, ਭੂਤ ਪਤੀ ਦੇ ਗੁਣ ਪਏ ਗਾਉਂਦੇ ।
ਸਿੱਧ ਨਾਥ ਦੇ ਜੋਗੀ ਆਏ, ਜੰਗਲ ਦੇ ਵਿੱਚ ਮੰਗਲ ਲਾਏ ।
ਅੰਤਰ ਮੰਤਰ ਵਿੱਦਿਆ ਆਈ, ਜਾਵੇ ਸ਼ਿਵ ਨੂੰ ਸੀਸ ਝੁਕਾਈ ।
ਕਾਲਾ ਚਿੱਟਾ ਭੂਰਾ ਆਏ, ਸ਼ਿਵ ਦੇ ਚਰਨੀਂ ਭੇਟ ਚੜ੍ਹਾਏ ।
ਸੱਤਾਂ ਰੰਗਾਂ ਪੀਂਘ ਬਣਾਈ, ਝੂਲਾ ਝੂਲੇ ਗੌਰਜਾਂ ਮਾਈ ।
ਸ਼ਗਨਾਂ ਵਾਲਾ ਚੂੜਾ ਪਾਇਆ, ਸ਼ਿਵ ਨਾਮ ਦੀ ਮਹਿੰਦੀ ਲਾਈ ।
ਮਹਿਲੀਂ ਵੱਜੀਆਂ ਨੇ ਸ਼ਹਿਨਾਈਆਂ, ਸਖੀਆਂ ਵੱਟਣਾ ਲਾਇਆ ਨੀ, ਮੇਰਾ ਭੋਲ੍ਹੇ ਸ਼ੰਕਰ...
( ਬਗੜ ਬੰਮ ਬਬੰਮ )
ਏਹ ਕੈਸੀ ਜੰਜ਼ ਲਿਆਇਆ ਨੀ ਮੇਰਾ ਭੋਲ੍ਹੇ ਸ਼ੰਕਰ
ਏਹ ਕੈਸੀ ਜੰਜ਼ ਲਿਆਇਆ...
ਨੀਲ ਕੰਠ ਹੈ ਜਟਾਧਾਰ ਮੇਰਾ, ਭੂਤ ਪਤੀ ਹਰ ਹਰ ਹਰ ਸ਼ੰਭੂ ।

ਆਦਿ ਅਨੰਤ ਹੈ ਅੰਤਰਯਾਮੀ, ਤੀਨ ਲੋਕ ਦਾ ਇੱਕੋ ਸਵਾਮੀ ।
ਜਨਮ ਮਰਨ ਤੋਂ ਪਰੇ ਹੈ ਭੋਲ਼ਾ, ਸਿੱਧੀ ਹੈ ਵੀ ਏਹੋ ਅਗਾਮੀ ।
ਦੇਵ ਦਾਨਵ ਤੇਰੀ ਪੂਜਾ ਕਰਦੇ, ਦਮ ਦਮ ਦਮ ਸ਼ਿਵਾ ਦਾ ਭਰਦੇ ।
ਤੇਰੇ ਹੁਕਮ ਵਿੱਚ ਧਰਤੀ ਘੁੰਮਦੀ, ਚੰਨ ਤੇ ਸੂਰਜ ਲਹਿੰਦੇ ਚੜ੍ਹਦੇ ।
ਕੈਲਾਸ਼ਾਂ ਤੇ ਡੇਰਾ ਤੇਰਾ, ਭਗਤਾਂ ਦੇ ਦਿਲ ਵਿੱਚ ਬਸੇਰਾ ।
ਤੇਰਾ ਨਾਮ ਲਿਆ ਇੱਕ ਵਾਰੀ, ਦੁੱਖ ਕਲੇਸ਼ ਤੇ ਮਿਟੇ ਹਨ੍ਹੇਰਾ ।
ਜਲ ਵਿੱਚ ਤੂੰ ਹੈ ਥਲ ਵਿੱਚ ਤੂੰ ਹੈ, ਨੌਂ ਖੰਡ ਵਿੱਚ ਤੂੰ ਹੀ ਤੂੰ ਹੈ ।
ਅੰਦਰ ਤੂੰ ਹੈ ਬਾਹਰ ਤੂੰ ਹੈ, ਬ੍ਰਹਮੰਡ ਵਿੱਚ ਤੂੰ ਹੀ ਤੂੰ ਹੈ
ਸਭ ਕੁਝ ਤੇਰੇ ਵਿੱਚ ਸਮਾਇਆ, ਅਰਧ ਨਾਰੀਸ਼ਵਰ ਰਾਹੀਂ ਕਹਾਇਆ ।
ਪੰਡਿਤ ਬੋਧੀ ਬੜੇ ਸਿਆਣੇ, ਤੇਰਾ ਪਾਰ ਕਿਸੇ ਨਾ ਪਾਇਆ ।
ਸ਼ੈਰੀ ਵੇਰਕੇ ਵਾਲੇ ਲਿਖਿਆ, ਜੋ ਤੂੰ ਦ੍ਰਿਸ਼ ਦਿਖਾਇਆ ਨੀ ਮੇਰਾ ਭੋਲ੍ਹੇ ਸ਼ੰਕਰ...
( ਬਗੜ ਬੰਮ ਬਬੰਮ )
ਏਹ ਕੈਸੀ ਜੰਜ਼ ਲਿਆਇਆ ਨੀ ਮੇਰਾ ਭੋਲ੍ਹੇ ਸ਼ੰਕਰ ।
ਏਹ ਕੈਸੀ ਜੰਜ਼ ਲਿਆਇਆ...
ਨੀਲ ਕੰਠ ਹੈ ਜਟਾਧਾਰ ਮੇਰਾ, ਭੂਤ ਪਤੀ ਹਰ ਹਰ ਹਰ ਸ਼ੰਭੂ ।

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी