जन्म दिन काके दा/ਜਨਮ ਦਿਨ ਕਾਕੇ ਦਾ

ਜਨਮ ਦਿਨ ਕਾਕੇ ਦਾ

ਜਨਮ ਦਿਨ, ਕਾਕੇ ਦਾ, ਦੇਖੋ ਜੀ ਅੱਜ ਆਇਆ ॥
ਸਾਰੀਆਂ, ਭੈਣਾਂ ਨੇ, ਖੁਸ਼ੀਆਂ ਨਾਲ ਮਨਾਇਆ ।
ਸਾਰੀਆਂ, ਸੰਗਤਾਂ ਨੇ, ਖੁਸ਼ੀਆਂ ਨਾਲ ਮਨਾਇਆ ।
ਜਨਮ ਦਿਨ, ਕਾਕੇ ਦਾ, ਦੇਖੋ ਜੀ ਅੱਜ...

ਸ਼ਾਮ ਮੇਰੇ ਨੇ, ਬਾਗ਼ ਲਗਾਇਆ, ਵਿੱਚ ਲਗਾਈ ਮਸੰਮੀ ॥
ਓ ਨਾਲੇ ਏਹਦਾ, ਡੈਡੀ ਜੀਵੇ, ਨਾਲੇ ਜੀਵੇ ਮੰਮੀ,
ਓ ਮੰਮੀ, ਵੇਲ ਕਰਾਵੇ... ਜੈ ਹੋ ।
ਓ ਮੰਮੀ, ਸਤਿਸੰਗ ਕਰਾਵੇ... ਜੈ ਹੋ ।
ਓ ਮੰਮੀ, ਗਿੱਧਾ ਪਾਵੇ... ਜੈ ਹੋ ।
ਜਨਮ ਦਿਨ, ਕਾਕੇ ਦਾ, ਦੇਖੋ ਜੀ ਅੱਜ...

ਸ਼ਾਮ ਮੇਰੇ ਨੇ, ਬਾਗ਼ ਲਗਾਇਆ, ਵਿੱਚ ਲਗਾਈ ਇਲਾਇਚੀ ॥
ਓ ਨਾਲੇ ਏਹਦਾ, ਚਾਚਾ ਜੀਵੇ, ਨਾਲੇ ਜੀਵੇ ਚਾਚੀ,
ਓ ਚਾਚੀ, ਵੇਲ ਕਰਾਵੇ... ਜੈ ਹੋ ।
ਓ ਸਭਨੂੰ, ਨਾਲ ਨਚਾਵੇ... ਜੈ ਹੋ ।
ਓ ਚਾਚਾ, ਭੰਗੜਾ ਪਾਵੇ... ਜੈ ਹੋ ।
ਜਨਮ ਦਿਨ, ਕਾਕੇ ਦਾ, ਦੇਖੋ ਜੀ ਅੱਜ...

ਸ਼ਾਮ ਮੇਰੇ ਨੇ, ਦੁੱਧ ਸੀ ਪੀਤਾ, ਪੀਤਾ ਵਿੱਚ ਗਲਾਸੀ ॥
ਓ ਨਾਲੇ ਏਹਦਾ, ਮਾਸੜ ਜੀਵੇ, ਨਾਲੇ ਜੀਵੇ ਮਾਸੀ,
ਓ ਮਾਸੀ, ਵੇਲ ਕਰਾਵੇ... ਜੈ ਹੋ ।
ਓ ਮਾਸੀ, ਗਿਫ਼ਟ ਲਿਆਵੇ... ਜੈ ਹੋ ।
ਓ ਮਾਸੜ, ਭੰਗੜਾ ਪਾਵੇ... ਜੈ ਹੋ ।
ਜਨਮ ਦਿਨ, ਕਾਕੇ ਦਾ, ਦੇਖੋ ਜੀ ਅੱਜ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जनम दिन काके दा

जनम दिन, काके दा, देखो जी आज आया ॥
सारियां, भैणां ने, खुशियां नाल मनाया ।
सारियां, संगतां ने, खुशियां नाल मनाया ।
जनम दिन, काके दा, देखो जी आज…

श्याम मेरे ने, बाग़ लगाया, विच लगाई मसम्मी ॥
ओ नाले एहदा, डैडी जीवें, नाले जीवें मम्मी,
ओ मम्मी, वेल करवावे… जय हो ।
ओ मम्मी, सत्संग करवावे… जय हो ।
ओ मम्मी, गिद्धा पावे… जय हो ।
जनम दिन, काके दा, देखो जी आज…

श्याम मेरे ने, बाग़ लगाया, विच लगाई इलायची ॥
ओ नाले एहदा, चाचा जीवें, नाले जीवें चाची,
ओ चाची, वेल करवावे… जय हो ।
ओ सभनूं, नाल नचावे… जय हो ।
ओ चाचा, भंगड़ा पावे… जय हो ।
जनम दिन, काके दा, देखो जी आज…

श्याम मेरे ने, दूध सी पीता, पीता विच गलासी ॥
ओ नाले एहदा, मासड़ जीवें, नाले जीवें मासी,
ओ मासी, वेल करवावे… जय हो ।
ओ मासी, गिफ्ट लियावे… जय हो ।
ओ मासड़, भंगड़ा पावे… जय हो ।
जनम दिन, काके दा, देखो जी आज…

अपलोडर – अनिलरामूर्ति भोपाल

श्रेणी
download bhajan lyrics (37 downloads)