जोगी निक्का जेहा - रजनी बजवाड़ा/ਜੋਗੀ ਨਿੱਕਾ ਜੇਹਾ

ਜੋਗੀ ਨਿੱਕਾ ਜੇਹਾ

ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ ਉਚਾਰੇ,
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ ਉਚਾਰੇ ॥
ਸਦਾ, ਲਈ ਹੋ ਗਏ, ਓਹ ਜੋਗੀ ਦੇ,
ਜੋ ਜੋਗੀ ਨੇ ਤਾਰੇ ॥
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ ਉਚਾਰੇ...
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ...

ਮਾਂ ਰਤਨੋ ਦੀ, ਅੱਖ ਦਾ ਤਾਰਾ,
ਸੌਂਹ ਰੱਬ ਦੀ, ਬੜਾ ਲੱਗੇ ਪਿਆਰਾ ॥
ਬਣਖੰਡੀ ਵਿੱਚ, ਜਾ ਕੇ ਜੇਹੜਾ,
ਗਊਆਂ, ਨੂੰ ਹੈ ਚਾਰੇ,
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ ਉਚਾਰੇ...
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ...

ਨਜ਼ਰ ਜਦੋਂ, ਉੱਪਰ ਨੂੰ ਮਾਰੇ,
ਉੱਡ ਗਏ ਪੰਛੀ, ਅੰਬਰੋਂ ਸਾਰੇ ॥
ਸੋਨੇ ਰੰਗੀਆਂ, ਜਟਾ ਨੂੰ ਦੂਰੋਂ,
ਖੜ ਖੜ, ਤੱਕਦੇ ਸਾਰੇ,
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ ਉਚਾਰੇ...
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ...

ਬੁੱਲ੍ਹ ਗ਼ੁਲਾਬੀ, ਪੱਤੀਆਂ ਵਰਗੇ,
ਨੈਣ ਇਸ਼ਾਰੇ, ਰੱਬ ਨੂੰ ਕਰਦੇ ॥
ਮਾਂ ਰਤਨੋ ਦੇ, ਲਾਲ ਦੇ ਸਾਰੇ,
ਜਗ ਤੋਂ, ਕੰਮ ਨਿਆਰੇ,
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ ਉਚਾਰੇ...
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ...

ਜ਼ੋਰੇ ਤੋਰ, ਮਸਤਾਨੀ ਓਹਦੀ,
ਰਜਨੀ ਹੋਈ, ਦੀਵਾਨੀ ਓਹਦੀ ॥
ਸਿੰਗੀ ਓਹਦੀ, ਇੰਝ ਚਮਕੇ, ਜਿਵੇਂ ਰਾਤ ਨੂੰ ਤਾਰੇ,
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ ਉਚਾਰੇ...
ਜੋਗੀ, ਨਿੱਕਾ ਜੇਹਾ, ਸ਼ਿਵ ਦਾ, ਨਾਮ...
ਜੈ ਬਾਬੇ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ