ਪਿੱਛਲੇ ਜਨਮ ਸਾਨੂੰ ਮਿਲਿਆ ਨਾ ਜੋਗੀ
ਪਿੱਛਲੇ, ਜਨਮ ਸਾਨੂੰ, ਮਿਲਿਆ ਨਾ ਜੋਗੀ ॥
ਏਸ, ਜਨਮ ਵਿੱਚ, ਪਾਵਾਂਗੇ,
ਜੋਗੀ, ਤੇਰੇ ਨਾਲ... ਜੈ ਹੋ ॥ਗਊਆਂ ਚਰਾਵਾਂਗੇ,
ਬਾਬਾ, ਤੇਰੇ ਨਾਲ... ਜੈ ਹੋ ॥
ਗਊਆਂ ਚਰਾਵਾਂਗੇ, ਬਾਬਾ, ਤੇਰੇ ਨਾਲ... ।
ਕੀ, ਕਰਨੇ ਅਸੀਂ, ਮਹਿਲ ਚੁਬਾਰੇ ।
ਜੋਗੀ ਦਿਆਂ, ਚਰਨਾਂ ਚ, ਸੁੱਖ ਨੇ ਸਾਰੇ ॥
ਦਿਓਟ ਸਿੱਧ, ਕੁਟੀਆ, ਬਣਾਵਾਂਗੇ,
ਜੋਗੀ, ਤੇਰੇ ਨਾਲ... ਜੈ ਹੋ ॥
ਕੀ, ਕਰਨੇ ਅਸੀਂ, ਸੂਟ ਤੇ ਸਾੜ੍ਹੀਆਂ ।
ਬਾਬੇ ਦੇ, ਦਵਾਰੇ ਜਾ ਕੇ, ਮਾਰਨੀ ਤਾੜੀਆਂ ॥
ਭਗਵਾਂ, ਚੋਲ਼ਾ, ਪਾਵਾਂਗੇ,
ਜੋਗੀ, ਤੇਰੇ ਨਾਲ... ਜੈ ਹੋ ॥
ਕੀ, ਕਰਨੇ ਅਸੀਂ, ਹੀਰੇ ਮੋਤੀ ।
ਪੌਣਾ,ਹਾਰੀ ਨਾਲ, ਮਿਲਾਣੀ ਏ ਜਯੋਤੀ ॥
ਤੁਲਸੀ ਦੀ, ਮਾਲਾ, ਪਾਵਾਂਗੇ,
ਜੋਗੀ, ਤੇਰੇ ਨਾਲ... ਜੈ ਹੋ ॥
ਕੀ, ਕਰਨੇ ਅਸੀਂ, ਪਲੰਘ ਨਿਵਾਰੀ ।
ਬਾਬਾ ਜੀ, ਮਿਲ ਜਾਣ, ਸਾਨੂੰ ਇੱਕ ਵਾਰੀ ॥
ਭੁੰਜੇ ਹੀ, ਆਸਣ, ਲਾਵਾਂਗੇ,
ਜੋਗੀ, ਤੇਰੇ ਨਾਲ... ਜੈ ਹੋ ॥
ਕੀ, ਕਰਨੀ ਅਸੀਂ, ਕੋਠੀਆਂ ਤੇ ਕਾਰਾਂ ।
ਜੁੜ ਜਾਣ, ਬੱਸ ਮੇਰੇ, ਬਾਬੇ ਨਾਲ ਤਾਰਾਂ ॥
ਅੰਦਰੋਂ ਹੀ, ਦਰਸ਼ਨ, ਪਾਵਾਂਗੇ,
ਜੋਗੀ, ਤੇਰੇ ਨਾਲ... ਜੈ ਹੋ ॥
ਕੀ, ਕਰਨੇ ਅਸੀਂ, ਰਿਸ਼ਤੇਦਾਰੀਆਂ ।
ਜੋਗੀ, ਮੇਰੇ ਦੇ ਨਾਲ, ਲੱਗ ਜਾਣ ਯਾਰੀਆਂ ॥
ਸੰਗਤਾਂ ਨੂੰ, ਆਪਣਾ, ਬਣਾਵਾਂਗੇ,
ਜੋਗੀ, ਤੇਰੇ ਨਾਲ... ਜੈ ਹੋ ॥
ਕੀ, ਕਰਨੀ ਅਸੀਂ, ਮੋਹ ਮਾਇਆ ਜੱਗ ਦੀ ।
ਨਾਮ, ਦੀ ਗੰਗਾ, ਗੁਫਾ ਉੱਤੇ ਵੱਗਦੀ ॥
ਰੱਜ ਰੱਜ, ਡੁੱਬਕੀਆਂ, ਲਾਵਾਂਗੇ,
ਜੋਗੀ, ਤੇਰੇ ਨਾਲ... ਜੈ ਹੋ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
पिछले जनम सानूं मिलिया ना जोगी
पिछले जनम सानूं मिलिया ना जोगी ॥
एस जनम विच पावांगे,
जोगी तेरे नाल... जय हो ॥
गऊआं चरावांगे,
बाबा तेरे नाल... जय हो ॥
गऊआं चरावांगे, बाबा तेरे नाल...॥
की करने असीं महल चुबारे,
जोगी दियां चरणां च सुख ने सारे ॥
दियोत सिद्ध कुटिया बनावांगे,
जोगी तेरे नाल... जय हो ॥
की करने असीं सूट ते साड़ियां,
बाबे दे दुआरे जा के मारनी ताड़ियां ॥
भगवा चोला पावांगे,
जोगी तेरे नाल... जय हो ॥
की करने असीं हीरे मोती,
पौणा हारी नाल मिलाणी ए ज्योती ॥
तुलसी दी माला पावांगे,
जोगी तेरे नाल... जय हो ॥
की करने असीं पलंग निवारी,
बाबा जी मिल जाण सानूं इक वारी ॥
भुंजे ही आसन लावांगे,
जोगी तेरे नाल... जय हो ॥
की करनी असीं कोठियां ते कारां,
जुड़ जाण बस मेरे बाबे नाल तारां ॥
अंदरों ही दर्शन पावांगे,
जोगी तेरे नाल... जय हो ॥
की करने असीं रिश्तेदारियां,
जोगी मेरे दे नाल लग जाण यारियां ॥
संगतां नूं अपना बनावांगे,
जोगी तेरे नाल... जय हो ॥
की करनी असीं मोह माया जग दी,
नाम दी गंगा गुफा उत्ते वगदी ॥
रज्ज रज्ज डुबकियां लावांगे,
जोगी तेरे नाल... जय हो ॥