तूँ लाडला रतनो दा बाबा जी असीं लाडले तेरे

तूँ लाडला रतनੋ दा, बाबा जी असीं लाडले तेरे।
साडे सिर ते हथ तेरा, ऐवें नहीं हस्सदे चेहरे...
तूँ लाडला रतनो दा, बाबा जी असीं...

रतनो दे लाडलिया, साडी अंख दे अँथरू दस्सदे।
एह पल खुशियां वाले, तेरे करके हां अज्ज तक्कदे।
एह रौनक बाबा जी, मिल गई ला के गुफा वल्ल घेड़े...
तूँ लाडला रतनो दा...

दुखां दियां लहरां ने, सानूं बड़ा डोबणा चाहिया।
मैं किद्धां डुब जान्दा, होवे नाथ मलाह बन आया।
ओ बेड़ी डुबदी नहीं, जीहदे जोगी हर पल नेड़े...
तूँ लाडला रतनो दा...

की द्स्सीए बाबा जी, तेरे दर तों जो कुछ खट्टिया।
मौजां ही ला देंदे, देख ‘मंढाली वाले सत्तिया’।
एह मौज फकीरां दी, रहिए मंगदे शाम सवेरे...
तूँ लाडला रतनो दा...

अपलोडर – अनिलरामूर्ति भोपाल


ਤੂੰ ਲਾਡਲਾ ਰਤਨੋ ਦਾ, ਬਾਬਾ ਜੀ ਅਸੀਂ ਲਾਡਲੇ ਤੇਰੇ ।
ਸਾਡੇ ਸਿਰ ਤੇ ਹੱਥ ਤੇਰਾ, ਐਵੇਂ ਨਹੀਂ ਹੱਸਦੇ ਚੇਹਰੇ...
ਤੂੰ ਲਾਡਲਾ ਰਤਨੋ ਦਾ, ਬਾਬਾ ਜੀ ਅਸੀਂ...

ਰਤਨੋ ਦੇ ਲਾਡਲਿਆ, ਸਾਡੀ ਅੱਖ ਦੇ ਅੱਥਰੂ ਦੱਸਦੇ ।
ਏਹ ਪਲ ਖੁਸ਼ੀਆਂ ਵਾਲੇ, ਤੇਰੇ ਕਰਕੇ ਹਾਂ ਅੱਜ ਤੱਕਦੇ ।
ਏਹ ਰੌਣਕ ਬਾਬਾ ਜੀ, ਮਿਲ ਗਈ ਲਾ ਕੇ ਗੁਫ਼ਾ ਵੱਲ ਗੇੜੇ ...
ਤੂੰ ਲਾਡਲਾ ਰਤਨੋ ਦਾ...

ਦੁੱਖਾਂ ਦੀਆਂ ਲਹਿਰਾਂ ਨੇ, ਸਾਨੂੰ ਬੜਾ ਡੋਬਣਾ ਚਾਹਿਆ ।
ਮੈਂ ਕਿੱਦਾਂ ਡੁੱਬ ਜਾਂਦਾ, ਹੋਵੇ ਨਾਥ ਮਲਾਹ ਬਣ ਆਇਆ ।
ਓ ਬੇੜੀ ਡੁੱਬਦੀ ਨਹੀਂ, ਜੀਹਦੇ ਜੋਗੀ ਹਰ ਪਲ ਨੇੜੇ...
ਤੂੰ ਲਾਡਲਾ ਰਤਨੋ ਦਾ...

ਕੀ ਦੱਸੀਏ ਬਾਬਾ ਜੀ, ਤੇਰੇ ਦਰ ਤੋਂ ਜੋ ਕੁਝ ਖੱਟਿਆ ।
ਮੌਜਾਂ ਹੀ ਲਾ ਦੇਂਦੇ, ਦੇਖ ‘ਮੰਢਾਲੀ ਵਾਲੇ ਸੱਤਿਆ’ ।
ਏਹ ਮੌਜ਼ ਫਕੀਰਾਂ ਦੀ, ਰਹੀਏ ਮੰਗਦੇ ਸ਼ਾਮ ਸਵੇਰੇ...
ਤੂੰ ਲਾਡਲਾ ਰਤਨੋ ਦਾ...

ਅਪਲੋਡਰ- ਅਨਿਲਰਾਮੂਰਤੀਭੋਪਾਲ