सुनहरी जटा वालिया करने दर्शन तेरे  / ਸੁਨਹਿਰੀ ਜਟਾ ਵਾਲਿਆ ਕਰਨੇ ਦਰਸ਼ਨ ਤੇਰੇ

ਸੁਨਹਿਰੀ ਜਟਾ ਵਾਲਿਆ ਕਰਨੇ ਦਰਸ਼ਨ ਤੇਰੇ

( ਖ਼ਾਲੀ, ਮੋੜਦਾ ਨਾ, ਕਦੇ ਓਹ, ਗੁਫ਼ਾ ਉੱਤੋਂ,
ਝੋਲੀ, ਨਾਲ ਮੁਰਾਦਾਂ ਦੇ, ਓਹ ਭਰ ਦੇਂਦਾ ।
ਐਬ, ਵੇਖਦਾ ਨਾ, ਗ਼ੁਨਾਹਗਾਰ ਦੇ ਬਾਬਾ,
ਦਰ, ਆਇਆਂ ਦੇ ਓਹ, ਕਰਮ ਕਮਾ ਦੇਂਦਾ ॥)

ਸੁਨਹਿਰੀ, ਜਟਾ ਵਾਲਿਆ, ਕਰਨੇ ਦਰਸ਼ਨ ਤੇਰੇ ।
ਓ ਆਜਾ, ਗੁਫ਼ਾ ਦੇ ਵਾਸੀਆ, ਕਰਨੇ ਦਰਸ਼ਨ ਤੇਰੇ ।
ਓ ਕਰਨੇ, ਦਰਸ਼ਨ ਤੇਰੇ... ਲਾਈ, ਕਾਹਨੂੰ ਦੇਰ ਏ... ।
ਓ ਲਾਈ, ਕਾਹਨੂੰ ਦੇਰ ਏ... ਕਰਨੇ, ਦਰਸ਼ਨ ਤੇਰੇ... ।
ਓ ਆਜਾ, ਚਿਮਟੇ ਵਾਲਿਆ, ਕਰਨੇ ਦਰਸ਼ਨ ਤੇਰੇ ।
ਸੁਨਹਿਰੀ, ਜਟਾ ਵਾਲਿਆ, ਕਰਨੇ...

ਬਾਗਾਂ ਵਿੱਚੋਂ, ਚੁਣ ਚੁਣ, ਫ਼ੁੱਲ ਮੈਂ ਲਿਆਂਦੀ ਆਂ ।
ਸ਼ਰਧਾ ਦੇ, ਨਾਲ ਤੇਰਾ, ਆਸਣ ਸਜਾਉਂਦੀ ਆਂ ॥
ਓ ਪਾ, ਮੇਰੇ ਘਰ ਫ਼ੇਰੇ... ਲਾਈ, ਕਾਹਨੂੰ ਦੇਰ ਏ... ।
ਓ ਲਾਈ, ਕਾਹਨੂੰ ਦੇਰ ਏ... ਕਰਨੇ, ਦਰਸ਼ਨ ਤੇਰੇ... ।
ਓ ਆਜਾ, ਬੋਹੜਾਂ ਵਾਲਿਆ, ਕਰਨੇ ਦਰਸ਼ਨ ਤੇਰੇ ।
ਸੁਨਹਿਰੀ, ਜਟਾ ਵਾਲਿਆ, ਕਰਨੇ...

ਕੋਝੀ, ਕਮਲੀ ਨੂੰ ਤੁਸੀਂ, ਆਪਣਾ ਬਣਾ ਲਿਆ ।
ਭੁੱਲਾਂ, ਬਖਸ਼ਾ ਕੇ ਤੁਸੀਂ, ਚਰਣੀ ਲਗਾ ਲਿਆ ॥
ਓ ਹੋਣੀ, ਕਦੋਂ ਮੇਹਰ ਏ... ਲਾਈ, ਕਾਹਨੂੰ ਦੇਰ ਏ... ।
ਓ ਲਾਈ, ਕਾਹਨੂੰ ਦੇਰ ਏ... ਕਰਨੇ, ਦਰਸ਼ਨ ਤੇਰੇ... ।
ਓ ਆਜਾ, ਸਿੰਗੀਆਂ ਵਾਲਿਆ, ਕਰਨੇ ਦਰਸ਼ਨ ਤੇਰੇ ।
ਸੁਨਹਿਰੀ, ਜਟਾ ਵਾਲਿਆ, ਕਰਨੇ...

ਨਈਆ ਮੇਰੀ, ਡੋਲ੍ਹਦੀ ਹੈ, ਦਿੱਸੇ ਨਾ ਕਿਨਾਰਾ ।
ਤੇਰੇ, ਬਿਨਾ ਨਾ ਕੋਈ, ਤਾਰਣ ਹਾਰਾ ॥
ਓ ਲਾ ਦੇ, ਪਾਰ ਤੂੰ ਬੇੜੇ... ਲਾਈ, ਕਾਹਨੂੰ ਦੇਰ ਏ... ।
ਓ ਲਾਈ, ਕਾਹਨੂੰ ਦੇਰ ਏ... ਕਰਨੇ, ਦਰਸ਼ਨ ਤੇਰੇ... ।
ਓ ਆਜਾ, ਝੋਲੀ ਵਾਲਿਆ, ਕਰਨੇ ਦਰਸ਼ਨ ਤੇਰੇ ।
ਸੁਨਹਿਰੀ, ਜਟਾ ਵਾਲਿਆ, ਕਰਨੇ...

ਤਕ ਤਕ, ਰੂਪ ਤੇਰਾ, ਮਿੱਟਦੀ ਨਾ ਭੁੱਖ ਜੀ ।
ਦਰਸ਼ਨ, ਪਾ ਕੇ ਤੇਰਾ, ਕੱਟ ਜਾਣ ਦੁੱਖ ਜੀ ॥
ਓ ਲਾ ਲੈ, ਦਿਲ ਵਿੱਚ ਡੇਰੇ... ਲਾਈ, ਕਾਹਨੂੰ ਦੇਰ ਏ... ।
ਓ ਲਾਈ, ਕਾਹਨੂੰ ਦੇਰ ਏ... ਕਰਨੇ, ਦਰਸ਼ਨ ਤੇਰੇ... ।
ਓ ਆਜਾ, ਧੂਣੇ ਵਾਲਿਆ, ਕਰਨੇ ਦਰਸ਼ਨ ਤੇਰੇ ।
ਸੁਨਹਿਰੀ, ਜਟਾ ਵਾਲਿਆ, ਕਰਨੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

( खाली, मोड़दा ना, कदे ओह, गुफा उत्तों,
झोली, नाल मुरादां दे, ओह भर देंदा ।
ऐब, वेखदा ना, गुनाहगार दे बाबा,
दर, आइयां दे ओह, करम कमा देंदा ॥)

सुनहरी, जटा वालिया, करने दर्शन तेरे ।
ओ आजा, गुफा दे वासिया, करने दर्शन तेरे ।
ओ करने, दर्शन तेरे... लाई, काहनूं देर ए... ।
ओ लाई, काहनूं देर ए... करने, दर्शन तेरे... ।
ओ आजा, चिमटे वालिया, करने दर्शन तेरे ।
सुनहरी, जटा वालिया, करने...

बागां विचों, चुन चुन, फूल मैं ल्यांदी आं ।
श्रद्धा दे, नाल तेरा, आसण सजाऊंदी आं ॥
ओ पा, मेरे घर फेरे... लाई, काहनूं देर ए... ।
ओ लाई, काहनूं देर ए... करने, दर्शन तेरे... ।
ओ आजा, बोहड़ां वालिया, करने दर्शन तेरे ।
सुनहरी, जटा वालिया, करने...

कोझी, कमली नूं तुस्सीं, अपना बना लिया ।
भुल्लां, बख्शा के तुस्सीं, चरणी लगा लिया ॥
ओ होणी, कदों मेहर ए... लाई, काहनूं देर ए... ।
ओ लाई, काहनूं देर ए... करने, दर्शन तेरे... ।
ओ आजा, सिंगियां वालिया, करने दर्शन तेरे ।
सुनहरी, जटा वालिया, करने...

नईया मेरी, डोल्हदी है, दिसे ना किनारा ।
तेरे, बिना ना कोई, तारण हारा ॥
ओ ला दे, पार तूं बेड़े... लाई, काहनूं देर ए... ।
ओ लाई, काहनूं देर ए... करने, दर्शन तेरे... ।
ओ आजा, झोली वालिया, करने दर्शन तेरे ।
सुनहरी, जटा वालिया, करने...

तक तक, रूप तेरा, मिटदी ना भूख जी ।
दर्शन, पा के तेरा, कट्ट जाण दुख जी ॥
ओ ला लै, दिल विच डेरे... लाई, काहनूं देर ए... ।
ओ लाई, काहनूं देर ए... करने, दर्शन तेरे... ।
ओ आजा, धूणे वालिया, करने दर्शन तेरे ।
सुनहरी, जटा वालिया, करने...

अपलोडर- अनिलरामूर्तिभोपाल