ਲੈ ਕੇ ਤਲਾਈਆਂ ਨੂੰ ਚੱਲ ਵੇ
ਲੈ ਕੇ, ਗੁਫ਼ਾ ਤੇ, ਚੱਲ ਵੇ,
ਮੇਲਾ, ਜੋਗੀ ਦਾ ਲੱਗਿਆ ।
ਲੈ ਕੇ, ਤਲਾਈਆਂ ਨੂੰ, ਚੱਲ ਵੇ
ਮੇਲਾ, ਚੇਤ ਦਾ ਲੱਗਿਆ ।
ਕਰ, ਇਗਨੋਰ ਨਾ, ਗੱਲ ਵੇ,
ਮੇਲਾ, ਜੋਗੀ ਦਾ ਲੱਗਿਆ ।
ਲੈ ਕੇ, ਗੁਫ਼ਾ ਤੇ, ਚੱਲ ਵੇ...
ਮੇਲੇ ਵਿੱਚੋਂ, ਬੱਚਿਆਂ ਨੂੰ, ਸ਼ੋਪਿੰਗਾਂ ਕਰਾਉਣੀਆਂ,
ਬਾਬੇ ਦੀਆਂ, ਸਿੰਗੀਆਂ ਲੈ, ਗਲ਼ ਵਿੱਚ ਪਾਉਣੀਆਂ ॥
ਲਾਉਣਾ, ਧੂਣਾ ਵੀ ਆ, ਭਗਤਾਂ ਨੇ ਕੱਲ੍ਹ ਵੇ,
ਮੇਲਾ, ਜੋਗੀ ਦਾ ਲੱਗਿਆ...
ਲੈ ਕੇ, ਗੁਫ਼ਾ ਤੇ, ਚੱਲ ਵੇ...
ਗੁਫ਼ਾ ਉੱਤੇ, ਢੋਲ ਨਾਲ, ਝੰਡਾ ਲੈ ਕੇ ਜਾਣਾ ਏ,
ਗਾਉਣੀਆਂ ਨੇ, ਭੇਟਾਂ ਨਾਲੇ, ਭੰਗੜਾ ਵੀ ਪਾਉਣਾ ਏ ॥
ਹੋਣੀ, ਆਰਤੀ ਤੇ, ਵੱਜਣੇ ਆਂ ਟੱਲ ਵੇ...
ਮੇਲਾ, ਜੋਗੀ ਦਾ ਲੱਗਿਆ...
ਲੈ ਕੇ, ਗੁਫ਼ਾ ਤੇ, ਚੱਲ ਵੇ...
ਥਾਂ ਥਾਂ ਤੇ, ਵੱਜਦੇ ਨੇ, ਛੈਣੇ ਅਤੇ ਢੋਲਕਾਂ,
ਵਿੱਕਦੇ, ਖਿਡੌਣੇ ਨਾਲੇ, ਵਿੱਕਦੀਆਂ ਗੋਲਕਾਂ ॥
ਨਾਲੇ, ਵਿੱਕਦੇ ਆ ਰੋਜ਼, ਮਿੱਠੇ ਫ਼ਲ ਵੇ,
ਮੇਲਾ, ਜੋਗੀ ਦਾ ਲੱਗਿਆ...
ਲੈ ਕੇ, ਗੁਫ਼ਾ ਤੇ, ਚੱਲ ਵੇ...
ਮੇਲੇ ਵਿੱਚੋਂ, ਰਾਹੀ ਰੀਝਾਂ, ਕਰਨੀਆਂ ਪੂਰੀਆਂ,
ਲਾਲ ਅਤੇ, ਹਰੀਆਂ ਤਾਜ, ਲੈ ਦੇ ਮੈਨੂੰ ਚੂੜੀਆਂ ॥
ਕਰ, ਨੋਟਾਂ ਵਾਲੀ, ਥੱਦੀ ਮੇਰੇ ਵੱਲ ਵੇ,
ਮੇਲਾ, ਜੋਗੀ ਦਾ ਲੱਗਿਆ...
ਲੈ ਕੇ, ਗੁਫ਼ਾ ਤੇ, ਚੱਲ ਵੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
लै के तलाइयां नूं चल वे
लै के गुफा ते चल वे,
मेला जोगी दा लग्ग्या ॥
लै के तलाइयां नूं चल वे,
मेला चेत दा लग्ग्या ॥
कर इग्नोर ना गल्ल वे,
मेला जोगी दा लग्ग्या ॥
लै के गुफा ते चल वे...॥
मेले विच्चों बच्च्यां नूं शॉपिंगां कराऊणियां,
बाबे दियां सिंगियां लै गल विच पाऊणियां ॥
लाऊणा धूणा वी आ भगतां ने कल वे,
मेला जोगी दा लग्ग्या...
लै के गुफा ते चल वे...॥
गुफा उत्ते ढोल नाल झंडा लै के जाणा ए,
गाऊणियां ने भेटां नाले भंगड़ा वी पाऊणा ए ॥
होणी आरती ते वज्जणे आं टल्ल वे...
मेला जोगी दा लग्ग्या...
लै के गुफा ते चल वे...॥
थां थां ते वज्जदे ने छैणे अते ढोलकां,
विक्कदे खिलौणे नाले विक्कदियां गोलकां ॥
नाले विक्कदे आ रोज मिठ्ठे फल वे,
मेला जोगी दा लग्ग्या...
लै के गुफा ते चल वे...॥
मेले विच्चों राहि रीझां करनियां पूरीयां,
लाल अते हरियां ताज लै दे मैनूं चूड़ियां ॥
कर नोटां वाली थद्दी मेरे वल्ल वे,
मेला जोगी दा लग्ग्या...
लै के गुफा ते चल वे...॥