ਦਿਲ ਤੇਰੇ ਨਾਲ ਲਾਇਆ ਜੋਗੀ ਲਾਈ ਰੱਖੀਂ
ਦਿਲ, ਤੇਰੇ ਨਾਲ, ਲਾਇਆ ਜੋਗੀ, ਲਾਈ ਰੱਖੀਂ ॥
ਸਾਂਝ, ਉਮਰਾਂ ਦੀ, ਸਾਡੇ ਨਾਲ, ਪਾਈ ਰੱਖੀਂ ॥
ਵੇ ਦਿਲ, ਤੇਰੇ ਨਾਲ, ਲਾਇਆ ਜੋਗੀ... ਜੈ ਹੋ,
ਦਿਲ, ਤੇਰੇ ਨਾਲ, ਲਾਇਆ ਜੋਗੀ...
ਅਸੀਂ ਹਾਂ, ਦੀਵਾਨੇ ਸਿੱਧ, ਪੌਣਾਹਾਰੀ ਨਾਥ ਦੇ ।
ਪੌਣਾ,ਹਾਰੀ ਨਾਥ ਦੇ ਹਾਂ, ਸਿੱਧ ਜੋਗੀ ਨਾਥ ਦੇ ॥
ਤੇਰੇ, ਚਰਨਾਂ ਚ, ਬੈਠੇ ਆਂ, ਬਿਠਾਈ ਰੱਖੀਂ ॥
ਵੇ ਦਿਲ, ਤੇਰੇ ਨਾਲ, ਲਾਇਆ ਜੋਗੀ... ਜੈ ਹੋ,
ਦਿਲ, ਤੇਰੇ ਨਾਲ, ਲਾਇਆ ਜੋਗੀ...
ਜਦੋਂ, ਦਾ, ਮੈਂ ਦਿਲ ਜੋਗੀ, ਤੇਰੇ ਨਾਲ ਲਾਇਆ ਏ ।
ਦੁਨੀਆਂ ਦਾ, ਹਰ ਸੁੱਖ, ਤੇਰੇ ਕੋਲੋਂ ਪਾਇਆ ਏ ॥
ਗੁੱਡੀ, ਅੰਬਰਾਂ ਚ, ਚੜ੍ਹੀ ਆ, ਚੜ੍ਹਾਈ ਰੱਖੀਂ ॥
ਵੇ ਦਿਲ, ਤੇਰੇ ਨਾਲ, ਲਾਇਆ ਜੋਗੀ... ਜੈ ਹੋ,
ਦਿਲ, ਤੇਰੇ ਨਾਲ, ਲਾਇਆ ਜੋਗੀ...
ਕੁਮਾਰ, ਅਸ਼ੋਕ ਕਹੇ, ਦੋਨੋ ਹੱਥ ਜੋੜ ਕੇ ।
ਸ਼ਾਹ-ਤਲਾਈਆਂ, ਖੜੇ ਬਾਬਾ, ਗੁਫ਼ਾ ਵਾਲੇ ਮੋੜ ਤੇ ॥
ਆਪ, ਅੱਗੇ ਚੱਲੀਂ, ਪਿੱਛੇ ਸਾਨੂੰ, ਲਾਈ ਰੱਖੀਂ ,
ਵੇ ਦਿਲ, ਤੇਰੇ ਨਾਲ, ਲਾਇਆ ਜੋਗੀ... ਜੈ ਹੋ,
ਦਿਲ, ਤੇਰੇ ਨਾਲ, ਲਾਇਆ ਜੋਗੀ...
ਜੈ ਬਾਬੇ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ