बाहर आजा गुफा दिया मालका / ਬਾਹਰ ਆਜਾ ਗੁਫ਼ਾ ਦਿਆ ਮਾਲਕਾ

ਬਾਹਰ ਆਜਾ ਗੁਫ਼ਾ ਦਿਆ ਮਾਲਕਾ

ਬਾਹਰ, ਆਜਾ, ਗੁਫ਼ਾ ਦਿਆ ਮਾਲਕਾ,
ਗੁਫਾ ਚੋਂ, ਨਿਕਲ ਕੇ ॥
ਮੈਂ ਤੇਰੇ, ਦਵਾਰੇ, ਆ ਗਈ,
ਸਖ਼ੀਆਂ ਚੋਂ, ਨਿਕਲ ਕੇ ॥
ਬਾਹਰ, ਆਜਾ, ਗੁਫ਼ਾ ਦਿਆ...

ਤੇਰਾ, ਦਰ ਛੱਡ, ਕੇਹੜੇ ਦਰ, ਜਾਵਾਂ,
ਕੇਹਨੂੰ, ਦਿਲ ਦਾ, ਹਾਲ ਸੁਣਾਵਾਂ ॥
ਹੁਣ, ਆਜਾ, ਮੋਰ ਸਵਾਰੀ,
ਤੈਨੂੰ, ਦਿਲ ਦਾ, ਦਰਦ ਸੁਣਾਵਾਂ ॥
ਮੇਰਾ, ਬੇੜਾ, ਪਾਰ ਲਗਾ ਦੇ,
ਮੇਰੀਆਂ, ਬਾਂਹਵਾਂ ਪਕੜ ਕੇ ॥
ਬਾਹਰ, ਆਜਾ, ਗੁਫ਼ਾ ਦਿਆ...

ਕੋਈ, ਦਿਲ ਦਾ, ਦਰਦ ਨਾਂ ਜਾਣੇ,
ਆਪਣੇ ਸੀ, ਹੋ ਗਏ, ਬੇਗਾਨੇ ।
ਤੇਰਾ, ਨਾਂਅ ਲੈਂਦੀ, ਮੈਂ ਜੋਗੀਆ,
ਮੈਨੂੰ, ਪਾਗਲ, ਦੁਨੀਆਂ ਜਾਣੇ ॥
ਇਸ, ਕਮਲੀ ਨੂੰ, ਚਰਣੀ, ਲਾ ਲੈ,
ਵੇ ਗੁਫ਼ਾ ਚੋ, ਨਿਕਲ ਕੇ ॥
ਬਾਹਰ, ਆਜਾ, ਗੁਫ਼ਾ ਦਿਆ...

ਦਿਲ, ਕਰਦਾ, ਹੈ ਵੇਖੀ ਜਾਵਾਂ,
ਤੇਰੇ, ਮੁਖ ਤੋਂ, ਵਾਰੇ ਜਾਵਾਂ ।
ਛੱਡ, ਸਾਰੇ, ਝੂਠੇ ਜੱਗ ਨੂੰ,
ਜਿੰਦ, ਚਰਣੀ, ਤੇਰੇ ਬਿਤਾਵਾਂ ॥
ਨਹੀਂ, ਛੱਡਣਾ, ਤੇਰਾ ਦਰਬਾਰ,
ਵੇਖ, ਗੁਫ਼ਾ ਚੋਂ, ਨਿਕਲ ਕੇ ॥
ਬਾਹਰ, ਆਜਾ, ਗੁਫ਼ਾ ਦਿਆ...
ਜੈ ਬਾਬੇ ਦੀ

ਅਪਲੋਡਰ- ਅਨਿਲਰਾਮੂਰਤੀਭੋਪਾਲ