चेत महीने दर बाबे दे आउंदे भगत पिआरे

चेत महीने दर बाबे दे आउंदे भगत पिआरे ।
गुफा वाली सरकार दे देखे बड़े ही रंग न्यारे ।
पौणाहारी बाबे ने... जै हो...
पौणाहारी बाबे ने सब बांहों फढ़ के तारे ।
जै जोगी दी बोल भगता, जै जोगी दी बोल ॥

दूरों दूरों आउंदियां संगतां चरणी सीस झुकावण ।
कई चढ़ाऊंदे झंडे आ के नाले रोट चढ़ावण ।
खुशी खुशी दे भंगड़े पाऊंदे ऊंची लाऊण जैकारे,
सिंगियां वाले जोगी ने... जै हो...
पौणाहारी बाबे ने सब बांहों फढ़ के तारे ।

कदे हूं करके, कदे हां करके,
भगत लाऊंदे ने जैकारे, लंबी बांह करके ॥

सच्चे दिल तों करदे जो वी, चरणी आ फरियादां ।
दूध पुत्त दियां दात है देंदा, पूरीयां करे मुरादां ।
तर गए चरणां दे विच आ के, जो किस्मत दे हारे ।
धूणे वाले जोगी ने... जै हो...
पौणाहारी बाबे ने सब बांहों फढ़ के तारे ।

चाहे मार जोगीआ, चाहे तार जोगीआ,
ओ असां छड्डणा नी तेरा दरबार जोगीआ ॥

‘चाहत’ जोगी दे चरणां विच जदों दी लाई अरजी ।
जदों दा लढ़ जोगी दा फढ़िया हर मुश्किल हल करती ।
‘निक्कू’ कहिंदा चिमटे वाला करदा वारे न्यारे ।
चिमटे वाले जोगी ने... जै हो...
पौणाहारी बाबे ने सब बांहों फढ़ के तारे...

अपलोडर - अनिलरामूर्तीभोपाल

ਚੇਤ ਮਹੀਨੇ ਦਰ ਬਾਬੇ ਦੇ ਆਉਂਦੇ ਭਗਤ ਪਿਆਰੇ ।
ਗੁਫ਼ਾ ਵਾਲੀ ਸਰਕਾਰ ਦੇ ਦੇਖੇ ਬੜੇ ਹੀ ਰੰਗ ਨਿਆਰੇ ।
ਪੌਣਾਹਾਰੀ ਬਾਬੇ ਨੇ... ਜੈ ਹੋ...
ਪੌਣਾਹਾਰੀ ਬਾਬੇ ਨੇ ਸਭ ਬਾਂਹੋਂ ਫੜ੍ਹ ਕੇ ਤਾਰੇ ।
ਜੈ ਜੋਗੀ ਦੀ ਬੋਲ ਭਗਤਾ, ਜੈ ਜੋਗੀ ਦੀ ਬੋਲ ॥

ਦੂਰੋਂ ਦੂਰੋਂ ਆਉਂਦੀਆਂ ਸੰਗਤਾਂ ਚਰਣੀ ਸੀਸ ਝੁਕਾਵਣ ।
ਕਈ ਚੜ੍ਹਾਉਂਦੇ ਝੰਡੇ ਆ ਕੇ ਨਾਲੇ ਰੋਟ ਚੜ੍ਹਾਵਣ ।
ਖੁਸ਼ੀ ਖੁਸ਼ੀ ਦੇ ਭੰਗੜੇ ਪਾਉਂਦੇ ਉੱਚੀ ਲਾਉਣ ਜੈਕਾਰੇ,
ਸਿੰਗੀਆਂ ਵਾਲੇ ਜੋਗੀ ਨੇ... ਜੈ ਹੋ...
ਪੌਣਾਹਾਰੀ ਬਾਬੇ ਨੇ ਸਭ ਬਾਂਹੋਂ ਫੜ੍ਹ ਕੇ ਤਾਰੇ ।

ਕਦੇ ਹੂੰ ਕਰਕੇ, ਕਦੇ ਹਾਂ ਕਰਕੇ,
ਭਗਤ ਲਾਉਂਦੇ ਨੇ ਜੈਕਾਰੇ, ਲੰਮੀ ਬਾਂਹ ਕਰਕੇ ॥

ਸੱਚੇ ਦਿਲ ਤੋਂ ਕਰਦੇ ਜੋ ਵੀ, ਚਰਣੀ ਆ ਫ਼ਰਿਆਦਾਂ ।
ਦੁੱਧ ਪੁੱਤ ਦੀਆਂ ਦਾਤ ਹੈ ਦੇਂਦਾ, ਪੂਰੀਆਂ ਕਰੇ ਮੁਰਾਦਾਂ ।
ਤਰ ਗਏ ਚਰਨਾਂ ਦੇ ਵਿੱਚ ਆ ਕੇ, ਜੋ ਕਿਸਮਤ ਦੇ ਹਾਰੇ ।
ਧੂਣੇ ਵਾਲੇ ਜੋਗੀ ਨੇ...ਜੈ ਹੋ...
ਪੌਣਾਹਾਰੀ ਬਾਬੇ ਨੇ ਸਭ ਬਾਂਹੋਂ ਫੜ੍ਹ ਕੇ ਤਾਰੇ ।

ਚਾਹੇ ਮਾਰ ਜੋਗੀਆ, ਚਾਹੇ ਤਾਰ ਜੋਗੀਆ,
ਓ ਅਸਾਂ ਛੱਡਣਾ ਨੀ ਤੇਰਾ ਦਰਬਾਰ ਜੋਗੀਆ ॥

‘ਚਾਹਤ’ ਜੋਗੀ ਦੇ ਚਰਨਾਂ ਵਿੱਚ ਜਦੋਂ ਦੀ ਲਾਈ ਅਰਜ਼ੀ ।
ਜਦੋਂ ਦਾ ਲੜ੍ਹ ਜੋਗੀ ਦਾ ਫੜ੍ਹਿਆ ਹਰ ਮੁਸ਼ਕਿਲ ਹੱਲ ਕਰਤੀ ।
‘ਨਿੱਕੂ’ ਕਹਿੰਦਾ ਚਿਮਟੇ ਵਾਲਾ ਕਰਦਾ ਵਾਰੇ ਨਿਆਰੇ ।
ਚਿਮਟੇ ਵਾਲੇ ਜੋਗੀ ਨੇ...ਜੈ ਹੋ...
ਪੌਣਾਹਾਰੀ ਬਾਬੇ ਨੇ ਸਭ ਬਾਂਹੋਂ ਫੜ੍ਹ ਕੇ ਤਾਰੇ...

ਅਪਲੋਡਰ- ਅਨਿਲਰਾਮੂਰਤੀਭੋਪਾਲ