बच्चे भूखे ने भोले/ਬੱਚੇ ਭੁੱਖੇ ਨੇ ਭੋਲ੍ਹੇ

ਬੱਚੇ ਭੁੱਖੇ ਨੇ ਭੋਲ੍ਹੇ

ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ ॥
ਆਪਣੇ ਕੋਲ, ਬਿਠਾ ਕੇ ਸਾਨੂੰ, ਆਪਣਾ ਪਿਆਰ ਦੇ...
ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ...

ਦੁੱਖ ਕਲੇਸ਼, ਸਭ ਮਿੱਟ ਜਾਂਦੇ, ਜਦ ਹੁੰਦੀ ਰਹਿਮਤ ਤੇਰੀ ਏ ।
ਬੱਚਿਆਂ ਨੂੰ ਤੂੰ, ਦਰਸ਼ ਦਿਖਾ ਦੇ, ਕਾਹਨੂੰ ਲਾਈ ਦੇਰੀ ਏ ॥
ਚੱਲ ਕੇ, ਦੀਵਾਨੇ ਭੋਲ੍ਹੇ, ਆਏ ਤੇਰੇ ਦਰਬਾਰ ਤੇ...
ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ...

ਜੋ ਵੀ ਸ਼ਰਧਾ, ਦੇ ਨਾਲ ਧਿਆਵੇ, ਤੂੰ ਉਸ ਦੇ ਕਸ਼ਟ ਮਿਟਾਉਂਦਾ ਏ ।
ਡੁੱਬਦੀ ਨਈਆ, ਭਗਤਾਂ ਦੀ ਤੂੰ, ਪਲਾਂ ਚ ਬੰਨ੍ਹੇ ਲਾਉਂਦਾ ਏ ॥
ਮੇਰੀ ਵੀ ਤੂੰ, ਡੁੱਬਦੀ ਨਈਆ, ਭਵ ਸੇ ਪਾਰ ਉਤਾਰ ਦੇ...
ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ...

ਤੇਰੇ ਬਾਝੋਂ, ਦੁਨੀਆਂ ਵਿੱਚ ਨਾ, ਸਾਡਾ ਕੋਈ ਦਰਦੀ ਏ ।
ਖ਼ਾਲੀ ਝੋਲੀਆਂ, ਤੇਰੇ ਦਰ ਤੋਂ, ਸਾਰੀ ਦੁਨੀਆਂ ਭਰਦੀ ਏ ॥
ਹੋ ਨਹੀਂ ਲੱਭਣਾ ਕੋਈ, ਤੇਰੇ ਦਰ ਵਰਗਾ, ਵਿੱਚ ਸਾਰੇ ਸੰਸਾਰ ਦੇ...
ਬੱਚੇ, ਭੁੱਖੇ ਨੇ ਭੋਲ੍ਹੇ / ਸ਼ੰਭੂ, ਤੇਰੇ ਹੀ, ਦੀਦਾਰ ਦੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (11 downloads)