आहो नई कोई जोगी आया/ਆਹੋ ਨੀ ਕੋਈ ਜੋਗੀ ਆਇਆ

ਆਹੋ ਨੀ ਕੋਈ ਜੋਗੀ ਆਇਆ

ਆਹੋ, ਨੀ ਕੋਈ, ਜੋਗੀ ਆਇਆ ।
ਬੱਲੇ, ਨੀ ਕੋਈ, ਜੋਗੀ ਆਇਆ ॥
ਛਾਵਾ, ਨੀ ਕੋਈ, ਜੋਗੀ ਆਇਆ ॥
ਸ਼ਾਹ ਤਲਾਈਆਂ, ਪਿੰਡ ਦੇ ਅੰਦਰ ।
ਬਣ ਕੇ, ਬੈਠਾ, ਮਸਤ ਕਲੰਦਰ ।
ਮਾਂ ਰਤਨੋ ਦੇ, ਦਵਾਰੇ ਨੀ,
ਕੋਈ, ਜੋਗੀ ਆਇਆ...
( ਛਾਵਾ, ਨੀ ਕੋਈ, ਜੋਗੀ ਆਇਆ )
ਆਹੋ, ਨੀ ਕੋਈ, ਜੋਗੀ...

ਹੱਥ ਵਿੱਚ, ਚਿਮਟਾ, ਬਗਲ ਚ ਝੋਲੀ ।
ਮੂੰਹੋਂ, ਬੋਲੇ, ਮਿੱਠੀ ਬੋਲੀ ॥
ਓਹਦੇ, ਨੈਣ ਬੜੇ, ਮਤਵਾਲੇ ਨੀ,
ਕੋਈ, ਜੋਗੀ ਆਇਆ...
( ਛਾਵਾ, ਨੀ ਕੋਈ, ਜੋਗੀ ਆਇਆ )
ਆਹੋ, ਨੀ ਕੋਈ, ਜੋਗੀ...

ਪੰਜ, ਸਾਲ ਦੀ, ਉਮਰ ਹੈ ਬਾਲੀ ।
ਮਾਂ, ਰਤਨੋ ਦਾ, ਬਣਿਆ ਪਾਲੀ ॥
ਸਭ ਤੋਂ, ਏਹਦੀ, ਸ਼ਾਨ ਨਿਰਾਲੀ,।
ਏਹ ਖੇਡੇ, ਖ਼ੇਡ ਨਿਰਾਲੇ ਨੀ,
ਕੋਈ, ਜੋਗੀ ਆਇਆ...
( ਛਾਵਾ, ਨੀ ਕੋਈ, ਜੋਗੀ ਆਇਆ )
ਆਹੋ, ਨੀ ਕੋਈ, ਜੋਗੀ...

ਪੌਣਾ, ਹਾਰੀ, ਦੁੱਧਾ, ਧਾਰੀ ।
ਕਲ, ਯੁੱਗ ਦਾ, ਏਹ ਅਵਤਾਰੀ ॥
ਸ਼ਿਵ ਜੀ, ਕਰੇ ਇਸ਼ਾਰੇ ਨੀ,
ਕੋਈ, ਜੋਗੀ ਆਇਆ...
( ਛਾਵਾ, ਨੀ ਕੋਈ, ਜੋਗੀ ਆਇਆ )
ਆਹੋ, ਨੀ ਕੋਈ, ਜੋਗੀ...
ਅਪਲੋਡਰ- ਅਨਿਲਰਾਮੂਰਤੀਭੋਪਾਲ