ਬੈਲ ਦੀ ਸਵਾਰੀ ਭੋਲ਼ਾ ਸੌਹਰੇ ਚੱਲਿਆ
ਬੈਲ ਦੀ, ਸਵਾਰੀ ਭੋਲ਼ਾ, ਸੌਹਰੇ ਚੱਲਿਆ,
ਓ ਭੂਤਾਂ ਦਾ ਟੋਲਾ, ਓਹਦੇ ਨਾਲ ਚੱਲਿਆ ॥
ਡੰਮਰੂ, ਵਜਾਉਂਦਾ ਭੋਲ਼ਾ, ਸੌਹਰੇ ਚੱਲਿਆ,
ਓ ਬ੍ਰਹਮਾ ਤੇ ਵਿਸ਼ਨੂੰ, ਓਹਦੇ ਨਾਲ ਚੱਲਿਆ ॥
ਗਲ਼ ਵਿੱਚ ਪਾ ਕੇ, ਨਾਗ਼ ਭੋਲ਼ਾ, ਸੌਹਰੇ ਚੱਲਿਆ,
ਓ ਸ਼ੁਕਰ ਸ਼ਨਿਚਰ, ਰਾਹੁ ਕੇਤੂ, ਨਾਲ ਚੱਲਿਆ ॥
ਬਾਗਾਂ ਵਿੱਚ, ਜਾ ਕੇ ਭੋਲ੍ਹੇ ਨੇ, ਡੇਰਾ ਲਾ ਲਿਆ,
ਓ ਗੌਰਾਂ ਦੀਆਂ, ਸਖੀਆਂ ਨੇ ਆ ਕੇ, ਘੇਰਾ ਪਾ ਲਿਆ ॥
ਕਿੱਧਰੋਂ ਤੂੰ ਆਇਆ, ਤੇ ਕਿੱਥੇ, ਜਾਣਾ ਜੋਗੀਆ,
ਓ ਕੀ ਏ, ਤੇਰਾ ਨਾਮ, ਕੇਹੜਾ ਸ਼ਹਿਰ ਜੋਗੀਆ ॥
ਕੈਲਾਸ਼ਾਂ ਤੋਂ ਆਇਆ, ਸ਼ੰਕਰ ਨਾਮ ਕੁੜੀਓ,
ਓ ਗੌਰਾਂ, ਦਾ ਮੈਂ ਲਾੜਾ, ਤੁਹਾਡਾ ਜੀਜਾ ਸਾਲੀਓ ॥
ਵੱਡੀ ਸਾਲੀ, ਕਹਿੰਦੀ ਜੀਜਾ, ਐਧਰ ਬੈਠ ਵੇ,
ਓ ਛੋਟੀ ਸਾਲੀ, ਕਹਿੰਦੀ ਜੀਜਾ, ਛੰਦ ਸੁਣਾ ਦੇ ਵੇ ॥
ਛੰਦ ਪਰਾਗੇ, ਆਈਏ ਜਾਈਏ, ਛੰਦ ਪਰਾਗੇ ਕੰਧ ॥
ਛੰਦ ਮੈਂ ਤੁਹਾਨੂੰ, ਫੇਰ ਸੁਣਾਊਂ, ਪਹਿਲਾਂ ਰਗੜੋ ਮੇਰੀ ਭੰਗ,
ਓ ਬਹਿ ਜਾਓ, ਸਾਲੀਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ॥
ਛੰਦ ਪਰਾਗੇ, ਆਈਏ ਜਾਈਏ, ਛੰਦ ਪਰਾਗੇ ਕੁਲਫ਼ਾ ॥
ਛੰਦ ਮੈਂ ਤੁਹਾਨੂੰ, ਫੇਰ ਸੁਣਾਊਂ, ਪਹਿਲਾਂ ਭਰ ਦਿਓ ਮੇਰਾ ਸੁਲਫ਼ਾ,
ਓ ਬਹਿ ਜਾਓ, ਸਾਲੀਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ॥
ਛੰਦ ਪਰਾਗੇ, ਆਈਏ ਜਾਈਏ, ਛੰਦ ਪਰਾਗੇ ਤਰ ॥
ਤੁਸੀਂ ਤੇ ਜ਼ੋਰ, ਵਥੇਰਾ ਲਾਇਆ ॥ਪਰ ਸੰਯੋਗ ਜ਼ੋਰਾਵਰ,
ਓ ਬਹਿ ਜਾਓ, ਸਾਲੀਓ ਨੀ, ਤੁਹਾਨੂੰ ਛੰਦ ਸੁਣਾ ਕੇ ਜਾਊਂ ॥
ਆਇਆ ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बैल दी सवारी भोला सौहरे चल्लिया
बैल दी सवारी भोला सौहरे चल्लिया,
ओ भूतां दा टोला ओहदे नाल चल्लिया ॥
डम्मरू वजाऊंदा भोला सौहरे चल्लिया,
ओ ब्रह्मा ते विष्णु ओहदे नाल चल्लिया ॥
गले विच पा के नाग भोला सौहरे चल्लिया,
ओ शुक्र शनिचर राहु केतु नाल चल्लिया ॥
बागां विच जा के भोले ने डेरा ला लिया,
ओ गौरां दीआं सखियां ने आ के घेरा पा लिया ॥
किधरों तूं आया ते कित्थे जाना जोगिया,
ओ की ऐ तेरा नाम केहड़ा शहर जोगिया ॥
कैलाशां तों आया शंकर नाम कुड़ियो,
ओ गौरां दा मैं लाड़ा तुहाडा जीजा सालियो ॥
वड्डी साली कहिंदी जीजा एधर बैठ वे,
ओ छोटी साली कहिंदी जीजा छंद सुना दे वे ॥
छंद परागे आईए जाईए, छंद परागे कंध,
छंद मैं तुहानूं फेर सुनाऊं, पहला रगड़ो मेरी भंग,
ओ बहि जाओ सालियो नी, तुहानूं छंद सुना के जाऊं ॥
छंद परागे आईए जाईए, छंद परागे कुल्फा,
छंद मैं तुहानूं फेर सुनाऊं, पहला भर दियो मेरा सुल्फा,
ओ बहि जाओ सालियो नी, तुहानूं छंद सुना के जाऊं ॥
छंद परागे आईए जाईए, छंद परागे तर,
तुस्सी ते जोर वथेरा लाया, पर संयोग जोरावर,
ओ बहि जाओ सालियो नी, तुहानूं छंद सुना के जाऊं ॥