दे दर्शन इक्क वार भोलिया दे दर्शन

दे दर्शन, दे दर्शन इक वार, भोलिया दे दर्शन।
भगत बुलाउंदे छेती आजा, हो के बैल सवार
भोलिया दे दर्शन...

जग कहिंदा तू भोला भाला,
गल पावे सप्पां दी माला।
जट जटावां सर ते तेरे,
एह की तेरा रूप निराला।
रूप तेरे नूं चेते करके,
करां मैं सोच विचार, भोलिया दे दर्शन...

सुणियां भंग दे रगड़े लावें,
अक्क धतूरा खाई जावें।
समझ ना आवे शिव शंकर जी,
ऐना केह नूं खिलाईं जावें।
फेर वी सुणियां सभ्नां दे तूं,
लाउंदा बेड़े पार भोलिया दे दर्शन...

मेरा काहनूं मन तरसावें,
करां उडीकां कद घर आवें॥
चांद वी तेरा दास कहावें,
जिसनूं मस्तक उत्ते सजावें।
लखविंदर वी अर्जा करदा,
पढ़िया प्यारां नाल भोलिया दे दर्शन...

अपलोडर – अनिलरामूर्तीभोपाल



ਦੇ ਦਰਸ਼ਨ, ਦੇ ਦਰਸ਼ਨ ਇੱਕ ਵਾਰ, ਭੋਲਿਆ ਦੇ ਦਰਸ਼ਨ ।
ਭਗਤ ਬੁਲਾਉਂਦੇ ਛੇਤੀ ਆਜਾ, ਹੋ ਕੇ ਬੈਲ ਸਵਾਰ
ਭੋਲਿਆ ਦੇ ਦਰਸ਼ਨ...

ਜਗ ਕਹਿੰਦਾ ਤੂੰ ਭੋਲ਼ਾ ਭਾਲਾ,
ਗਲ਼ ਪਾਵੇਂ ਸੱਪਾਂ ਦੀ ਮਾਲਾ ।
ਜਟ ਜਟਾਵਾਂ ਸਰ ਤੇ ਤੇਰੇ,
ਏਹ ਕੀ ਤੇਰਾ ਰੂਪ ਨਿਰਾਲਾ ।
ਰੂਪ ਤੇਰੇ ਨੂੰ ਚੇਤੇ ਕਰਕੇ,
ਕਰਾਂ ਮੈਂ ਸੋਚ ਵਿਚਾਰ, ਭੋਲਿਆ ਦੇ ਦਰਸ਼ਨ...

ਸੁਣਿਆਂ ਭੰਗ ਦੇ ਰਗੜੇ ਲਾਵੇਂ,
ਅੱਕ ਧਤੂਰਾ ਖਾਈ ਜਾਵੇਂ ।
ਸਮਝ ਨਾ ਆਵੇ ਸ਼ਿਵ ਸ਼ੰਕਰ ਜੀ,
ਐਨਾਂ ਕੇਹਨੂੰ ਖਿਲਾਈਂ ਜਾਵੇਂ ।
ਫੇਰ ਵੀ ਸੁਣਿਆਂ ਸਭਨਾਂ ਦੇ ਤੂੰ ।
ਲਾਉਂਦਾ ਬੇੜੇ ਪਾਰ ਭੋਲਿਆ ਦੇ ਦਰਸ਼ਨ...

ਮੇਰਾ ਕਾਹਨੂੰ ਮਨ ਤਰਸਾਵੇਂ ।
ਕਰਾਂ ਉਡੀਕਾਂ ਕਦ ਘਰ ਆਵੇਂ ॥
ਚਾਂਦ ਵੀ ਤੇਰਾ ਦਾਸ ਕਹਾਵੇ
ਜਿਸਨੂੰ ਮਸਤਕ ਉੱਤੇ ਸਜਾਵੇਂ ।
ਲਖਵਿੰਦਰ ਵੀ ਅਰਜ਼ਾਂ ਕਰਦਾ
ਪੜ੍ਹਿਆ ਪਿਆਰਾਂ ਨਾਲ ਭੋਲਿਆ ਦੇ ਦਰਸ਼ਨ...

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (16 downloads)