लगियाँ प्रेम दियाँ अख्खियाँ नी माँ नाल पौणहारी दे

लग्गियां प्रेम दियां अखियां नी मां, नाल पौणहारी दे
पाइयां मैं प्रीतां पक्कियां नी मां, नाल पौणहारी दे
नाल पौणहारी दे, नाल दुद्धाधारी ए
सिर ते जटावां रख्कियां नी मां, नाल पौणहारी दे।
लग्गियां प्रेम दियां अखियां नी...

माएं नी माएं मैनूं लै दे निशानी, जोगी दी फोटो वाली गानी।
दूर हो जाऊ सब परेशानि।
दिल दियां तैनूं दस्या नी मां, नाल पौणहारी दे।
लग्गियां प्रेम दियां अखियां नी...

नाम ओहदे दी जोत जगावां, ऐतवार नूं रोट चढ़ावां।
बाबा जी नूं भोग लगावां।
गल्लां एहे मेरीयां सच्चियां नी मां, नाल पौणहारी दे।
लग्गियां प्रेम दियां अखियां नी...

छोटी उमर दा बालक सोहणा, बालक सोहणा ऐ मन-मोहणा।
ओहदे वरगा होर नी होणा।
बाबा जी ते आसां रख्कियां नी मां, नाल पौणहारी दे।
लग्गियां प्रेम दियां अखियां नी...

जोगी मेरा सिंगियां वाला, हथ विच चिमटा गल विच माला।
कहिंदा सोहणी पट्टी वाला।
गल्लां करे सौरभ सच्चियां नी मां, नाल पौणहारी दे।
लग्गियां प्रेम दियां अखियां नी...

अपलोडर – अनिलरामूर्तीभोपाल



ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ ਮਾਂ, ਨਾਲ ਪੌਣਾਹਾਰੀ ਦੇ
ਪਾਈਆਂ ਮੈਂ ਪ੍ਰੀਤਾਂ ਪੱਕੀਆਂ ਨੀ ਮਾਂ, ਨਾਲ ਪੌਣਾਹਾਰੀ ਦੇ
ਨਾਲ ਪੌਣਹਾਰੀ ਦੇ, ਨਾਲ ਦੁੱਧਾਧਾਰੀ ਏ
ਸਿਰ ਤੇ ਜਟਾਵਾਂ ਰੱਖੀਆਂ ਨੀ ਮਾਂ, ਨਾਲ ਪੌਣਾਹਾਰੀ ਦੇ ।
ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ...

ਮਾਂਏਂ ਨੀ ਮਾਂਏਂ ਮੈਨੂੰ ਲੈ ਦੇ ਨਿਸ਼ਾਨੀ, ਜੋਗੀ ਦੀ ਫੋਟੋ ਵਾਲੀ ਗਾਨੀ ।
ਦੂਰ ਹੋ ਜਾਉ ਸਭ ਪ੍ਰੇਸ਼ਾਨੀ ।
ਦਿਲ ਦੀਆਂ ਤੈਨੂੰ ਦੱਸੀਆਂ ਨੀ ਮਾਂ, ਨਾਲ ਪੌਣਾਹਾਰੀ ਦੇ ।
ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ...

ਨਾਮ ਓਹਦੇ ਦੀ ਜੋਤ ਜਗਾਵਾਂ, ਐਤਵਾਰ ਨੂੰ ਰੋਟ ਚੜ੍ਹਾਵਾਂ ।
ਬਾਬਾ ਜੀ ਨੂੰ ਭੋਗ ਲਗਾਵਾਂ ।
ਗੱਲਾਂ ਏਹੇ ਮੇਰੀਆਂ ਸੱਚੀਆਂ ਨੀ ਮਾਂ, ਨਾਲ ਪੌਣਾਹਾਰੀ ਦੇ ।
ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ...

ਛੋਟੀ ਉਮਰ ਦਾ ਬਾਲਕ ਸੋਹਣਾ, ਬਾਲਕ ਸੋਹਣਾ ਹੈ ਮਨ-ਮੋਹਣਾ ।
ਓਹਦੇ ਵਰਗਾ ਹੋਰ ਨੀ ਹੋਣਾ ।
ਬਾਬਾ ਜੀ ਤੇ ਆਸਾਂ ਰੱਖੀਆਂ ਨੀ ਮਾਂ, ਨਾਲ ਪੌਣਾਹਾਰੀ ਦੇ ।
ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ...

ਜੋਗੀ ਮੇਰਾ ਸਿੰਗੀਆਂ ਵਾਲਾ, ਹੱਥ ਵਿੱਚ ਚਿਮਟਾ ਗਲ਼ ਵਿੱਚ ਮਾਲਾ ।
ਕਹਿੰਦਾ ਸੋਹਣੀ ਪੱਟੀ ਵਾਲਾ ।
ਗੱਲਾਂ ਕਰੇ ਸੌਰਭ ਸੱਚੀਆਂ ਨੀ ਮਾਂ, ਨਾਲ ਪੌਣਾਹਾਰੀ ਦੇ ।
ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (16 downloads)