ਜਿਹਨਾਂ ਰੱਖੀਆਂ ਬਾਬੇ ਤੇ ਡੋਰਾਂ
ਜਿਹਨਾਂ, ਰੱਖੀਆਂ, ਬਾਬੇ ਤੇ ਡੋਰਾਂ,
ਓਹ ਤੇ ਕਦੇ, ਡੋਲ੍ਹਦੇ ਨਹੀਂ ॥
ਡੋਲ੍ਹਦੇ, ਨਹੀਂ ਓਹ ਮੂੰਹੋਂ, ਬੋਲਦੇ ਨਹੀਂ ॥
ਜਿਹਨਾਂ, ਰੱਖੀਆਂ, ਬਾਬੇ ਤੇ ਡੋਰਾਂ...
ਕੱਸ ਕੇ, ਹੈ ਡੋਰ ਜੀਹਨੇ, ਫੜ੍ਹੀ ਵਿਸ਼ਵਾਸ ਦੀ ।
ਓਸੇ ਤੇ, ਛੱਤਰ ਛਾਇਆ, ਰਹਿੰਦੀ ਸਿੱਧ ਨਾਥ ਦੀ ॥
ਕਦੇ, ਰਹਿੰਦੀਆਂ, ਅਧੂਰੀਆਂ ਨਾ ਥੋੜਾਂ,
ਓਹ ਤੇ ਕਦੇ, ਡੋਲ੍ਹਦੇ ਨਹੀਂ...
ਜਿਹਨਾਂ, ਰੱਖੀਆਂ, ਬਾਬੇ ਤੇ ਡੋਰਾਂ...
ਓਹਨਾਂ ਤੇ, ਮੁਸੀਬਤਾਂ ਦੇ, ਝੱਖੜ ਨੀ ਝੁੱਲਦੇ ।
ਨਾਮ ਦੇ, ਪੁਜਾਰੀ ਕਦੇ, ਬਾਬੇ ਨੂੰ ਨੀ ਭੁੱਲਦੇ ॥
ਜਿਹਨੂੰ, ਰਹਿੰਦੀਆਂ ਨੇ, ਹਰਦਮ ਲੋੜਾਂ,
ਓਹ ਤੇ ਕਦੇ, ਡੋਲ੍ਹਦੇ ਨਹੀਂ...
ਜਿਹਨਾਂ, ਰੱਖੀਆਂ, ਬਾਬੇ ਤੇ ਡੋਰਾਂ...
ਤਨ ਮਨ, ਨਾਲ ਜੇਹੜੇ, ਬਾਬੇ ਨੂੰ ਧਿਆਉਂਦੇ ਨੇ ।
ਕਦੇ ਵੀ, ਓਹਨਾ ਦੇ ਨੇੜੇ, ਦੁੱਖ ਨਹੀਂ ਆਉਂਦੇ ਨੇ ॥
ਜਿਹਨੂੰ, ਰਹਿਣ ਸਦਾ, ਤੇਰੀਆਂ ਹੀ ਲੋੜਾਂ,
ਓਹ ਤੇ ਕਦੇ, ਡੋਲ੍ਹਦੇ ਨਹੀਂ...
ਜਿਹਨਾਂ, ਰੱਖੀਆਂ, ਬਾਬੇ ਤੇ ਡੋਰਾਂ...
ਵਿਰਕਾਂ ਦੇ, ਪ੍ਰੀਤ ਬਲਿ,ਹਾਰ ਦੱਸਾਂ ਯੁਕਤੀ ।
ਬਾਬੇ ਨੂੰ, ਧਿਆ ਲੈ ਪਾਉਣੀ, ਦੁੱਖਾਂ ਤੋਂ ਜੇ ਮੁਕਤੀ ॥
ਚੁੰਮ, ਲੈਂਦੇ ਨੇ ਜੋ, ਰਾਹਾਂ ਦੀਆਂ ਰੋੜਾਂ,
ਓਹ ਤੇ ਕਦੇ, ਡੋਲ੍ਹਦੇ ਨਹੀਂ...
ਜਿਹਨਾਂ, ਰੱਖੀਆਂ, ਬਾਬੇ ਤੇ ਡੋਰਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ