तेरा रज्ज रज्ज दर्शन पावां गुफ़ा विच रेहन वालेया / ਤੇਰਾ ਰੱਜ ਰੱਜ ਦਰਸ਼ਨ ਪਾਵਾਂ ਗੁਫ਼ਾ ਵਿੱਚ ਰਹਿਣ ਵਾਲਿਆ

ਤੇਰਾ ਰੱਜ ਰੱਜ ਦਰਸ਼ਨ ਪਾਵਾਂ

ਓ ਤੇਰਾ, ਰੱਜ ਰੱਜ, ਦਰਸ਼ਨ ਪਾਵਾਂ...
ਗੁਫ਼ਾ ਵਿੱਚ, ਰਹਿਣ ਵਾਲਿਆ ॥
ਓ ਏਹੇ, ਜਿੰਦ ਤੇਰੇ ॥।ਤੈਨੂੰ, ਮੈਂ ਬੁਲਾਵਾਂ...
ਗੁਫ਼ਾ ਵਿੱਚ, ਰਹਿਣ ਵਾਲਿਆ ।
ਓ ਤੇਰਾ, ਰੱਜ ਰੱਜ, ਦਰਸ਼ਨ ਪਾਵਾਂ...

ਮੱਥੇ, ਸੋਹਣਾ, ਤਿਲਕ ਸਜਾਇਆ ।
ਰੂਪ, ਤੇਰਾ ਹੈ, ਮਨ ਨੂੰ ਭਾਇਆ ॥
ਓ ਹਾਰ, ਫੁੱਲਾਂ ਵਾਲੇ ॥।ਗਲ਼ ਵਿੱਚ ਪਾਵਾਂ...
ਗੁਫ਼ਾ ਵਿੱਚ, ਰਹਿਣ ਵਾਲਿਆ ।
ਓ ਤੇਰਾ, ਰੱਜ ਰੱਜ, ਦਰਸ਼ਨ ਪਾਵਾਂ...

ਨੂਰੀ, ਮੁੱਖੜਾ, ਚਮਕਾਂ ਮਾਰੇ ।
ਸੀਸ, ਜਟਾਵਾਂ, ਲੈਣ ਹੁਲਾਰੇ ॥
ਓ ਦਿਲ, ਕਰਦਾ ॥।ਮੈਂ ਤੈਨੂੰ ਵੇਖੀ ਜਾਵਾਂ...
ਗੁਫ਼ਾ ਵਿੱਚ, ਰਹਿਣ ਵਾਲਿਆ ।
ਓ ਤੇਰਾ, ਰੱਜ ਰੱਜ, ਦਰਸ਼ਨ ਪਾਵਾਂ...

ਸੰਕਟ, ਹਰਣ ਹੈ, ਮੰਦਿਰ ਤੇਰਾ ।
ਭਗਤ, ਬਾਬਾ, ਸੇਵਕ ਹੈ ਤੇਰਾ ॥
ਓ ਰਹਿੰਦਾ, ਤੱਕਦਾ ॥।ਤੇਰੀਆਂ ਰਾਹਵਾਂ...
ਗੁਫ਼ਾ ਵਿੱਚ, ਰਹਿਣ ਵਾਲਿਆ ।
ਓ ਤੇਰਾ, ਰੱਜ ਰੱਜ, ਦਰਸ਼ਨ ਪਾਵਾਂ...

ਗੁਫ਼ਾ, ਦੇ ਵਿੱਚ, ਵਾਸ ਹੈ ਤੇਰਾ ।
ਭਗਤ, ਬਣਿਆ, ਸੇਵਕ ਤੇਰਾ ॥
ਓ ਕਹਿੰਦਾ, ਕੇਹੜੀ ਕੇਹੜੀ ॥।ਸਿਫ਼ਤ ਸੁਣਾਵਾਂ...
ਗੁਫ਼ਾ ਵਿੱਚ, ਰਹਿਣ ਵਾਲਿਆ ।
ਓ ਤੇਰਾ, ਰੱਜ ਰੱਜ, ਦਰਸ਼ਨ ਪਾਵਾਂ...
ਜੈ ਬਾਬੇ ਦੀ

ਅਪਲੋਡਰ- ਅਨਿਲਰਾਮੂਰਤੀਭੋਪਾਲ