दीवाने सिद्ध नाथ दे / ਦੀਵਾਨੇ ਸਿੱਧ ਨਾਥ ਦੇ

ਦੀਵਾਨੇ ਸਿੱਧ ਨਾਥ ਦੇ

ਧੁਨ- ਕਦੇ ਤੇ ਹੱਸ ਬੋਲ ਵੇ
( ਦਰ ਜੋਗੀ ਦੇ, ਆਵੇ ਜੇਹੜਾ,
ਓਹ, ਖ਼ਾਲੀ, ਨਾ ਕਦੇ ਜਾਵੇ ।
ਬੈਠਾ, ਖੋਲ੍ਹ ਖਜ਼ਾਨੇ, ਜੋਗੀ...
ਸਭ ਨੂੰ, ਖ਼ੈਰਾਂ ਪਾਵੇ ।
ਜਦ ਵੀ, ਆਣ... ਸਵਾਲੀ, ਦਰ ਤੇ,
ਤੇ ਰੋ ਰੋ, ਅਰਜ਼ਾਂ ਕਰਦੇ ।
ਸਿੱਧ ਜੋਗੀ, ਹਰ ਮੰਗਤੇ ਨੂੰ,
ਘੁੱਟ ਕੇ, ਸੀਨੇ ਲਾਵੇ ॥)

ਦੀਵਾਨੇ, ਸਿੱਧ ਨਾਥ ਦੇ, ਆਏ ਨੇ ਦਰਬਾਰ ਤੇ ॥
ਦੁੱਖੜੇ, ਸੁਣਾਉਣ ਲਈ... ਦਰਸ਼ਨ, ਪਾਉਣ ਲਈ... ।
ਅਰਜ਼ਾਂ, ਗੁਜ਼ਾਰਦੇ, ਆਏ ਨੇ ਦਰਬਾਰ ਤੇ...
ਦੀਵਾਨੇ, ਸਿੱਧ ਨਾਥ ਦੇ, ਆਏ ਨੇ, ਦਰਬਾਰ...

ਨਜ਼ਰ ਏ, ਕਰਮ ਹੁਣ, ਕਰ ਸਿੱਧ ਜੋਗੀਆ ।
ਖ਼ਾਲੀ, ਸਾਡੀ ਝੋਲੀਆਂ ਨੂੰ, ਭਰ ਸਿੱਧ ਜੋਗੀਆ ॥
ਬੈਠੇ ਤੇਰਾ, ਮੱਲ ਕੇ, ਦਵਾਰਾ ਸਿੱਧ ਜੋਗੀਆ...
ਦੀਵਾਨੇ, ਸਿੱਧ ਨਾਥ ਦੇ, ਆਏ ਨੇ, ਦਰਬਾਰ...

ਰਹਿਮਤਾਂ ਦੇ, ਭਰੇ ਨੇ, ਖਜ਼ਾਨੇ ਤੇਰੇ ਜੋਗੀਆ ।
ਮੰਗਦੇ ਨੇ, ਦਰ ਤੋਂ, ਦੀਵਾਨੇ ਤੇਰੇ ਜੋਗੀਆ ॥
ਲਾਉਂਦਾ ਨਹੀਓਂ, ਕਿਸੇ ਨੂੰ, ਬਹਾਨੇ ਸਿੱਧ ਜੋਗੀਆ...
ਦੀਵਾਨੇ, ਸਿੱਧ ਨਾਥ ਦੇ, ਆਏ ਨੇ, ਦਰਬਾਰ...

ਮੰਗਤੇ ਦੇ, ਸਿਰ ਉੱਤੇ, ਤਾਜ਼ ਤੂੰ ਸਜਾਉਂਦਾ ਏ ।
ਦੁਖੀਆਂ, ਗਰੀਬਾਂ ਨੂੰ ਵੀ, ਚਰਣੀ ਲਗਾਉਂਦਾ ਏ ॥
ਏਸੇ ਲਈ, ਚੱਲ ਕੇ, ਜ਼ਮਾਨਾ ਦਰ ਆਉਂਦਾ ਏ...
ਦੀਵਾਨੇ, ਸਿੱਧ ਨਾਥ ਦੇ, ਆਏ ਨੇ, ਦਰਬਾਰ...

ਅਕਬਰ, ਪੁਰ ਦਾ, ਸੱਜਣ ਏਹੋ ਕਹਿੰਦਾ ਏ ।
ਸ਼ਰਧਾ ਦੇ, ਨਾਲ ਜੇਹੜਾ, ਦਰ ਆ ਕੇ ਬਹਿੰਦਾ ਏ ॥
ਮੰਗੀਆਂ, ਮੁਰਾਦਾਂ ਓਹੋ, ਜੋਗੀ ਕੋਲੋਂ ਲੈਂਦਾ ਏ...
ਦੀਵਾਨੇ, ਸਿੱਧ ਨਾਥ ਦੇ, ਆਏ ਨੇ, ਦਰਬਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

दीवाने सिद्ध नाथ दे
(धुन – कदे ते हस बोल वे)
दर जोगी दे आवे जेहड़ा,
ओह खाली ना कदे जावे ॥
बैठा खोल खजाने जोगी,
सब नूं खैरां पावे ॥
जद वी आण सवाली दर ते,
ते रो रो अर्जां करदे ।
सिद्ध जोगी हर मंगते नूं,
घुट के सीने लावे ॥

दीवाने सिद्ध नाथ दे,
आए ने दरबार ते ॥
दुखड़े सुनाउन लिए,
दर्शन पाउन लिए ॥
अर्जां गुजारदे,
आए ने दरबार ते...

नजर ए करम हुण कर सिद्ध जोगिया,
खाली साडियां झोलियां नूं भर सिद्ध जोगिया ॥
बैठे तेरा मल्ल के दवारा सिद्ध जोगिया...
दीवाने सिद्ध नाथ दे, आए ने दरबार...

रहमतां दे भरे ने खजाने तेरे जोगिया,
मंगदे ने दर तों दीवाने तेरे जोगिया ॥
लाउंदा नहींओं किसे नूं बहाने सिद्ध जोगिया...
दीवाने सिद्ध नाथ दे, आए ने दरबार...

मंगते दे सिर उत्ते ताज तूं सजाउंदा ए,
दुखियां गरीबां नूं वी चरणी लगाउंदा ए ॥
एसे लिए चल के जमाना दर आउंदा ए...
दीवाने सिद्ध नाथ दे, आए ने दरबार...

अकबरपुर दा सज्जण एहो कहिंदा ए,
श्रद्धा दे नाल जेहड़ा दर आ के बहिंदा ए ॥
मंगियां मुरादां ओह जोगी कोलों लैंदा ए...
दीवाने सिद्ध नाथ दे, आए ने दरबार...

???? जय बाबे दी